ਫੁੱਲਾਂ ਵਾਂਗੂ ਖਿੜ ਖਿੜ, ਬੇਗਰਜ਼ ਮਹਿਕ ਖਲਾਰ ਛੱਡੋ ! ਨੇਕੀ ਕਰੋ ਭੁੱਲ ਜਾਵੋ, ਪਿਆਰ ਮਿਨਾਰ ਉਸਾਰ ਛੱਡੋ ! ਓਏ ਦਰਦਾਂ ਵੰਡਾਉਣ ਵਾਲਿਆ ਇੱਕ ਚੀਸ ਤਾਂ ਕਲੇਜੇ ਰਹਿ ਗਈ | ਆਸਾਂ ਦੀ ਲਾਟ 'ਦਿਲ -ਜਲੀ' ਗਮ ਖਾਰ ਬਣ ਅੰਦਰ ਲਹਿ ਗਈ । 'ਥਿੰਦ' ਆਪਣੀ ਹੀ ਅੱਗ ਸੇਕ ਤੂੰ ਭਾਵੇਂ ਭੁੱਬਲ ਹੀ ਬਾਕੀ ਰਹਿ ਗਈ।thindkamboj1939@gmail.com
Labels
- ਪੰਜਾਬੀ ਗਜ਼ਲ (71)
- ਸੇਦੋਕਾ (29)
- ਉਰਦੂ ਗਜ਼ਲ (22)
- ਹਾਇਕੁ (22)
- ਚੋਕਾ (19)
- ਗੀਤ (17)
- ਸ਼ੇਅਰ (6)
- (ਮਾਂ ਦਿਨ ਪਰ) (5)
- (ਇਕ ਖੁਲੀ ਕਵਿਤਾ) (4)
- ਕਵਿਤਾ (4)
- ਤਾਂਕਾ (4)
- ਅੱਖੀਆਂ (3)
- ਪੰਜਾਬੀ ਲੋਕ ਗੀਤ (3)
- ਅਠਾਸੀ (2)
- ਗਜ਼ਲ (2)
- ਹਾਇਬਨ (2)
- Valentine Day (1)
- ਖੁਲ੍ਹੀ ਕਵਿਤਾ (1)
- ਗੀਤ-(ਵਸੀਅਤ) (1)
- ਚੌਕਾ (1)
- ਦਹਨਾ (1)
- ਦਿਵਾਲ( (1)
- ਮਾਂ (1)
- ਯਾਦ--ਜੰਨਮ ਦਿਨ ਤੇ (1)
- ਲੇਖ (1)
- ਸੋਚ (1)
30 May 2013
19 May 2013
"ਕਦੋਂ ਤੱਕ ਯਾਦਾਂ 'ਚ ਰੱਖਾਂ"
R
ਕਦੋਂ ਤੱਕ ਤੈਨੂੰ ਮੈਂ ਯਾਦਾਂ 'ਚ ਰੱਖਾਂ,
ਕਦੋਂ ਤੱਕ ਤੈਨੂੰ ਮੈਂ ਖਾਬਾਂ 'ਚ ਰੱਖਾਂ ।
ਪੱਤੀ ਪੱਤੀ ਹੋ ਬਿਖਰਨਗੇ ਸਾਰੇ,
ਕਦੋਂ ਤੱਕ ਮਹਿਕਾਂ ਗੁਲਾਬਾਂ 'ਚ ਰੱਖਾਂ।
ਕਈਆਂ ਆਕਾਸ਼ਾਂ 'ਚ ਦੌੜਣ ਸੋਚਾਂ
ਜਦੋਂ ਪੈਰ ,ਬੱਸ ਰਕਾਬਾਂ 'ਚ ਰੱਖਾਂ।
ਬਹਿਕਾਂ 'ਚ ਦੰਦ-ਕੱਥਾ ਬਣ ਗਈ,
ਕਦੋਂ ਤੱਕ ਮਹੱਬਤਾਂ ਰਾਜ਼ਾਂ 'ਚ ਰੱਖਾਂ।
ਯਾਦਾਂ ਦੇ ਦੀਵੇ ਬੇ-ਹਿਸਾਬ ਬਾਲੇ,
ਕਦੋਂ ਤੱਕ ਯਾਦਾਂ ਹਿਸਾਬਾਂ 'ਚ ਰੱਖਾਂ।
ਹਣ ਇਹਸਾਸੇ-ਦਰਦ ਵੀ ਨਾ ਰਿਹਾ,
ਦਇਆਵਾਨਾਂ ਜਾਂ ਜਲਾਦਾਂ 'ਚ ਰਖਾਂ।
ਇਹ ਕਲਬੂਤ ਹੁਣ ਹੋਰ ਕੀ ਵਿਗੜੂ
ਵੀਰਾਨੇ 'ਚ ਰੱਖਾਂ ਕਿ ਬਾਗਾਂ 'ਚ ਰਖਾਂ।
ਕਦੋਂ, ਕਿਨੇ ਤੇ ਕਿਓਂ ਸਿਤਮ ਹੋਏ,
ਮਰਹੱਲੇ ਸਾਰੇ ਕਿਵੇ ਹਿਸਾਬਾੰ 'ਚ ਰਖਾਂ।
ਦੁਸ਼ਮਨ ਤਾਂ ਹਮੇਸ਼ਾਂ ਅਣਹੋਣੀ ਕਰਦਾ,
'ਥਿੰਦ' ਤਾਂਓਂ ਦੱਮ ਉਹਦਾ ਨਾਸਾਂ 'ਚ ਰੱਖਾਂ।
ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ-ਤੇ ਸਿੱਡਨੀ)
ਕਦੋਂ ਤੱਕ ਤੈਨੂੰ ਮੈਂ ਯਾਦਾਂ 'ਚ ਰੱਖਾਂ,
ਕਦੋਂ ਤੱਕ ਤੈਨੂੰ ਮੈਂ ਖਾਬਾਂ 'ਚ ਰੱਖਾਂ ।
ਪੱਤੀ ਪੱਤੀ ਹੋ ਬਿਖਰਨਗੇ ਸਾਰੇ,
ਕਦੋਂ ਤੱਕ ਮਹਿਕਾਂ ਗੁਲਾਬਾਂ 'ਚ ਰੱਖਾਂ।
ਕਈਆਂ ਆਕਾਸ਼ਾਂ 'ਚ ਦੌੜਣ ਸੋਚਾਂ
ਜਦੋਂ ਪੈਰ ,ਬੱਸ ਰਕਾਬਾਂ 'ਚ ਰੱਖਾਂ।
ਬਹਿਕਾਂ 'ਚ ਦੰਦ-ਕੱਥਾ ਬਣ ਗਈ,
ਕਦੋਂ ਤੱਕ ਮਹੱਬਤਾਂ ਰਾਜ਼ਾਂ 'ਚ ਰੱਖਾਂ।
ਯਾਦਾਂ ਦੇ ਦੀਵੇ ਬੇ-ਹਿਸਾਬ ਬਾਲੇ,
ਕਦੋਂ ਤੱਕ ਯਾਦਾਂ ਹਿਸਾਬਾਂ 'ਚ ਰੱਖਾਂ।
ਹਣ ਇਹਸਾਸੇ-ਦਰਦ ਵੀ ਨਾ ਰਿਹਾ,
ਦਇਆਵਾਨਾਂ ਜਾਂ ਜਲਾਦਾਂ 'ਚ ਰਖਾਂ।
ਇਹ ਕਲਬੂਤ ਹੁਣ ਹੋਰ ਕੀ ਵਿਗੜੂ
ਵੀਰਾਨੇ 'ਚ ਰੱਖਾਂ ਕਿ ਬਾਗਾਂ 'ਚ ਰਖਾਂ।
ਕਦੋਂ, ਕਿਨੇ ਤੇ ਕਿਓਂ ਸਿਤਮ ਹੋਏ,
ਮਰਹੱਲੇ ਸਾਰੇ ਕਿਵੇ ਹਿਸਾਬਾੰ 'ਚ ਰਖਾਂ।
ਦੁਸ਼ਮਨ ਤਾਂ ਹਮੇਸ਼ਾਂ ਅਣਹੋਣੀ ਕਰਦਾ,
'ਥਿੰਦ' ਤਾਂਓਂ ਦੱਮ ਉਹਦਾ ਨਾਸਾਂ 'ਚ ਰੱਖਾਂ।
ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ-ਤੇ ਸਿੱਡਨੀ)
12 May 2013
11 May 2013
04 May 2013
Subscribe to:
Posts (Atom)