'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।
Showing posts with label ਤਾਂਕਾ. Show all posts
Showing posts with label ਤਾਂਕਾ. Show all posts

12 March 2016



ਸੱਜਰੀ ਧੁੱਪ ( ਤਾਂਕਾ)
   (1)
ਸ਼ੌਕ ਅਨੋਖਾ
ਤੜਕੇ ਲੱਸੀ ਪੀਕੇ
ਫੜੇ ਬੰਦੂਕ
ਧੁਸੀ ਲੱਭੇ ਸ਼਼ਿਕਾਰ
ਮੁੜਦਾ ਪੱਲੇ ਝਾੜ

(2)

ਪੰਛੀ ਗਾਓਂਣ
ਵਗਦੀ ਮਿਠੀ ਪੌਣ
ਸੱਜਰੀ ਧੁੱਪ
ਟੈ੍ਕਟਰ ਘੂਕਣ
ਟਿਊਵੈਲ ਛੂਕਣ

   (3)
ਨਵੀ ਸੜਕ
ਪਹੁੰਚੀ ਪਿੰਡੋ ਪਿੰਡ
ਮੌਜਾਂ ਲਗੀਆਂ
ਸਾਈਕਲ ਦੀ ਥਾਂ ਤੇ
ਸਕੂਟਰ ਤੇ ਕਾਰਾਂ

ਇੰਜ: ਜੋਗਿੰਦਰ ਸਿੰਘ "ਥਿੰਦ "
                     (ਸਿਡਨੀ)



22 February 2014



ਕਵਿਤਾ ( ਤਾਂਕਾ ਸ਼ੈਲੀ)
     (1)
ਸਮਾਨੀ ਧੂੜ
ਤਰਕਾਲੀਂ ਹੀ ਜਾਪੇ
ਸੂਰਜ ਡੁਬਾ
ਕਿਨ ਮਿਨ ਕਨੀਆਂ
ਝੱਖੜ ਵੀ ਡਾਹਿਡਾ ।

     (2)
ਨੂਰ ਹੀ ਨੂਰ
ਅੱਖਾਂ ਚੁੰਦਿਆਈਆਂ
ਪ੍ਰਤੱਖ ਰੂਪ
ਦਿਲੋਂ ਸੱਜਦਾ ਕੀਤਾ
ਰੂਹ ਏ ਨਿਸ਼ਆਈ ।

      (3)
ਖੁਸ਼ਬੂ ਵਾਂਗੂੰ
ਮਹਿਕਾ ਕੇ, ਹਵਾਏਂ
ਬਿਨਾ ਗਰਜ਼
ਜਿਤਨਾ ਏ, ਦਿਲਾਂ ਨੂੰ
ਸੱਚ ਦੀ, ਸਦਾ*, ਹੋ ਕੇ
                   * =ਆਵਾਜ਼
ਇੰਜ:ਜੋਗਿੰਦਰ ਸਿੰਘ ਥਿੰਦ
      (ਅੰਮ੍ਰਿਤਸਰ--ਸਿਡਨੀ)


25 August 2013

ਰੱਬ ਦੇ ਰੰਗ

                                                                                                                                                             R
     (1)
ਕਿਤੇ ਤਾਂ ਭੁਝੇ
ਐਵੇਂ ਉਗਦੇ ਮੋਠ
ਤੇ ਚੋਪੜੀਆੰ
ਵੇਖੋ ਰੱਬ ਦੇ ਰੰਗ
ਕਿਤੇ ਭੁਝਦੀ ਭੰਗ

    (2)
ਨੀਂਦ ਨਾਂ ਆਵੇ
ਮੱਖਮਲੀ ਪਲੰਗਾਂ
ਚੁਭਣ ਰੋੜ
ਕੋਈ ਰੋੜੀ ਤੇ ਸੁਤਾ
ਬਾਂਹ ਸਰਾਨੇ,ਥੱਕਾ

      (3                                                                                                                                                
ਕਿਤੇ ਤਾਂ ਸੋਕੇ
ਕਿਤੇ ਆ ਜਲਥੱਲ
ਟੁਟੇ ਨੇ ਬਣ੍ਹ
ਰੁੜੀਆਂ ਨੇ ਫਸਲਾਂ
ਨਾਂਕਾਮ ਨੇ ਅੱਕਲਾਂ

      (4)
ਕੱਢੀ ਗੋਗੜ
ਗੱਡੀਆਂ ਅੱਗੇ ਪਿੱਛੇ
ਸਾਹਿ ਨੇ ਔਖੇ
ਕਈ, ਪੈਂਡਾ ਕਰਨ
ਟੁਟੀ ਜੁਤੀ ਜਰਨ

       (5)
ਤੇਰਾ ਜੋ ਭਾਣਾ
ਸਾਨੂੰ ਮਿਠਾ ਲੱਗਦਾ
ਰੁੱਖੀ ਜਾਂ ਸੁੱਕੀ
ਕਈ, ਸੌ ਪੱਕਵਾਨ 
ਔਖੇ ਹੋ ਹੋ ਕੇ ਖਾਣ

ਜੋਗਿੰਦਰ ਸਿੰਘ ਥਿੰਦ
  ( ਸਿਡਨੀ--ਅੰਮ੍ਰਿਤਸਰ )

 

16 August 2013

ਕਿਹੋ ਜਹੀ ਆਜ਼ਾਦੀ


1.                                                                                                                                 R
My Photo
ਰੋੜੀ ਕੁਟਦੀ
ਲੀਰਾਂ ਬਣੇ ਨੇ ਪੋਟੇ
ਆਜ਼ਾਦੀ ਨਾਲ
ਸੁੱਕੀ ਖਾਵੇ ਰੋਟੀਆਂ
ਭੁੱਖੇ ਢਿੱਡ ਆਜ਼ਾਦ।

2.
ਵੇਖੇ ਨੀਝਾਂ ਲਾ
ਅਖਬਾਰਾਂ 'ਚ ਛਪੇ
ਰੰਗੀਲੇ ਨੋਟ
ਹਸਰਤਾਂ ਦਿਲ 'ਚ
ਇਹ ਹਨ ਆਜ਼ਾਦ।


3.
ਰੁੱਝੇ ਨੇ ਬੱਚੇ
ਕਹਿਣ ਨੂੰ ਆਜ਼ਾਦ
ਹੈ ਨਿਮੋਝੂਣੇ
ਨਿੱਕੇ ਦਿਲ ਮਸੋਸੇ
ਸਹਿਮੇ- ਮੁਰਝਾਏ ।

 ਜੋਗਿੰਦਰ ਸਿੰਘ ਥਿੰਦ 
(ਸਿਡਨੀ)