'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

13 June 2019

                             ਗਜ਼ਲ
ਲੱਭਦੀ ਨਹੀ ਏ ਥਾਂ,  ਆਹਾਂ ਛੁਪਾਨ ਨੂੰ
ਫਿਰ ਯਾਦ ਆ ਗਈ,ਦਿਲ ਤੜਪਾਣ ਨੂੰ

ਮਸੀਂ ਮਸੀਂ ਅਸੀਂ ਤਾਂ,ਪੀੜਾਂ ਦਬਾ ਰੱਖੀਆਂ
ਅਚਾਨਿਕ ਆ ਮਿਲੇ,ਦਬੀਆਂ ਜਗਾਣ ਨੂੰ

ਅੱਜ ਤੱਕ ਜਿਹਾਂ ਨੂੰ, ਪਲਕਾਂ ਤੇ ਚੁਕਿਆ
ਆਏ ਨਾ ਉਹ ਮੇਰਾ, ਜਿਨਾਜ਼ਾ ਉਠਾਣ ਨੂੰ
ਬੇਰੀਆਂ ਦੇ ਝੁੰਡਾਂ 'ਚ, ਮਿਲਦੇ ਸੀ ਰੋਜ਼ ਉਹ
ਲੋਚਦੇ ਹਾਂ ਅੱਜ ਵੀ,  ਉਹਿ ਹੀ ਬੇਰ ਖਾਣ ਨੂ

ਸਾਰੀ ਸਾਰੀ ਰਾਤ, ਦੀਵਾ ਜਗਾ ਕੇ ਰੱਖਿਆ
ਬੁਲਾਂ ਤੇ ਜਾਨ ਆ,ਉਡੀਕ ਦੀ ਤੇਰੇ ਆਣ ਨੂੰ

ਕੇਹਿੜੀਆਂ ਸੋਚਾਂ 'ਚ, ਬੈਠੇ ਅੱਖਾਂ ਮੂੰਦ ਕੇ
ਰੋਕਾਂ ਗੇ ਕਿਵੇਂ ਅੱਜ, ਅੱਣ-ਵੇਖੇ ਤੂਫਾਨ ਨੂੰ

ਸਾਰੀ ਉਮਰ ਜਿਨੂੰ, ਉਡੀਕਦੇ ਕੱਟ ਗੈਈ ਏ
"ਥਿੰਦ"ਆਏ ਵੀ ਪਰ, ਕਾਹਿਲੇ ਨੇ ਜਾਣ ਨੂੰ
                       ਇੰਜ: ਜੋਗਿੰਦਰ ਸਿੰਘ "ਥਿੰਦ"
                                          (ਸਿਡਨੀ)