'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

08 March 2017

               ਗਜ਼ਲ                     
ਚਲਾ ਚਲ ਪੜਾਂਵਾਂ ਅਜੇ ਹੋਰ ਵੀ ਨੇ

ਠਹਿਰਨ ਨੂੰ, ਥਾਂਵਾਂ ਅਜੇ ਹੋਰ ਵੀ ਨੇ


ਜੰਡਾਂ ਕਰੀਰਾਂ 'ਚ ਫਸਕੇ ਨਾ ਰਹਿ ਜਾ
ਇਸ ਤੋਂ ਵਧ, ਛਾਂਵਾਂ ਅਜੇ ਹੋਰ ਵੀ ਨੇ

ਸੀਖਾਂ ਤੋਂ ਡਰਕੇ ਗੁਲਾਮੀ ਨਾ ਮੰਨ ਲਈਂ
ਇਸ ਤੋਂ ਵੱਧ, ਸਜ਼ਾਵਾਂ ਅਜੇ ਹੋਰ ਵੀ ਨੇ

ਝੱਖੜਾਂ ਤੋਂ ਡਰਕੇ ਢੇਰੀ ਨਾਂ ਢਾਹ ਬਹੀਂ
ਇਸ ਤੋਂ ਵੱਧ, ਬਲਾਵਾਂ ਅੱਜੇ ਹੋਰ ਵੀ ਨੇ

ਹੁਸਨਾਂ 'ਚ ਫਸਕੇ ਮੰਜ਼ਲ ਨਾਂ ਭੁਲ ਜਾਈਂ
ਇਸ ਤੋਂ ਵੱਧ, ਅਦਾਵਾਂ ਅੱਜੇ ਹੋਰ ਵੀ ਨ

ਟੋਆਂ ਟਿਬਆਂ 'ਚ ਰੁਲਕੇ ਨਾ ਰਹਿ ਜਾਈਂ 
ਇਸ ਤੋਂ ਕਠਨ,ਰਾਹਵਾਂ ਅੱਜੇ ਹੋਰ ਵੀ ਨੇ


ਠਹਿਰ ਜਾ ਮੌਤੇ, ਕਾਹਲੀ ਨਾਂ ਕਰ ਤੂੰ
"ਥਿ
ਦ" ਮਨ,ਸਲਾਵਾਂ ਅੱਜੇ ਹੋਰ ਵੀ ਨੇ

     
ਇਂਜ: ਜੋਗਿੰਦਰ ਸੀੰਘ "ਥਿੰਦ"
                         (  
ਸਿਡਨੀ )



02 March 2017

                       ਗਜ਼ਲ
ਦੋਸ਼ ਕਿਓਂ ਦੇਂਦੇ ਓ ,ਅਪਣੀਆਂ ਲਕੀਰਾਂ ਨੂੰ
ਬੰਦਾ ਤਾਂ ਆਪ ਬਣਾਓਂਦਾ ਏ ਤਕਦੀਰਾਂ ਨੂੰ

ਜੀਵਨ ਹੈ ਵੱਡਮੁਲਾ,ਲੇਖੇ ਲਾ ਦੇ ਨੇਕੀ ਦੇ
ਉਚਾ ਰੁੱਤਬਾ ਮਿਲਦਾ ਪਾਕ-ਫਕੀਰਾਂ ਨੂੰ

ਦਰਦਮੰਦਾਂ ਦੇ ਦਰਦ ਵੰਡਾਕੇ ਖੁਸ਼ੀ ਹੁੰਦੀ
ਵੰਡਾਕੇ ਵੇਖੋ ਕੱਦੀ, ਕਿਸੇ ਦੀਆਂ ਪੀੜਾਂ ਨੂੰ

ਜੀਂਦੇ ਹੁੰਦੇ  ਜਿਨਾਂ ਦੀ ਕਦਰ ਨਾ ਕੀਤੀ
ਹਾਰ ਪਾਕੇ, ਕੰਧਾਂ ਤੇ ਟੰਗਦੇ ਤਸਵੀਰਾਂ ਨੂੰ

"ਥਿੰਦ"ਨਾਲ ਮਹਬਤਾਂ ਖੁਸ਼ੀਆਂ ਵੰਡ ਤੂੰ
ਦਿਲੋਂ ਧਾਰ ਕੇ, ਪਹੁੰਚੇ ਗੁਰੂਆਂ - ਪੀਰਾਂ ਨੂੰ

           ਇੰਜ: ਜੋਗਿੰਦਰ ਸਿੰਘ :ਥਿੰਦ"
                                  ( ਸਿਡਨੀ )






 ਦਦਦਰਾਂ ਨੂੰ