'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 August 2019

                                ਗੀਤ
ਸੁਣ ਮਾਏ ਮੇਰੀਏ, ਮੇਰੀ
                     ਹਾਂਨਣਾ ਦਾ ਲੰਘ ਗਿਆ ਪੂਰ ਨੀ
ਜਿਵੇਂ ਢਿਡ ਰੋਟੀ ਮੰਗਦਾ
                     ਮਾਂਗ ਮੇਰੀ ਮੰਗਦੀ ਸੰਧੂਰ ਨੀ ।
ਅੱਗੇ ਸ਼ੀਸ਼ੇ ਦੇ ਖਲੋ ਕੇ
                      ਜਦੋਂ ਪਾਨੀ ਆਂ ਮੈਂ ਕਜਲੇ ਦੀ ਧਾਰ
ਕੱਦੀ ਕਰਾਂ ਗੁਤ ਕਦੀ
                      ਜੂੜਾ ਢਾਹਿ ਕਰਾਂ ਵਾਰ ਵਾਰ
ਬੁਤ ਜਿਹਾ ਬਣ ਜਾਂਦੀ
                       ਵੇਖ ਵੇਖ ਚੜਦਾ ਸਰੂਰ ਨੀ ।
                        ਸੁਣ ਮਾਏ-------------------
ਕੱਦੀ ਅੱਗ ਲੱਗ ਜਾਏ
                         ਕਦੀ ਉਠਾਂ ਅੱਬੜ ਵਾਹੇ
ਲੱਗਦਾ ਏ ਏਦਾਂ ਮੈਂਨੂੰ
                         ਕੋਈ ਘੋੜੀ ਚੜੀ ਆਏ
ਦਿਲ ਵੱਜੇ ਧੱਕ ਧੱਕ
                        ਦੱਸ ਮੇਰਾ ਕੀ ਕਸੂਰ ਨੀ ।
                        ਸੁਣ ਮਾਏ-------------------
ਗੁਡੀਆਂ ਪਟੋਲੇ ਮੈਨੂੰ
                         ਹੁਣ ਚੰਗੇ ਨਹੀਓਂ ਲੱਗਦੇ
ਭਾਬੀਆਂ ਦੇ ਗਹਿਣੇ
                       ਮੈਨੂੰ ਬਹੁਤ ਸੁਹਿਣੇ ਫੱਬਦੇ
ਪਾ ਕੇ ਪੰਜੇਬਾਂ ਮੈਨੂੰ
                        ਡਾਹਿਢਾ ਚੜਦਾ ਫਤੂਰ ਨੀ
                      -----  -----
ਸੁਣ ਮਾਏ ਮੇਰੀਏ ਮੇਰੀ
                      ਹਾਂਨਣਾ ਦਾ ਲੰਗ ਗਿਆ ਪੂਰ ਨੀ
ਜਿਵੇਂ ਢਿੱਡ ਰੋਟੀ ਮੰਗਦਾ
                       ਮਾਂਗ ਮੇਰੀ ਮੰਗਦੀ ਸੰਧੂਰ ਨੀ ।
                                ਜੋਗਿੰਦਰ ਸਿੰਘ "ਥਿੰਦ"
                                                 (ਸਿਡਨੀ)


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ