'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।
Showing posts with label ਗੀਤ. Show all posts
Showing posts with label ਗੀਤ. Show all posts

06 April 2020

                      ਗੀਤ
  ਆ ਨੀ ਕੁੜੀਏ ਸ਼ਹਿਰ ਦੀਏ
ਤੇੈਨੂੰ ਪਿੰਡ ਦੀ ਕੁੜੀ ਵਿਖਾਵਾਂ
ਉਕਾ ਨਾਂ ਉਹ ਥੱਕਦੀ
ਕੰਮ ਕਰਦੀ ਨਾਲ ਭਰਾਵਾਂ ਸਾਂਵਾਂ
ਦੋ ਕੁ ਕਤਾਬਾਂ ਚੁਕ ਕੇ
ਤੇਰੀਆਂ ਥੱਕ ਜਾਂਦੀਆਂ ਨੇ ਬਾਹਾਂ
                            ਆ ਨੀ ਕੁੜੀਏ ਸ਼ਹਿਰ ਦੀਏ
                           ਤੈਨੂੰ ਪਿਂਡ ਦੀ ਕੁੜੀ ਵਿਖਾਵਾਂ 
ਗਨੇ ਚੂਪੇ ਰੋਜ਼ ਹੀ ਉਹ 
ਰੱਜ ਰੱਜ ਬੜੇ ਸਵਾਦਾਂ ਨਾਲ
ਮੱਖਣ ਪੇੜੇ ਖਾ ਖਾ ਰੰਗ ਕੀਤਾ ਏ ਲਾਲ਼
ਦੰਦ ਤੇਰੇ ਮਲੈਮ ਜਹੇ ਬੁਰਾ ਹੋ ਜੂ ਹਾਲ
ਇਹ ਕਿਹੜੀ ਕੁੜੀ ਮਲੈਮ ਜਹੀ
ਬਿਟ ਬਿਟ ਤੱਕਣ ਮੱਝਾਂ ਗਾਵਾਂ
                       ਆ ਨੀ ਕੁੜੀਏ ਸ਼ਹਿਰ ਦੀਏ
                       ਤੈਨੂੰ ਪਿੰਡ ਦੀ ਕੁੜੀ ਵਿਖਾਵਾਂ ।

ਪਹਿਲਾਂ ਗੇੜੇ ਵੇਲਨਾਂ
ਕੱਢੇ ਚਿਟਾ ਚਿਟਾ ਰੂੰ
ਵੱਟ ਪੂਨੀਆਂ ਸੂਤਰ ਕੱਤਦੀ
ਚਰਖਾ ਏ ਕਰਦਾ ਘੂੰ ਘੂੰ
ਰੋਟੀ ਖਾਣ ਦਾ ਵੇਲਾ ਹੋ ਗਿਆ
ਵਾਜਾਂ ਮਾਰਦੀ ਭੈਣ ਭਰਾਵਾਂ
                      ਆ ਨੀ ਕੁੜੀਏ ਸ਼ਹਿਰ ਦੀਏ
                     ਤੈਨੂੰ ਪਿੰਡ ਦੀ ਕੁੜੀ ਵਿਖਾਵਾਂ

ਹੁਣ ਪਿੰਡ ਦੀ ਕੁੜੀ ਵੀ ਘੱਟ ਨਹੀਂ
ਲੈ ਕਤਾਬਾਂ ਜਾਂਦੀ ਪਈ ਸਕੂਲ
ਅੱਵਲ ਆਵੇ ਜਮਾਤ ਚੋਂ
ਸਮਾਂ ਗਵਾਓਂਦੀ ਨਹੀ ਫਜ਼ੂਲ
ਖੁਸ਼ ਹੋ ਪਿਓ ਆਖਦਾ
ਧੀਏ ਆ ਤੈਨੂੰ ਅੱਗੇ ਤੱਕ ਪੜ੍ਹਾਵਾਂ
                       ਆ ਨੀ ਕੁੜੀਏ ਸ਼ਹਿਰ ਦੀਏ
                       ਤੈਂਨੂੰ ਪਿੰਡ ਦੀ ਕੁੜੀ ਵਿਖਾਵਾਂ
ਦੋ ਕੁ ਕਤਾਬਾਂ ਚੁਕ ਕੇ
ਤੇਰੀਆਂ ਥੱਕ ਜਾਂਦੀਆਂ ਨੇ ਬਾਹਾਂ

   ਇੰਜ: ਜੋਗਿੰਦਰ ਸਿੰਘ "ਥਿੰਦ"

                       (ਸਿਡਨੀ)
 


20 February 2020

                                   ਗੀਤ
ਇੰਸਾਨੀਅਤ ਤੋਂ ਦੂਰ ਵੇਖੋ
 ਇੰਸਾਨ ਹੁੰਦਾ ਜਾ ਰਿਹ ਏ
ਤਾਂਹੀਓਂ ਤਾਂ ਏਨਾ ਮੱਜਬੂਰ
 ਇੰਸਾਨ ਹੁੰਦਾ ਜਾ ਰਿਹਾ ਏ

ਜਦੋਂ ਖੂਨ ਦਾ ਇਕੋ ਹੀ ਰੰਗ ਹੈ
ਜਮੰਨ ਮਰਨ ਦਾ ਇਕੋ ਹੀ ਢੰਗ ਹੈ
ਫਿਰ ਮਜ੍ਹਬਾਂ ਦੇ ਨਾਂ ਤੇ ਰੌਲਾ ਪਵਾਕੇ
ਨਸਲਾਂ ਦੇ ਨਾਂ ਤੇ ਹੀ ਮਸਲੇ ਉਠਾਕੇ
                   ਆਦਮੀਂ ਹੀ ਤਾਂ ਆਦਮੀਂ ਨੂੰ ਖਾ ਰਿਹਾ ਏ---------
                   ਇੰਸਾਨੀਅਤ ਤੌਂ ਦੂਰ ਇਨਸਾਨ ਜਾ ਰਿਹਾ ਏ
ਮਾਂ ਤੇ ਸੱਭ ਦੀ ਹੀ ਇਕੋ ਜਿਹੀ ਮਾਂ ਹੁੰਦੀ ਏ
ਇਕੋ ਜਿਹੀ ਕੁਖ ਦੀ ਇਕੋ ਜਿਹੀ ਥਾਂ ਹੁੰਦੀ ਏ
ਫਿਰ ਗੋਰੇ ਤੇ ਕਾਲੇ ਦਾ ਐਵੇਂ ਮਸਲਾ ਉਠਾ ਕੇ 
ਪਰਾਂਤਾਂ ਜਮਾਤਾਂ ਤੇ ਜਾਤਾਂ ਦਾ ਰੌਲਾ ਪਵਾ ਕੇ
                 ਆਂਡੀ, ਗਵਾਂਡੀ ਹੀ ਲੜਦਾ ਜਾ ਰਿਹਾ ਏ
                 ਇੰਸਾਨੀਅਤ ਤੋਂ ਦੂਰ ਇੰਸਾਨ ਜਾ ਰਿਹਾ ਏ

ਇਕੋ ਹੀ ਮਾਲਿਕ ਦੇ ਭੇਜੇ ਹੋ ਸਾਰੇ
ਓਹਨੇ ਹੀ ਦਿਤੇ ਹਨ ਸਾਰੇ ਨਿਜ਼ਾਰੇ
ਫਿਰ ਇਹ ਤੇਰਾ ਇਹ ਮੇਰਾ ਬਣਾ ਕੇ
ਐਵੇਂ ਆਪਸ ਵਿਚ ਹੀ ਵੰਡਾਂ ਪਵਾ ਕੇ
                ਮਾਲਿਕ ਨੂੰ ਬਦਨਾਮ ਕੀਤਾ ਜਾ ਰਿਹਾ ਏ
                ਇੰਸਾਨੀਅਤ ਤੋਂ ਦੂਰ ਇੰਸਾਨ ਜਾ ਰਿਹਾ ਏ
               ਤਾਂਹੀਓਂ ਮੱਜਬੂਰ ਇੰਸਾਨ ਹੁੰਦਾ ਜਾ ਰਿਹਾ ਏ
                   
                                ਇੰਜ: ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ)      
                  

                    



15 February 2020

                ਅਰਜ਼ੋਈ ਦੇ ਜੰਨਮ ਦਿਨ ਤੇ

ਅੱਜ ਤੈਨੂੰ ਮੈਂ ਕੀ ਦੇਵਾਂ
                     ਅਰਦਾਸਾਂ ਤੋਂ ਸਵਾ
ਮਿਠੀ ਮਿਠ ਨਿਘੀ ਨਿਘੀ
                         ਯਾਦਾਂ ਤੋਂ ਸਵਾ

ਮਹਿਕ ਹੈ ਹਰ ਪਾਸੇ
                          ਤੇਰੇ ਚਮਨ ਦੀ
ਮਿਲਦਿ ਨਹੀਂ ਏ ਖੁਸ਼ੀ
                          ਭਾਗਾਂ ਤੋਂ ਸਵਾ

ਤੇਰਾ ਰੁਸਨਾ ਤੇ ਲੁਕ ਜਾਣਾ
                          ਸਾਡਾ ਲੱਭਣਾ ਤੇ ਮਨਾਣਾ
ੳਹ ਵੀ ਸੀ ਅਨੋਖਾ ਸਮਾਂ
                          ਦੌੜ ਕੇ ਗਲ ਲੱਗ ਜਾਣਾ

ਉਹ ਚੰਚਲ ਸੀ  ਤੇਰੀ ਹਸੀ
                             ਅੱਜ ਤੱਕ ਦਿਲ 'ਚ ਵੱਸੀ
   ਖੁਸ਼ ਰਹੋ ਆਬਾਦ ਰਹੋ
                            ਇਹ ਹੈ ਸਾਡੀ ਦੁਆ

ਹੋਰ ਅਸੀ ਕੀ ਹੈ ਦੇਣਾ
                          ਅਰਦਾਸਾਂ ਤੋਂ ਸਵਾ
                           ਤੇ ਯਾਦਾਂ ਤੋਂ ਸਵਾ

        ਇੰਜ: ਜੋਗਿੰਦਰ ਸਿੰਘ " ਥਿੰਦ"
                              (ਸਿਡਨੀ)       

06 February 2020

                     ਗੀਤ
ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਿਓ
ਸ਼ਰਾਫਤ ਦੇ ਇਹ ਮਾਖੌਟੇ ਪਾਵਣ ਵਾਲਿਓ
ਢੁਕਦੀ ਨਹੀ ਅੱਜ ਦਾਸਤਾਂ ਪਰਲਾਦ ਦੀ
ਕੱਸੀ ਹੋਈ ਤਲਵਾਰ ਹਰ ਥਾਂ  ਸਿਯਾਦ ਦੀ
ਉਠੇਗਾ ਕੋਈ ਸੂਰਮਾ ਮਜ਼ਲੂਮਾਂ ਦੇ ਵਾਸਤੇ
ਡੋਲੇਗਾ ਉਹ ਖੂਨ ਆਕੇ ਅਸ਼ੁਲਾਂ ਦੇ ਵਾਸਤੇ
                    ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਿਓ
                    ਸ਼ਰਾਫਤ ਦੇ ਇਹ ਮਖੌਟੇ ਪਾਵਣ ਵਾਲਿਓ

ਕਲਮਾਂ ਚੋਂ ਅਨੋਖੇ ਭਾਂਬੜ ਮੱਚਣਗੇ
ਇਨਸਾਫ ਤਲਵਾਰਾਂ ਉਤੇ ਨਚਣਗੇ
ਜ਼ਾਲੱਮ ਦਾ ਜ਼ੁਲੱਮ ਮਟਾਇਆ ਜਾਏਗਾ
ਸਪੈਦਪੋਸ਼ੀ ਪੜਦਾ ਹਟਾਇਆ ਜਾਵੇਗਾ
                 ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਿਲਓ
                 ਸ਼ਰਾਫਤ ਦੇ ਇਹ ਮਖੌਟੇ ਪਾਵਣ ਵਾਲਿਓ


 ਜ਼ਖਮਾਂ ਉਤੇ ਲੂਣ ਛਿੜਕਣ ਵਾਲਿਓ
ਮਜ਼ਲੂਮਾਂ ਨੂੰ ਪੈਰਾਂ 'ਚ ਮਿਧਨ ਵਾਲਓ
ਵੇਖੇਗੀ ਆ ਦੁਨੀਆਂ ਜੱਦ ਫਾਂਸੀ ਚੜੋਗੇ
ਪਾਪਾਂ ਦੀ ਪੰਡ ਸਿਰ ਤੇ ਚੁਕ ਕੇ ਮਰੋਗੇ
              ਮਾਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਿਓ
              ਸ਼ਰਾਫਤ ਦੇ ਇਹ ਮਖੌਟੇ ਪਾਵਣ ਵਾਲਿਓ
             ਉਠੇਗਾ ਕੋਈ ਸੂਰਮਾ ਮਜ਼ਲੂਮਾਂ ਦੇ ਵਾਸਤੇ
             ਡੋਲੇਗਾ ਉਹ ਖੂਨ ਆਕੇ ਅਸੂਲਾਂ ਦੇ ਵਾਸਤੇ

                           ਇੰਜ: ਜੋਗਿੰਦਰ ਸਿੰਘ "ਥਿੰਦ"
                                        (ਸਿਡਨੀ)                     

26 August 2019

                                ਗੀਤ
ਸੁਣ ਮਾਏ ਮੇਰੀਏ, ਮੇਰੀ
                     ਹਾਂਨਣਾ ਦਾ ਲੰਘ ਗਿਆ ਪੂਰ ਨੀ
ਜਿਵੇਂ ਢਿਡ ਰੋਟੀ ਮੰਗਦਾ
                     ਮਾਂਗ ਮੇਰੀ ਮੰਗਦੀ ਸੰਧੂਰ ਨੀ ।
ਅੱਗੇ ਸ਼ੀਸ਼ੇ ਦੇ ਖਲੋ ਕੇ
                      ਜਦੋਂ ਪਾਨੀ ਆਂ ਮੈਂ ਕਜਲੇ ਦੀ ਧਾਰ
ਕੱਦੀ ਕਰਾਂ ਗੁਤ ਕਦੀ
                      ਜੂੜਾ ਢਾਹਿ ਕਰਾਂ ਵਾਰ ਵਾਰ
ਬੁਤ ਜਿਹਾ ਬਣ ਜਾਂਦੀ
                       ਵੇਖ ਵੇਖ ਚੜਦਾ ਸਰੂਰ ਨੀ ।
                        ਸੁਣ ਮਾਏ-------------------
ਕੱਦੀ ਅੱਗ ਲੱਗ ਜਾਏ
                         ਕਦੀ ਉਠਾਂ ਅੱਬੜ ਵਾਹੇ
ਲੱਗਦਾ ਏ ਏਦਾਂ ਮੈਂਨੂੰ
                         ਕੋਈ ਘੋੜੀ ਚੜੀ ਆਏ
ਦਿਲ ਵੱਜੇ ਧੱਕ ਧੱਕ
                        ਦੱਸ ਮੇਰਾ ਕੀ ਕਸੂਰ ਨੀ ।
                        ਸੁਣ ਮਾਏ-------------------
ਗੁਡੀਆਂ ਪਟੋਲੇ ਮੈਨੂੰ
                         ਹੁਣ ਚੰਗੇ ਨਹੀਓਂ ਲੱਗਦੇ
ਭਾਬੀਆਂ ਦੇ ਗਹਿਣੇ
                       ਮੈਨੂੰ ਬਹੁਤ ਸੁਹਿਣੇ ਫੱਬਦੇ
ਪਾ ਕੇ ਪੰਜੇਬਾਂ ਮੈਨੂੰ
                        ਡਾਹਿਢਾ ਚੜਦਾ ਫਤੂਰ ਨੀ
                      -----  -----
ਸੁਣ ਮਾਏ ਮੇਰੀਏ ਮੇਰੀ
                      ਹਾਂਨਣਾ ਦਾ ਲੰਗ ਗਿਆ ਪੂਰ ਨੀ
ਜਿਵੇਂ ਢਿੱਡ ਰੋਟੀ ਮੰਗਦਾ
                       ਮਾਂਗ ਮੇਰੀ ਮੰਗਦੀ ਸੰਧੂਰ ਨੀ ।
                                ਜੋਗਿੰਦਰ ਸਿੰਘ "ਥਿੰਦ"
                                                 (ਸਿਡਨੀ)


17 March 2019


                 ਗੀਤ
ਛੱਮ ਛੱਮ ਪੈਂਦੀ ਏ ਭੂਰ ਸੱਜਨਾ
ਕਾਹਿਨੂੰ ਗਿਆਂ ਏਂ ਸਾਥੋਂ ਦੂਰ ਸੱਜਨਾਂ
ਓਂਸੀਆਂ ਪਾ ਪਾ ਥੱਕ ਗੈਏ ਆਂ
ਰਾਹਿ ਵੇਖ ਵੇਖ ਅੱਕ ਗੈਏ ਆਂ
 ਉਕਾ ਹੀ ਹੋ ਗੈੲੇ ਆਂ ਚੂਰ ਸੱਜਨਾਂ
                 ਕਾਹਿਨੂੰ ਗਿਆ ਏਂ-------------

ਏਨਾਂ ਕਿਹੜਾ ਤੈਨੂੰ ਕੰਮ ਪੈ ਗਿਆ
ਮੈਨੂੰ ਭੁਲ ਯਾਰਾਂ ਕੋਲ ਬਹਿ ਗਿਆ
ਵੇਖ ਅੱਖੀਂ ਅੱਥਰੂ ਨਾਂ ਰਹਿ ਗਿਆ
ਸਾਰਾ ਮੇਰਾ ਟੁਟਿਆ ਗਰੂਰ ਸੱਜਨਾਂ
                 ਕਾਹਿਨੂੰ ਗਿਆ ਏਂ----------------



18 November 2018


                   ਗੀਤ
ਮੱਠੀ ਮੱਠੀ ਪੈਂਦੀ ਏ, ਭੂਰ ਵੇ ਸੱਜਨਾ
ਕਾਂਹਨੂੰ ਗਿਆਂ ਏਨੀ,ਦੂਰ ਵੇ ਸੱਜਨਾਂ
ਸਹਿ ਸਹਿ ਤਾਹਿਨੇ, ਅੱਕ ਗੲੈ ਹਾਂ
ਔਂਂਸੀਂਆਂ ਪਾ ਪਾ ਕੇ, ਥੱਕ  ਗੲੈ ਹਾਂ
ਸਾਡੇ ਜਿਹਾ ਕੋਈ,ਲਾਚਾਰ ਨਾ ਹੋਵੇ
ਕੋਮਲ ਦਿਲ ਤੇ ਏਨਾ ਭਾਰ ਨਾ ਹੋਵੇ
ਤੱਕ ਤੱਕ ਰਾਹਾਂ ਹੋਏ ਚੂਰ ਵੇ ਸੱਜਨਾਂ
ਮੱਠੀ ਮੱਠੀ ----------------------

ਕਈ ਬਹਾਰਾਂ ਆ,ਲੰਘ ਗੈਈਆਂ ਨੇ
ਅੱਸਮਾਨੀ ਪੀਂਘਾਂ,ਡੰਗ  ਗੈਈਆਂ ਨੇ
ਕੂੰਜਾਂ ਵੀ ਜਾ ਜਾ, ਮੁੜ ਆਈਆਂ ਨੇ
ਕਿਨੀ ਦੂਰੋਂ ੳੁਹਿ, ਉੜ ਆਂਈਆਂ ਨੇ
ਪੈ ਗਿਆ ਕਨਕਾਂ ਨੂੰ, ਬੂਰ ਵੇ ਸੱਜਨਾਂ
ਮੱਠੀ ਮ੍ੱਠੀ ਪੈਂਦੀ----------------

ਬਿਨੇਰੇ ਉਤੇ ਬੋਲਿਆ, ਨਾਂ ਭੈੜਾ ਕਾਂ ਵੇ
ਰੋਜ਼ ਪਾਈ ਚੂਰੀ, ਉਸ ਬੋਲੀ ਨਾਂ ਹਾਂ ਵੇ
ਤੇਰੇ ਵੱਲੋਂ ਕੱਦੀ,ਆਇਆ ਨਾਂ ਖੱਤ ਵੇ
ਮੰਜੇ ਉਤੇ ਸੁਤਿਆਂ, ਭੌਂਦੀ ਆ ਛੱਤ ਵੇ
ਹੇਰਵੇ 'ਚ ਹੋਈ ਕਿਵੇਂ, ਹੂਰ ਵੇ ਸੱਜਨਾਂ
ਮੱਠੀ ਮੱਠੀ ਪੈਂਦੀ ਏ,  ਭੂਰ ਵੇ ਸੱਜਨਾਂ
ਕਾਹਨੂੰ ਗਿਆਂ ਏਨੀ, ਦੂਰ ਵੇ ਸੱਜਨਾਂ

      ਇੰਜ: ਜੋਗਿੰਦਰ ਸਿੰਘ 'ਥਿੰਦ"
                         (ਸਿਡਨੀ)


23 April 2018

Profile photo                             ਗੀਤ
ਤੇਰੇ ਗੀਤ ਕਿਸੇ ਨਹੀ ਗਾਓਂਣੇ
ਤੇਰੇ ਦਰਦ ਨਾ ਕਿਸੇ ਵਿਡਾਓਂਣੇ
ਉਡ ਜਾਣੇ ਕਾਂ ਬਿਨੇਰੇ ਉਤੋਂ
ਕਦੀ ਨਹੀ ਸਦਾ ਏਥੇ ਆਓਂਣੇ
        ਤੇਰੇ ਗੀਤ ਕਿਸੇ ਨਹੀਂ ਗਾਓਂਣੇ-----

ਬੁਕਲ ਵਿਚ ਕਈ ਲਡੂ ਭਣੇ
ਕਈ ਭਾਰ ਤੂੰ ਐਵੇਂ  ਪੱਲੇ ਬਣੇ
ਲੁਕ ਲੁਕ ਪੀਤੇ ਭਰ ਭਰ ਛਣੇ
ਤੇਰੇ ਕੀਤੇ ਤੇਰੇ ਹੀ ਅੱਗੇ ਆਓਂਣੇ
    ਤੇਰੇ ਗੀਤ ਕਿਸੇ ਨਹੀ ਗਾਓਂਣੇ -----

ਅੱਜੇ ਵੀ ਵੇਲਾ ਕੋਲ ਹੈ ਤੇਰੇ 
ਤੜਕੇ ਉਠ, ਸੰਭਲ ਜਾ ਸਵੇਰੇ
ਵੇਖੀਂ ਰਹਿਮੱਤ, ਲਾੳੁਂਦੀ ਡੇਰੇ
ਸੱਦਾ ਦਰਦਮੰਦਾਂ ਦੇ ਦਰਦ ਵਡਾੳਂਣੇ
ਤੇਰੇ ਗੀਤ ਕਿਸੇ ਨਹੀ ਗਾਓਂਣੇ
ਤੇਰੇ ਦਰਦ ਨਾ ਕਿਸੇ  ਵਿਡਾਓਂਣੇ

         ਇੰਜ: ਜੋਗਿੰਦਰ ਸਿੰਘ "ਥਿੰਦ"
                            (ਸਿਡਨੀ)







25 March 2018

My photo


          ਖੇੜਾ 

ਸਾਡੇ ਘਰ ਇਕ ਫੁਲ ੲੇ ਖਿੜਿਅਾ 
ਸਾਰਾ ਘਰ ਮਹਿਕਾਂ, ਨਾਲ ਭਰਿਆ

ਚਹਿਕਾਂ ਵੰਡੇ, ਮਹਿਕਾਂ ਵੰਡੇ
ਕਈ ਤਰ੍ਹਾਂ ਦੀਆਂ ਟਹਿਕਾਂ ਵੰਡੇ

ਬਿਨ ਬਲਾਏ, ਹਸਣਾ ਚਾਹਿਏ
ਏਦਾਂ ਸੱਭ ਨੂੰ ਨਾਚ ਨਿਚਾਏ

ਹੱਸਦਾ ਹੱਸਦਾ ਕਿਲਕਾਂ ਮਾਰੇ
ਉਛਲ ਪੈਂਦੇ ਨੇ ਘਰ ਦੇ ਸਾਰੇ

ਇਕ ਦੂਜੇ ਨੂੰ ਵਾਜਾਂ ਮਾਰਨ
ਆਉ ਵੇਖੋ ਸਾਰੇ ਇਹ ਨਿਜ਼ਾਰੇ

ਝੂਠ ਮੂਠ ਉਸ ਨਾਲ ਰੁਸ ਜਾਵਨ
ਜਾ ਨਹੀਂ ਬੋਲਦੇ ਉਹਨੂੰ ਦਰਸਾਵਨ

ਉਹ ਤਾਂ ਫਿਰ ਵੀ ਹਸਦਾ ਜਾਵੇ
ਸਾਥੋਂ ਅੱਗੇ ਅੱਗੇ ਨਸਦਾ ਜਾਵੇ

ਕਦੀ ਆਕੇ ਭਰੇ ਕਲ੍ਹਾਵੇ
ਲੱਥ ਥਿਕੇਵਾਂ ਸਾਰਾ ਜਾਵੇ

“ਥਿੰਦ” ਹਰ ਘਰ ਏਦਾਂ ਖੁਸੀਆਂ ਵਸੱਣ
ਨਿਕੇ ਨਿਕੇ ਪੈਰੇਂ, ਹਸਦੇ ਬਚੇ ਨਚਣ

   ਇੰਜ: ਜੋਗਿੰਦਰ ਸਿੰਘ “ਥਿੰਦ”
                      (ਸਿਡਨੀ)


22 March 2018



My photo           ਗੀਤ

ਛੱਡ ਆਏ ਕਿਥੇ ਉਹ ਅਪਣਾ ਗਰਾਂ
ਪਿਪਲਾਂ ਦੀ ਛਾਂ, ਤੇ ਬੋਹੜਾਂ ਦੀ ਛਾਂ
ਮੈਂ ਅੱਜ ਵੀ, ਯਾਦ ਕਰਾਂ

ਮੇਰੇ ਪਿੰਡ ਦੀਆਂ ਗਲ੍ਹੀਆਂ
ਮੇਰੇ ਸਾਹਾਂ ਵਿਚ ਰੱਲੀਆਂ
ਮਿਟੀ ਦੀ ਮਹਿਕ ਨਿਰਾਲੀ
ਸਜਰੀ ਸਵੇਰ ਜਾਂਦੇ ਹਾਲ੍ਹੀ
ਬੜਾ ਛਾਂਤ ਹੁੰਦਾ ਸੀ ਸਮਾਂ
ਮੈ ਅੱਜ ਵੀ ਯਾਦ ਕਰਾਂ- - - -

ਸਾਰਾ ਪਿੰਡ ਇਕ ਪ੍ਰਵਾਰ ਸੀ
ਦੁਖ ਸੁਖ ਦਾ ਸਾਂਝਾ ਸੰਸਾਰ ਸੀ
ਕੋਈ ਚਾਚੀ ਤੇ ਕੋਈ ਤਾਈ ਸੀ
ਕੋਈ ਭੈਣ ਭੂਆ ਭਰਜਾਈ ਸੀ
ਏਦਾਂ ਗੁੰਦਿਆ ਪਿਆ ਸੀ ਗਰਾਂ
ਮੈਂ ਅੱਜ ਵੀ ਯਾਦ ਕਰਾਂ- - - - -

ਕਿਥੇ ਗਈਆਂ ਨੇ ਉਹ ਰੌਣਕਾਂ
ਤ੍ਰਿੰਝਿਣਾਂ ਦੀਆਂ ਉਹ ਦਾਸਤਾਂ
ਇਹ ਸੱਭ ਸੁਪਣੇ ਹੀ ਨੇ ਲੱਗਦੇ
ਪਿਪਲ ਬੌਹੜ ਕਿਤੇ ਨਾ ਲੱਭਦੇ
‘ ਥਿੰਦ ‘ ਕੋਈ ਨਾ ਫੜਦਾ ਬਾਂਹ- - -

ਪਿਪਲਾਂ ਦੀ ਛਾਂ,ਬੌਹੜਾਂ ਦੀ ਛਾਂ
ਮੈਂ ਅੱਜ ਵੀ ਯਾਦ ਕਰਾਂ

       ਇੰਜ: ਜੋਗਿੰਦਰ ਸਿੰਘ “ ਥਿੰਦ “
                          ( ਸਿਡਨੀ)



13 November 2017


                   ਗੀਤ

ਪਿਪਲਾਂ ਦੀ ਛਾਂ, ਬੋਹੜਾਂ ਦੀ ਛਾਂ, ਮੈਂ ਅੱਜ ਵੀ ਯਾਦ ਕਰਾਂ
ਪਿੰਡ ਦੀਆਂ ਗਲੀਆਂ,ਸਾਹਾਂ ਵਿਚ ਰੱਲੀਆਂ ,ਲੱਭਦਾ ਫਿਰਾਂ
ਗੱਲੀ ਦੇ ਮੋੜ ਉਤੇ ਤੜ੍ਹ ਤੜ੍ਹ ਭੁਝਦੇ ਸੀ ਦਾਣੇ ਲੱਗਦੇ ਮਖਾਣੇ
ਭੱਠੀ ਵਾਲੀ ਚਾਚੀ ਦੇ ਸਰਹਾਣੇ, ਰੋਜ਼ ਬਹਿ ਚੱਬਦੇ ਸੀ ਦਾਣੇ
ਓਵੀ ਦਿਨ ਸੀ ਨਿਰਾਲੇ, ਪਿਆਰ ਨਾਲ ਚੁਮਦੀ ਸੀ ਮਾਂ------

ਕੁਕੜ ਦੀ ਬਾਂਗੇ ਉਠ,ਦੁਧ ਵਿਚ ਖੜਕਦੀ ਮਧਾਣੀ ਸੀ
ਮੱਖਣ ਦਾ ਪੇੜਾ ਕੱਡਦੇ, ਪੜ੍ਹੀ ਜਾਦੀ ਮਿਠੀ  ਬਾਣੀ ਸੀ
ਪੋਹਿ ਫੁਟਦਿਆਂ ਪੰਛੀ ਵੀ ਥਾਂ ਥਾਂ ਗੀਤ ਗਾਓੁਂਣ ਲੱਗ ਜਾਂਦੇ
ਗੁਰਦਿਵਾਰੇ ਸੰਖ ਤੇ ਮੰਦਰਾਂ 'ਚ ਟੱਲ ਖੜਕਾਓਂਣ ਲੱਗ ਜਾਦੇ
ਉਹਿ ਵੀ ਸਮਾਂ ਸੀ ਨਿਰੋਲ, ਬੜਾ ਸ਼ਾਂਤ ਹੁੰਦਾ ਸੀ ਗਰਾਂ----------

ਹੁਣ ਹਰ ਥਾਂ ਘਰ ਘਰ ਪੲੈ ਨੇ ਪਵਾੜੇ ਕੋਈ ਗੱਲ ਨਾ ਸਹਾਰੇ
ਐਸੀ ਵੱਗੀ ਏ ਵਾ, ਹਰ ਕੋਈ ਫੜੀ ਫਿਰਦਾ ਏ ਹੱਥ 'ਚ ਕੁਹਾੜੇ
ਨੱਸ਼ਾ ਖਾ ਗਿਆ ਜਵਾਨੀ ਤੇ ਮਾਂਪੇ ਪੲੈ ਨੇ ਕਰਲਾਓਂਦੇ ਵਿਚਾਰੇ
ਮੂਧੇ ਮੂਹਿ ਦੱਭੇ ਪੲੈ ਕਰਜ਼ਿਆਂ ਦੇ ਥੱਲੇ ਵਿਕੇ ਪੲੈ ਸਿਆੜ ਸਾਰੇ
ਨਾ ਪੈਂਦੀਆਂ ਮਧਾਣੀਆਂ,ਓ ਹਾਣੀਆਂ, ਨਾ ਕੋਈ ਫੜਦਾ ਏ ਬਾਂਹ--------

ਸ੍ਰੀ ਰਾਮ,ਕ੍ਰਿਸ਼ਨ ਮੁਰਾਰੀ ਜਾਂ ਬਾਬਾ ਨਾਨਕ ਹੁਣ ਫਿਰ ਆਓਂਣ
ਇਨਸਾਨ ਬਣੇ ਰਾਖਸ਼ਾਂ ਨੂੰ, ਆ ਸੱਚ ਦਾ ਫਿਰ ਸੱਬਕ ਪੜਾਓਂਣ
ਫਿਰ ਦੁਧੀਂ ਪੈਣ ਮਧਾਣੀਆਂ, ਪੋਹਿ ਫਟਾਲੇ ਪੰਛੀਂ ਗੀਤ ਗਾਓਂਣ
ਤੁਰਲੇ ਕੱਡਣ ਮੁਛ ਵੱਟ ਗੱਬਰੂ,ਹਰ ਪਿੰਡ ਰੱਲਕੇ ਛੰਝਾਂ ਪਾਓਂਣ
ਹਰ ਪਿੰਡ ਬਣੇ ਨਿਮੂਨਾ ਸਵਰਗ ਦਾ,"ਥਿੰਦ" ਲਵੇ ਜਨਮ ਨਵਾਂ
ਪਿਪਲਾਂ ਦੀ ਛਾਂ, ਬੋਹੜਾਂ ਦੀ ਛਾਂ, ਮੈਂ ਫਿਰ ਅੱਜ ਵੀ ਯਾਦ ਕਰਾਂ
ਪਿੰਡ ਦੀਆਂ ਗਲੀਆਂ,ਸਾਂਹਾਂ ਵਿਚ ਰਲੀਆਂ, ਮੈਂ ਲੱਭਦਾ ਫਿਰਾਂ

                                     ੲਿੰਜ: ਜੋਗਿੰਦਰ ਸਿੰਘ "ਥਿੰਦ"
                                                      ( ਸਿਡਨੀ )


12 July 2016

                 
                ਗੀਤ                                 (ਯਾਦ)
ਆ ਬੈਠ ਮੇਰੇ ਕੋਲ ਕੁਝ ਬਚਪਨ ਦੀਆਂ, ਗੱਲਾਂ ਕਰ ਲੈਹੀਏ
ਜਿਸ ਗਲੀ 'ਚ ਖੇਡੇ ਸੀ,ਉਹਦੀ ਮਿਟੀ ਮੁੱਠੀ , ਭਰ  ਲੈਹੀਏ

ਸਾਡੇ ਕਿਨੇ ਜੇਰੇ ਸੀ, ਅਸੀ ਹੰਝੂੰ ਕੱਠੇ ਕੇਰੇ ਸੀ
ਭੁਲੇ ਨਹੀ ਕਰਾਰਾਂ ਨੂੰ, ਵੱਸ ਤੇਰੇ ਨਾਂ ਮੇਰੇ ਸੀ

ਕੁਝ ਲਿਖਿਆ ਸੀ ,ਬਚਪਨ ਦੀਆਂ ਕੰਧਾਂ ਤੇ
ਆਪੇ ਹੀ ਤਾਂ ਹੱਸ ਪੇਂਦੇ ਸੀ ਅਪਣੀਆਂ ਮੰਗਾਂ ਤੇ

ਯਾਦਾਂ ਦੀ ਇਸ ਛਪੜੀ ਵਿਚ ਆ ਫਿਰ ਦੋ ਪਲ ਤਰ ਲੈਈਏ
                                                       ਆ ਬੈਠ ਮੇਰੇ ਕੋਲ----------------
ਢਾਰੇ ਹੇਠਾਂ ਬੈਠ ਮਿਠੀਆਂ ਮਿਠੀਆਂ ਗੱਲਾਂ ਕਰਦੇ ਸੀ
ਖੋਹਲ ਕਤਾਬਾਂ ਅੱਗੇ ਰੱਖ, ਲੋਕਾਂ ਭਾਣੇ ਤਾਂ ਪੜ੍ਹਦੇ ਸੀ

ਉਹ ਵੀ ਦਿਨ ਸੁਹਾਣੇ ਸੀ ਜਾਂ ਫਿਰ ਖਸਮ ਨੂੰ ਖਾਣੇ ਸੀ
ਯਾਦਾਂ ਦਾ ਦੱਸ ਕੀ ਕਰੀਏ, ਜਾਂ ਤੜਪ ਤੜਪ ਕੇ ਮਰੀਏ

ਮਿਲ ਜਾ ਕਿਤੇ ਸੁਪਨੇ ਅੰਦਰ, ਗੈਰਾਂ ਵਾਂਗ  ਨਾ ਕਰੀਏ
ਮਹਿਕ ਪਈ ਏ ਫੁਲਵਾੜੀ ਤੇਰੀ, ਦਿਲਾਂ 'ਚ ਮਹਿਕਾਂ ਭਰ ਲੈਈਏ
                                                       ਆ ਬੈਠ ਮੇਰੇ ਕੋਲ ਕੁਝ-----------------------
ਮਿਲਆ ਨਹੀ ਹੁਣ ਜਾਣਾ, ਅਗ਼ਲੇ ਜਨਮ ਦੀਆਂ ਗੱਲਾਂ
ਸਾਂਭਿਆਂ ਸਾਂਭ ਨਾ ਹੋਵਣ ਜੋ ਨੇ ਦਿਲ 'ਚ ਉਠੀਆਂ ਛੱਲਾਂ

ਨਾ ਵੱਸ ਤੇਰੇ ਨਾ ਵੱਸ ਮੇਰੇ,ਇਹ ਤਾਂ ਕਿਸਮੱਤ ਦੇ ਨੇ ਗੇੜੇ
ਯੇ ਵੱਲ ਹੋਵੇ ਰੱਬ ਤੇਰਾ ਮੇਰਾ, ਤਾਂ ਏਸੇ ਜੁੱਗ  ਹੋਣ ਨਿਬੇੜੇ
ਭੁਲ ਭਲਾ ਕੇ ਸੱਭ ਕੁਛ, ਬੱਸ ਦਿਲ ਤੇ ਪੱਥਰ ਧੱਰ ਲੈਈਏ

ਆ ਬੈਠ ਮੇਰੇ ਕੋਲ ਕੁਝ ਬੱਚਪਣ ਦੀਆਂ ਗੱਲਾਂ, ਕਰ ਲੈਈਏ
ਜਿਸ ਗੱਲੀ 'ਚ ਖੇਡੇ ਸੀ, ਉਹਦੀ ਮਿਟੀ ਮੁਠੀ,  ਭਰ ਲੈਈਏ
                      
                      ਇੰਜ: ਜੋਗਿੰਦਰ ਸਿੰਘ "ਥਿੰਦ"
                                         ( ਸਿਡਨੀ ) 

        



03 December 2015

ਗਜ਼ਲ                                        
ਨਾ ਰੱਖਿਆ ਯਾਦ ਇਕਰਾਰਾਂ ਨੂੰ
ਕੀ ਆਖਾਂ ਕੱਚੇ ਪਿਲੇ ਯਾਰਾਂ ਨੂੰ

ਤੂੰ ਕਦੀ ਵੀ ਭੌਂਕੇ ਸਾਨੂੰ ਵੇਖੀਂ ਨਾ
ਅਸੀਂ ਛੱਡ ਬੈਠੇ ਹਾਂ ਪਿਆਰਾਂ ਨੂੰ

ਭੁਲ ਕੇ ਕਾਂਸ਼ੀ ਕਾਹਿਬੇ ਜਾ ਆਏ
ਅੱਗ ਲੱਗੀ ਮਜ਼੍ਹਬ ਦੇ ਠੇਕੇਦਾਰਾਂ ਨੁੰ

ਮੈਨੂੰ ਕਾਫਰ ਕਾਫਰ ਕਹਿੰਦੇ ਨੇ
ਵੇਖਿਆ ਨਾਂ ਕਿਸੇ ਕਿਰਦਾਰਾਂ ਨੂੰ

ਨੂਰ ਨਾਂ ਕਿਤਓਂ ਲੱਭ ਸਕਿਆ
ਮੱਥੇ ਰੱਗੜੇ ਨਿਤ ਹਜ਼ਾਰਾਂ ਨੂੰ

ਕਹਿੰਦੇ ਮੱਸਤ ਮਲੰਗ ਮੌਲਾ ਏ
ਮੈਂ ਜਾਣਾ ਸੱਭ ਦੀਆਂ ਨਾੜਾਂ ਨੂੰ

ਦਿਲ ਤੱੜਪੂ ਤਾਂ ਚੇਤਾ ਆਵੇਗਾ
ਹਰ ਵੇਲੇ ਜੋੜਕੇ ਰਖੀਂ ਤਾਰਾਂ ਨੂੰ

ਮੇਰੇ ਹੀ ਭੇਤੀ ਮੈਨੂੰ ਡਸਦੇ ਰਹੇ
ਥਿੰਦ ਝਲਿਆ ਇਹਨਾ ਮਾਰਾਂ ਨੂੰ
     ਇੰਜ; ਜੋਗਿੰਦਰਿ ਸਿੰਘ "ਥਿੰਦ"
                          (ਸਿਡਨੀ)

26 October 2013

ਅੱਲੜ ਪੁਕਾਰ


ਸੁਣ ਮਾਏ ਮੇਰੀਏ ਵੇਖ ਮੇਰੀ ਹਾਨਣਾ ਦਾ ਲੰਘ ਗਿਆ ਪੂਰ ਨੀ

ਜਿਵੇਂ ਢਿੱਡ ਰੋਟੀ ਮੰਗਦਾ,ਇਵੇਂ ਮਾਂਗ ਮੇਰੀ ਮੰਗਦੀ ਸੰਧੂਰ ਨੀ

ਅੱਗੇ ਸ਼ੀਸ਼ੇ ਦੇ ਖਲੋ ਕੇ, ਜਦੋਂ ਪਾਨੀ ਆਂ ਮੈਂ ਕਜਲੇ ਦੀ ਧਾਰ ।

ਕਦੀ ਕਰਦੀ ਹਾਂ ਗੁੱਤ, ਕਦੀ ਜੂੜਾ ਢਾਹਿ ਕਰਾਂ ਵਾਰ ਵਾਰ ।

ਬੁੱਤ ਜਿਹਾ ਬਣ ਜਾਂਦੀ,ਵੇਖ ਵੇਖ ਮੈਨੂੰ ਅੱਤ ਚੜਦਾ ਸਰੂਰ ਨੀ
                                ਸੁਣ ਮਾਏ ਮੇਰੀਏ ਨੀ...............

ਕਦੀ ਅੱਗ ਲੱਗ- ਲੱਗ ਜਾਏ, ਕਦੀ ਉਠ ਬੈਠਾਂ ਅੱਬੜ ਵਾਹੇ

ਲੱਗਦਾ ਏ ਬਾਰ ਬਾਰ ਮੈਨੂੰ, ਜਿਵੇਂ ਕੋਈ ਘੋੜੀ ਚੜੀ ਆਵੇ ।

ਦਿਲ ਵੱਜੇ ਮੇਰਾ ਧੱਕ ਧੱਕ, ਮੈਨੂੰ ਦੱਸ ਮੇਰਾ ਕੀ ਹੈ ਕਸੂਰ ਨੀ
  
                                 ਸੁਣ ਮਾਏ ਮੇਰੀਏ ਨੀ............   

ਗੁਡੀਆਂ ਪਟੋਲੇ ਮੈਨੂੰ ਉਕੇ, ਹੁਣ ਚੰਗੇ ਨਹੀਓਂ ਲੱਗਦੇ

ਭਾਬੀਆਂ ਦੇ ਸਭੇ ਗਹਿਣੇ , ਮੈਨੂੰ ਬਹੁਤ ਸੁਹਣੇ ਲਗਦੇ

 ਪਾ ਕੇ ਪੰਜੇਬਾਂ ਮੈਨੂੰ  ਵੇਖ , ਡਾਹਿ਼ਡਾ ਚੜ੍ਹਦਾ  ਫਤੂਰ ਨੀ

ਸੁਣ ਮਾਏ ਮੇਰੀਏ,ਵੇਖ ਮੇਰੀ ਹਾਨਣਾਂ ਦਾ ਲੰਗ ਗਿਆ ਪੂਰ ਨੀ

ਜਿਵੇਂ ਢਿਡ ਰੋਟੀ ਮੰਗਦਾ,ਇਵੇ ਮਾਂਗ ਮੇਰੀ ਮੰਗਦੀ ਸੰਧੂਰ ਨੀ

     ਇੰਜ: ਜੋਗਿੰਦਰ ਸਿੰਘ  ਥਿੰਦ
                 ( ਸਿਡਨੀ)

23 February 2013

ਨਾ ਮੰਦਾ ਬੋਲ


ਨਾ ਕਿਸੇ ਨੂੰ ਤੂੰ ਮੰਦਾ ਬੋਲ
ਬੋਲਣਾ ਹੈ ਤਾਂ ਚੰਗਾ ਬੋਲ
ਫੱਟ ਇਹ,ਜਰ ਨਹੀਂ ਹੁੰਦਾ
ਸਮੇਂ ਨਾਲ,ਭਰ ਨਹੀਂ ਹੁੰਦਾ
ਬਣ ਕੇ ਰੱਬ ਦਾ ਬੰਦਾ ਬੋਲ
      ਨਾ ਕਿਸੇ ਨੂੰ--------
ਫੁੱਲਾਂ ਵਾਗੂੰ ਮਹਿਕਾਂ ਵੰਡ
ਫਿਰ ਵੇਖ ਜੀਵਨ ਦੇ ਰੰਗ
ਜੀਵਨ ਵਿਚ ਖੁਸ਼ਬੂਆਂ ਭਰ ਕੇ
ਦਰਦ-ਮੰਦਾਂ ਦਾ ਦਰਦੀ ਬਣ ਕੇ
ਹਰੇ- ਹਰੇ ਹਰ ਗੰਗਾ ਬੋਲ
      ਨਾ ਕਿਸੇ ਨੂੰ----------
ਦਿਲ 'ਚ ਝਾਤੀ ਪਾ ਪਹਿਲਾਂ
ਆਪਣਾ ਆਪ ਮਿਟਾ ਪਹਿਲਾਂ
ਗਿਣਤੀ ਕਰ ਗੁਨਾਹਾਂ ਦੀ
ਤੇ ਅਣ-ਸੁਣੀਆਂ ਆਹਾਂ ਦੀ
ਐਵੇਂ ਨਾ ਰੰਗ ਬਰੰਗਾ ਬੋਲ
       ਨਾ ਕਿਸੇ ਨੂੰ---------
ਅਸਰ ਤਾਂ ਇਕ ਦਿਨ ਹੋਣਾ ਏਂ
ਤੇਰਾ ਬੋਝ ਤੂੰ ਹੀ ਤਾਂ ਢੋਣਾ ਏਂ
ਨਦੀ ਕੰਡੇ ਪਿਆਸਾ ਰਹੇਂਗਾ
ਆਪ ਮੁਹਾਰੇ ਮੂੰਹ ਤੋੰ ਕਹੇਂਗਾ
ਕਿਉਂ ਤੂੰ ਪਾਇਆ ਪੰਗਾ ਬੋਲ
        ਨਾ ਕਿਸੇ ਨੂੰ---------
ਦੁਨੀਆਂ ਤੋਂ ਲੈ ਕੀ ਜਾਣਾ ਤੂੰ
ਸਭ ਦੇ ਕੰਮ ਸੀ, ਆਣਾਂ ਤੂੰ
ਮੁੱਹਬਤ ਸੱਚੀ ਕੁਰਬਾਨੀ ਮੰਗੇ
ਕੁਰਬਾਨੀ ਵੀ ਤੋਂ ਲਾਸਾਨੀ ਮੰਗੇ
ਸੜਿਆ ਕਿਉਂ ਥਿੰਦ ਪਤੰਗਾ ਬੋਲ
         ਨਾ ਕਿਸੇ ਨੂੰ ਤੂੰ ਮੰਦਾ ਬੋਲ
         ਬੋਲਨਾ ਹੈ ਤਾਂ ਚੰਗਾ ਬੋਲ

ਜੋਗਿੰਦਰ ਸਿੰਘ  "ਥਿੰਦ"


16 February 2013

ਧੀਆਂ

ਪੁਤਰਾਂ ਤੇ ਧੀਆਂ ਵਿਚ ਅੱਜ ਵੀ ਕਈ ਲੋਗ ਵਿਤਕਰਾ ਕਰਦੇ ਹਨ। ਉਹਨਾਂ ਹੀ ਲੋਗਾਂ ਨੂੰ ਸੰਬੋਧਨ ਕਰਕੇ ਇਹ ਗੀਤ ਲਿਖਿਆ ਹੈ ।( ਇਸ ਗੀਤ ਵਿਚ ਦੋ ਨਾਂ "ਅਰਜੋਈ" ਅਤੇ "ਨਜ਼ਮ" ਮੇਰੀਆਂ ਪੋਤਰੀਆਂ ਦੇ ਹਨ )

ਪੁੱਤਰਾਂ ਵਾਂਗ, ਪਾਲ ਇਹਨਾਂ ਨੂੰ
ਜ਼ਿੰਦਗੀ ਵਾਂਗ, ਸੰਭਾਲ ਇਹਨਾ ਨੂੰ 
ਕੁੜੀਆਂ ਘਰ ਦੀ ਲਾਜ ਰਹੀਆਂ ਨੇ.
ਤੇ ਸਦੀਆਂ ਤੋਂ ਮਹਿਤਾਜ ਰਹੀਆਂ ਨੇ
ਵਾਧੂ ਜਾਣ, ਨਾ ਟਾਲ਼ ਇਹਨਾਂ ਨੂੰ ।                    
                 ਪੁੱਤਰਾਂ ਵਾਂਗ------                                                             ਇਹ ਨਜ਼ਮਾਂ* ਤੇ ਅਰਜ਼ੋਈਆਂ* ਬਣ ਕੇ
ਸਾਡੀਆਂ ਇਹ ਦਿਲਜ਼ੋਈਆਂ ਬਣ ਕੇ
ਏਧਰ ਓਧਰ ਇਹ ਸੁੱਖਾਂ ਮੰਗਣ
ਕਿਸੇ ਘਰ, ਕਦੀ ਨਾ ਭੁੱਖਾਂ ਮੰਗਣ
ਸਮਝੋ ਕਿਉਂ ਜੰਜਾਲ ਇਹਨਾਂ ਨੂੰ ।
                  ਪੁੱਤਰਾਂ ਵਾਂਗ---------
ਜੁਲਮਾਂ ਨੂੰ ਮੁਢ ਤੋਂ ਝੱਲ ਰਹੀਆਂ ਨੇ
ਵਾਧੂ ਬਣ ਇਹ,ਪੱਲ ਰਹੀਆਂ ਨੇ ।
ਸਦੀਆਂ ਤੋਂ ਇਹ ਦੱਬ ਰਹੀਆਂ ਨੇ
ਕੋਈ ਮਸੀਹਾ, ਲੱਭ ਰਹੀਆਂ ਨੇ ।
ਬਣ ਮਸੀਹਾ  ਉਠਾਲ ਇਹਨਾਂ ਨੂੰ
                 ਪੁੱਤਰਾਂ ਵਾਂਗ---------
ਹੁਣ ਨਾਲ ਸਤਾਰਿਆਂ ਗੱਲਾਂ ਹੋਈਆਂ
ਰਹਿਣ ਨਾਂ ਪਿਛੇ ਨਜ਼ਮਾਂ* ਤੇ ਅਰਜ਼ੋਈਆਂ*
ਜੇ ਹੰਬਲਾ ਮਾਰਨ ਤਾਂ ਦਿਓ ਦਿਲਾਸਾ
ਕਦੀ ਨਫਰਤ ਦਾ ਨਾ ਲਗੇ ਚਮਾਸਾ ।
"ਥਿੰਦ"  ਉੁਭਾਰੋ ਗੀਤਾਂ ਨਾਲ ਇਹਨਾਂ ਨੂੰ
ਪੁਤਰਾਂ ਵਾਂਗ ,ਪਾਲ ਇਹਨਾਂ ਨੂੰ ।
ਜਿੰਦਗੀ ਵਾਂਗ, ਸੰਭਾਲ ਇਹਨਾਂ ਨੂੰ ।


ਜੋਗਿੰਦਰ ਸਿੰਘ 'ਥਿੰਦ'
    (ਅਮ੍ਰਿਤਸਰ ਹਾਲ--ਸਿਡਨੀ)
 

25 January 2013

ਤੁਰ ਪ੍ਰਦੇਸ ਗਿਓਂ


 ਇੱਕ ਗੀਤ ਇੱਕ ਨਵੀਂ  ਵਿਆਹੀ ਅੱਲੜ ਮੁਟਿਆਰ ਦੇ ਜਜ਼ ਬਾਤਾਂ ਨੂੰ ਪੇਸ਼ ਕਰਦਾ ਹੈ ,ਜਿਹਦਾ ਪਤੀ ਵਿਆਹ ਤੋਂ ਤਰੁੰਤ ਬਾਅਦ ਬਿਨਾ ਵੀਜ਼ਾ ਪ੍ਰਦੇਸ਼ ਚਲਾ ਜਾਂਦਾ ਹੈ ਤੇ ਕਈ ਸਾਲਾਂ ਪਿੱਛੋਂ ਜਦੋਂ ਪਰਤਦਾ ਹੈ,ਉਸ ਵੇਲੇ ਜੋ ਹਾਵ ਭਾਵ ,ਜਵਾਨੀ ਗਵਾ ਚੁੱਕੀ ਦੁੱਖੀ ਦੇ ਦਿਲ ਵਿੱਚ ਉਠਦੇ ਹਨ ,ਓਹਨਾ ਬਾਰੇ ਕੋਰੇ ਕਾਗਜ਼ ਤੇ ਨਿਮਾਣਾ ਜਿਹਾ ਯਤਨ ਕੀਤਾ ਹੈ ।ਉਮੀਦ ਹੈ ਪਾਰਖੂ ਇਸ ਨੂੰ ਜਰੂਰ ਵਾਚਣ ਦੀ ਖੇਚਲ ਕਰਨਗੇ ।
ਜਦੋਂ ਤਿੱਖੜ ਦੁਪਹਿਰ ਸੀ ਜੋਬਨ ਦੀ
ਜਦੋਂ ਲਹਿਰ ਬਹਿਰ ਸੀ ਜੋਬਨ ਦੀ
ਜਦੋਂ ਅੱਗ ਲੱਗੀ ਸੀ ਸਾਹਾਂ ਨੂੰ
ਜਦੋਂ ਪਹਿਣ ਕੜਲਾਂ ਬਾਹਾਂ ਨੂੰ
ਉਸ ਵੇਲੇ ਤੂੰ ਤੁਰ ਪ੍ਰਦੇਸ ਗਿਓਂ
ਲਾ ਮੈਨੂੰ ਡਾਢੀ ਠੇਸ ਗਿਓਂ।

ਜੱਦ ਪੈਰੀਂ ਝਾਂਜਰ ਫੱਬਦੀ ਸੀ ,
ਤੇ ਆਪ ਮੁਹਾਰੇ ਵੱਜਦੀ ਸੀ ,
ਗੁੱਤ ਸਪਣੀ ਬਣ -ਬਣ ਜਾਂਦੀ ਸੀ
ਲੱਕ ਨਾਲ ਵਿਲਾਵੇਂ ਖਾਂਦੀ ਸੀ
ਉਸ ਵੇਲੇ ਤੂੰ ਤੁਰ ਪ੍ਰਦੇਸ ਗਿਓਂ
ਲਾ ਮੈਨੂੰ ਡਾਢੀ ਠੇਸ ਗਿਓਂ ।

ਜੱਦ ਬੁਲਾਂ ਚੋਂ ਹਾਸੇ ਕਿਰਦੇ ਸੀ,
ਲਾਲ ਗੁਲਾਲ ਗੱਲਾਂ ਤੇ ਖਿੜਦੇ ਸੀ
ਜਦ ਲੀੜੇ ਫੱਟ ਫੱਟ ਜਾਂਦੇ ਸੀ
ਤੇ ਬੀੜ ਜੁਟ ਜੁਟ ਜਾਂਦੇ ਸੀ 
ਉਸ ਵੇਲੇ ----------

ਜਦ ਫਬਦੀ ਮੈਨੂੰ ਗਾਨੀ ਸੀ
ਤੇ ਅੱਖ ਮੇਰੀ ਮਸਤਾਨੀ ਸੀ
ਤੂੰ ਹੀਰੇ ਹੀਰੇ ਕਰਦਾ ਸੀ 
ਜੱਗ ਪਾਣੀ ਮੇਰਾ ਭਰਦਾ ਸੀ
ਉਸ ਵੇਲੇ ------------ 

ਜਦ ਲੂੰ- ਲੂੰ ਮੇਰਾ ਮੱਚਦਾ  ਸੀ
ਤੇ ਅੰਗ-ਅੰਗ ਮੇਰਾ ਨੱਚਦਾ ਸੀ 
ਜਦ ਮਹਿਕ ਸੀ ਇੱਤਰ ਪਸੀਨੇ ਦੀ 
ਜਦ ਟਹਿਕ ਸੀ ਮੇਰੇ  ਸੀਨੇ ਦੀ 
ਉਸ ਵੇਲੇ ------------

ਹੁਣ ਕਿਹੜੇ ਵੇਲੇ ਆ ਵੜਿਉਂ
ਤੂੰ ਸੱਖਣੇ ਵਿਹੜੇ ਆ ਵੜਿਉਂ 
ਹੁਣ ਝਾਂਜਰ ਮੈਨੂੰ ਫ਼ਬਦੀ ਨਹੀਂ 
ਵਜਾਈ ਵੀ ਇਹ ਵੱਜਦੀ ਨਹੀਂ 
ਕਿਹੜੇ ਵੇਲੇ ਆ ਵੜਿਓਂ
ਸਖਣੇ ------------

ਹੁਣ ਤੁੱਟੀਆਂ -ਤੁੱਟੀਆਂ ਸਾਹਾਂ ਨੇ
ਤੇ ਸੁੱਕੀਆਂ- ਸੁੱਕੀਆਂ ਬਾਹਾਂ ਨੇ 
ਹੁਣ ਲੀਰੋ ਲੀਰ ਸਭ ਲੀੜੇ ਨੇ 
ਵੇਖ ਲੈ ਤੁੱਟੇ ਸਾਰੇ ਬੀੜੇ ਨੇ
ਕਿਹੜੇ ਵੇਲੇ -------------

ਬੁੱਲਾਂ 'ਤੇ ਸਿਕਰੀ ਜਮਦੀ ਏ 
ਅੱਖਾਂ 'ਚ ਕਹਾਣੀ ਗਮ ਦੀ ਏ 
ਤੂੰ ਪੈਸੇ ਬਹੁਤ ਕਮਾ ਆਉਣੋ 
ਪਰ ਜੋਬਨ ਲੇਖੇ ਲਾ ਆਓਂ  
ਕਿਹੜੇ ਵੇਲੇ----------
ਆ ਫਿਰ ਵੀ ਤੂੰ ਮੇਰਾ ਆਪਣਾ ਏਂ   
ਮੇਰੇ ਭਰ ਜੋਬਨ ਦਾ ਸੁਪਨਾ ਏਂ 
ਜੋ ਬੀਤ ਗਈ ਸੋ ਬੀਤ ਗਈ 
ਉਸ  ਨੂੰ ਜਦ ਵੀ ਕਰਨਾ ਕੀ 

ਮੈਂ ਵਿਹੜੇ ਲੇਪ  ਲਗਾਵਾਂਗੀ 
ਰੱਜ ਤੇਰੇ ਸ਼ਗਨ ਮਨਾਵਾਂਗੀ
ਮੈਂ ਆਂਡ -ਗੁਆਂਢ ਬੁਲਾਵਾਂਗੀ 
ਬਿਲੱਕੁਲ ਕੋਰਾ ਝੱਗਾ ਪਾਵਾਂਗੀ
   
ਆ ਗੱਲ ਵਿੱਚ ਬਾਹਾਂ ਪਾ ਲਈਏ
ਜੋ ਬਚਿਆ ਉਹ ਹੀ ਹੰਢਾ ਲਈਏ
"ਥਿੰਦ "ਇਸ ਸੁਹਾਣੇ ਮੇਲਾਂ ਦਾ 
ਫਿਰ ਇੱਕ ਗੀਤ ਬਣਾ ਲਈਏ !


 ਜੋਗਿੰਦਰ ਸਿੰਘ ਥਿੰਦ