'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

30 May 2013

ਅੱਜ ਦਾ ਪੰਜਾਬ


  (1)

ਭੀੜ ਭੜੱਕਾ
ਲਾਹ ਚੇਨੀ ਦੌੜਨ
ਮੇਰਾ ਪੰਜਾਬ ।
    
 (2)

ਵਰਦੀ ਵਾਲੇ
ਭੇਸ ਵਟਾਕੇ ਖ੍ਹੋਣ
ਡਰ ਨਾ ਕੋਈ ।

 (3)

ਨਸ਼ਿਆਂ ਮਾਰੀ
ਸੂਲੀ ਚੜ੍ਹੀ ਜਵਾਨੀ
ਮਾਪੇ ਬੇਬੱਸ ।

(4)

ਪੈਲੀ ਗਹਿਣੇ
ਪੜ੍ਹਾਈ ਤੋਂ ਸੱਖਣੇ
ਜੂਨ ਗਵਾਈ ।
  
(5)

ਸੁੱਤਾ ਲੀਡਰ
ਗੋਗੜ ਹੱਥ ਫੇਰੇ
ਲੋਕਾਂ ਦੇ ਜੇਰੇ ।

ਜੋਗਿੰਦਰ ਸਿੰਘ ਥਿੰਦ
    ਅੰਮ੍ਰਿਤਸਰ--(ਸਿਡਨੀ)



ਧੋਤੇ ਸਿਰਨਾਵੇ

ਅੱਥਰੂ ਧੋਤੇ                          
ਸਿਰਨਾਵੇਂ ਪਹੁੰਚੇ
ਲੈ ਲੈ ਕੇ ਹੌਕੇ ।

ਜੋਗਿੰਦਰ ਸਿੰਘ ਥਿੰਦ
ਅੰਮ੍ਰਿਤਸਰ

19 May 2013

"ਕਦੋਂ ਤੱਕ ਯਾਦਾਂ 'ਚ ਰੱਖਾਂ"

                                                                                                                                                               R
ਕਦੋਂ ਤੱਕ ਤੈਨੂੰ ਮੈਂ ਯਾਦਾਂ 'ਚ ਰੱਖਾਂ,
ਕਦੋਂ ਤੱਕ ਤੈਨੂੰ ਮੈਂ ਖਾਬਾਂ 'ਚ ਰੱਖਾਂ ।
ਪੱਤੀ ਪੱਤੀ ਹੋ ਬਿਖਰਨਗੇ ਸਾਰੇ,
ਕਦੋਂ ਤੱਕ ਮਹਿਕਾਂ ਗੁਲਾਬਾਂ 'ਚ ਰੱਖਾਂ।
ਕਈਆਂ ਆਕਾਸ਼ਾਂ 'ਚ ਦੌੜਣ ਸੋਚਾਂ
ਜਦੋਂ ਪੈਰ ,ਬੱਸ ਰਕਾਬਾਂ 'ਚ ਰੱਖਾਂ।
ਬਹਿਕਾਂ 'ਚ ਦੰਦ-ਕੱਥਾ ਬਣ ਗਈ,
ਕਦੋਂ ਤੱਕ ਮਹੱਬਤਾਂ ਰਾਜ਼ਾਂ 'ਚ ਰੱਖਾਂ।
ਯਾਦਾਂ ਦੇ ਦੀਵੇ ਬੇ-ਹਿਸਾਬ ਬਾਲੇ,
ਕਦੋਂ ਤੱਕ ਯਾਦਾਂ ਹਿਸਾਬਾਂ 'ਚ ਰੱਖਾਂ।
ਹਣ ਇਹਸਾਸੇ-ਦਰਦ ਵੀ ਨਾ ਰਿਹਾ,
 ਦਇਆਵਾਨਾਂ ਜਾਂ ਜਲਾਦਾਂ 'ਚ ਰਖਾਂ।
ਇਹ ਕਲਬੂਤ ਹੁਣ ਹੋਰ ਕੀ ਵਿਗੜੂ
ਵੀਰਾਨੇ 'ਚ ਰੱਖਾਂ ਕਿ ਬਾਗਾਂ 'ਚ ਰਖਾਂ।
ਕਦੋਂ, ਕਿਨੇ ਤੇ ਕਿਓਂ ਸਿਤਮ ਹੋਏ,
ਮਰਹੱਲੇ ਸਾਰੇ ਕਿਵੇ ਹਿਸਾਬਾੰ 'ਚ ਰਖਾਂ।
ਦੁਸ਼ਮਨ ਤਾਂ ਹਮੇਸ਼ਾਂ ਅਣਹੋਣੀ ਕਰਦਾ,
'ਥਿੰਦ' ਤਾਂਓਂ ਦੱਮ ਉਹਦਾ ਨਾਸਾਂ 'ਚ ਰੱਖਾਂ।

 ਜੋਗਿੰਦਰ ਸਿੰਘ  ਥਿੰਦ
 (ਅੰਮ੍ਰਿਤਸਰ-ਤੇ ਸਿੱਡਨੀ)







 

12 May 2013

ਮਾਂ ਦਿਵਸ

 1.
ਮਾਂਵਾਂ ਦਾ ਦਿਨ 
ਮਾਂ ਸੁਰਗਾਂ ਚੋਂ ਆਵੇ
ਲਾਡ ਲਡਾਵੇ।
2.
ਮਾਂ ਬੇਸਬਰੀ
ਲਾਲਟੈਨ ਲੈ 'ਕੱਲੀ
ਲੱਭਣ ਚੱਲੀ।
3.
ਮਾਂ ਨੂੰ ਚੁੱਭਿਆ 
ਪੈਰੀਂ ਜੇ ਕੰਡਾ ਲੱਗਾ
ਸੂਈ ਲੈ ਕੱਢੇ।
4.
ਮਾਂ ਦੀ ਗੋਦੀ
ਨਿੱਘ ਅਨੋਖਾ ਆਵੇ
ਚੋਗੇ ਖਿਲਾਵੇ।
5.
ਮਾਂ ਵਰਗੀ ਛਾਂ
ਕਿਤੇ ਦੁਨੀਆਂ 'ਚ ਨਾ
ਠੰਡਾਂ ਪਾਉਂਦੀ।


ਜੋਗਿੰਦਰ ਸਿੰਘ   "ਥਿੰਦ"
      (ਅੰਤ੍ਰਿਸਰ)

11 May 2013

ਕੁਲੀ

ਬੈਠੇ ਨੇ ਕੁਲੀ
ਗੱਡੀ ਨੂੰ ਉ਼ਡੀਕਣ
ਉੱਠ ਭੱਜਣ
ਮੁੜਕੇ ਨੂੰ ਪੂੰਝਣ           
ਮਾੜੇ ਲਿਤਾੜੇ
ਹੁੰਦੇ ਨੇ ਸਾਹੋ ਸਾਹੀ
ਫੇਰੇ ਤੇ ਫੇਰਾ
ਖੂਨ ਪਸੀਨਾ ਇੱਕ
ਝੱਗੜੇ ਵਾਧੂ
ਅੱਜ ਕਮਾ ਲਿਆਵੇ 
ਉਡੀਕੇ ਤੀਂਵੀਂ
ਤਾਂਹੀ ਅੱਗਲੀ ਪੱਕੂ
ਥੱਕਿਆ ਹਾਰਾ
ਰੁੱਖੀ-ਮਿੱਸੀ ਹੀ ਖਾਵੇ
ਭੁੰਜੇ ਝੱਟ ਸੌਂ ਜਾਵੇ ।

ਜੋਗਿੰਦਰ ਸਿੰਘ  ਥਿੰਦ
   (ਅੰਮ੍ਰਿਤਸਰ)

04 May 2013

ਮਜ਼ਦੂਰ ਦਿਵਸ

(1)
ਜ਼ਖਮੀ ਹੱਥ
ਕੁੱਟਣ ਰੋੜੇ ਰੋੜੀ
ਤਿੱਖੜ ਧੁੱਪੇ ।

(2)
ਸਭ ਕੀੜੀਆਂ
ਕਰਨ ਮਜ਼ਦੂਰੀ
ਦਿਨ ਤੇ ਰਾਤ।

ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ)