'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।
Showing posts with label ਸ਼ੇਅਰ. Show all posts
Showing posts with label ਸ਼ੇਅਰ. Show all posts

19 November 2021

 ਗ਼ਜ਼ਲ                                                         110

ਜਿਸ ਧਰਤੀ ਤੇ ਮੁੜਕਾ ਡੁਲਿਆ,ਉਹ ਚੇਤੇ ਆਉਂਦੀ ਰਹਿੰਦੀ ਏ

ਦਿਲ ਕਰਦਾ ਚੁਮਾਂ ਖਾਬਾਂ ਵਿਚ, ਉਹ ਫੇਰਾ ਪਾਉਂਦੀ ਰਹਿੰਦੀ ਏ

ਜੇਹੜਾ ਅਪਣੀ ਮਾਂ ਨੂੰ ਭੁਲਦਾ,ਉਹਨੂੰ ਕਿਤੇ ਡੋਈ ਨਹੀਂ ਮਿਲਦੀ 

ਇਹ ਉਹਦੀ ਮਾੜੀ ਕਿਸਮੱਤ,ਜਿਹਨੂੰ ਮਾਂ ਭਲਾਂਉਦੀ ਰਹਿੰਦੀ ਏ

ਜਿਥੇ ਵਗਿਆ ਖੂਨ ਬਚਪਣ ਦਾ, ਤੇ ਫਿਰ ਜਵਾਨੀ ਮੱਸਤਾਨੀ ਦਾ

ਉਸ ਧਰਤੀ ਦੀ ਛੋਹ ਮੈਨੂੰ ਹੁਣ, ਹਰ ਵੇਲੇ ਸਤਾਉਂਦੀ ਰਹਿੰਦੀ ਏ

ਜਦ ਕਦੀ ਰਾਤ ਉਠਕੇ ਬਹਿੰਦਾ, ਤੜਪ ਤੜਪ ਕੇ ਖਾਬਾਂ ਵਿਚ

ਰੋਮ ਰੋਮ ਵਿਚ ਗਰੁੱਚੀ ਮਿਟੀ, ਆ ਮਹਿਕ ਵਰਾਉਂਦੀ ਰਹਿੰਦੀ ਏ

,ਕਦੋਂ ਮਿਹਰ ਕਰੇਂਗੀ ਮੇਰੇ ਉਤੇ ਕਦੋਂ ਹੋਸੀ ਮਿਠੇ ਦਰਸ਼ਨ ਤੇਰੇ 

ਮੈਨੂੰ ਤਾਂ ਤੇਰੀ ਯਾਦ ਧਰਤੀ ਮਾਂ ਆਕੇ ਤੜਪਾਉਦੀ ਰਹਿੰਦੀ ਏ

ਹਰੇ ਭਰੇ ਖੇਤਾਂ ਦੀਆਂ ਵੱਟਾਂ ਤੇ ਜਦੋਂ ਤ੍ਰੇਲ ਤੇ ਖੁਸ਼ ਹੋ ਚਲਦੇ ਸੀ

ਅੱਖਾਂ ਅਗੇ ਆਵੇ ਉਹੀ ਸੂਰਤ ਜੋ ਅਜ ਵੀ ਪ੍ਰਚਾਉਂਦੀ ਰਹਿੰਦੀ ਏ

ਭੁਲਿਆਂ ਭੁਲ ਨਾ ਹੋਵੇ ਰਲੀ ਮਿਟੀ ਸਾਹਾਂ ਵਿਚ ਗਲੀਆਂ ਦੀ 

"ਥਿੰਦ"ਓਥੋਂ ਦੀ ਹਵਾ ਆਕੇ ਮੇਰਾ ਦਰ ਖੜਕਾਉਦੀ ਰਹਿੰਦੀ ਏ

  ਇੰਜ: ਜੋਗਿੰਦਰ ਸਿੰਘ  "ਥਿੰਦ"

 (  ਸਿਡਨੀ )



09 April 2020

                               ਕੁਝ ਸ਼ੇਅਰ
ਦਿਲ ਦਰਿਆ ਸਮੁੰਦਰੌਂ ਡੂੰਗੇ ਵਿਰਲੇ ਕਿਸੇ ਕੱਲਬੂਤ ਸਜਾਏ
ਨਾ ਇਹ ਖਹਿੰਦੇ ਨਾ ਢਹਿੰਦੇ ਵਿਚ ਰਹਿੰਦੇ ਰੱਬ ਰਜਾਏ
                          _______________
ਰੁਸਾ ਰੱਬ ਮਨਾ ਲੈੰਦੇ ਪਰ ਯਾਰ ਮਨਾਓਨਾ ਔਖਾਂਏ
ਕੁਝ ਦਿਨ ਤਾਂ ਜਰ ਲੈਂਦੇ ਓਮਰਾਂ ਦਾ ਰੋਗ ਲਗਾਓਨਾ ਔਖਾਏ
                         _______________
ਜੋ ਉਸ ਕੋ ਭੀ ਦੇ ਏਕ ਜੁੰਬੱਸ਼
 ਐਸਾ ਕੋਈ ਦਰਦ ਪਾਲਾ ਜਾਏ
"ਥਿੰਦ"ਤੇਰੇ ਇਸ਼ਕ ਸੇ ਉਠੀ ਹੈ ਗਰ ਜਵਾਲਾ
ਇਸ ਮੇਂ ਵੱਤਨ ਪਰੱਸਤੀ ਕੋ ਭੀ ਡਾਲਾ ਜਾਏ।
                    ________
ਮੈਂ ਸੱਚ ਸੀ ਜਦੋਂ ਬੋਲਿਆ
ਲੋਕਾਂ ਸੂਲੀ ਦਿਤਾ ਟੰਗ
ਹੁਣ ਸੱਚ ਨਾ ਕਦੀ ਬੋਲਦਾ
ਸਾਰੀ ਦੁਣੀਆਂ ਮੇਰੇ ਸੰਗ
ਸਾਰੇ ਚੰਗਾ ਚੰਗਾ ਮੈਨੂੰ ਆਖਦੇ
ਤੇ ਸੱਭੇ ਕਰਣ ਪਸੰਦ ।
       _________
ਜਾਂ ਰੱਬ ਆਖੇ ਜਾਂ ਯਾਰ ਆਖ
ਸੁਦਰਸ਼ਨ ਚੱਕਰ ਚਲਾ ਦੇਹੀਏ
ਦਿਲ ਦਰਆ ਵੀ ਤੇ ਪੱਥਰ ਵੀ ਹੈ ਮੇਰਾ
ਲੋੜ ਪੈਣ ਤੇ ਪਾਣੀਆਂ ਅੱਗ ਲਗਾ ਦਿਹੀਏ
"ਥਿੰਦ" ਅਪਣੇ ਯਾਰ ਦੀ ਇਕ ਮੁਸਕਾਣ ਖਾਤਰ
ਕਮਾਈ ਦੋ ਜਹਾਂਨ ਦੀ ਅਸੀਂ ਲੁਟਾ ਦੇਹੀਏ ।

                ਇੰਜ: ਜੋਗਿੰਦਰ ਸਿੰਘ "ਥਿੰਦ"
                                      (ਸਿਡਨੀ)

                       ਕੁਝ ਸ਼ੇਅਰ
                                   (1)
ਸਹਿਕ ਦੇ ਸਹਿਕ ਦੇ ਅਸੀਂ ਸਜਨਾਂ ਤੇਰੇ ਦਰ ਤੇ ਆ ਪਹੁੰਚੇ
ਨਿਕਲ ਘਰ ਚੌਂ ਵੇਖ ਸਾਨੂੰ ਕਿਨੇ ਜ਼ਖਮ ਅਸੀਂ ਖਾ ਪਹੁੰਚੇ।
                                 (2)
ਵਿਗੜੇ ਹੋਏ ਨੇ ਮਜਾਜ਼ ਅੱਜ ਮੇਰੀ ਸਰਕਾਰ ਦੇ
ਬੱਚ ਕੇ ਨਿਕਲ ਜਾਓ ਕਿਤੇ ਅੱਖ ਹੀ ਨਾ ਮਾਰਦੇ
                               (3)
ਮਨਿਆਂ ਬੁਜ਼ਦਿਲ ਹਾਂ ਮੈਂ ਪਰ ਲਾਇਲਟੀ ਭੀ ਚੀਜ਼ ਹੈ
ਗਡੋ ਜ਼ਮੀਨ ਵਿਚ ਭਾਵੇਂ ਜਾਂ ਪੁਠੀ ਖੱਲ ਉਤਾਰ ਦੇਵੋ
                               (4)
ਯਾ ਖੁਦਾ ਜੱਭ ਭੀ ਤੂੰ ਮਹੱਬਤ ਬਣਾਈ ਹੋਗੀ
ਅੱਪਣੇ ਆਪ ਕੋ ਭੀ ਯੇ ਆਗ ਲੱਗਾਈ ਹੋਗੀ
ਟੱਟੋਲ ਲੀਆ ਹੱਮ ਨੇ ਸਾਰਾ ਨੀਦ ਮੈਂ ਉਨਕੋ
ਯੇ ਆਗ ਉਸ ਨੇ ਤੋ ਪਲਕੋੰ ਮੇਂ ਛੁਪਾਈ ਹੋਗੀ
                             (5)
ਤੂੰ ਦੋਸਤ ਹੈ, ਨਸੀਹੱਤ ਨਾ ਕਰ ਖੁਦਾ ਕੇ ਲੀਏ
ਮੇਰਾ ਜ਼ਮੀਰ ਕਾਫੀ ਹੈ ਮੇਰੀ ਸਲਾਹਿ ਕੇ ਲੀਏ
                            (6)
ਏਕ ਬਾਤ ਹੈ ਜੋ ਕਹੀ ਨਹੀਂ ਜਾਤੀ
ਦਿਲ ਮੇਂ ਭੀ ਵੋਹ ਰੱਖੀ ਨਹੀਂ ਜਾਤੀ
                            (7)
ਹਰ ਬਾਤ ਪਰ ਵੁਹ ਹੰਸ ਦੀਆ ਕਰਤੇ ਹੈਂ
ਅੰਦਾਜ਼ ਨੈਆ ਹੈ ਮੱਗਰ ਕੱਤਲ ਕੀਆ ਕਰਤੇ ਹੈਂ
ਸ਼ੁਕਰ ਕਰੋ ਕਿ ਤੁਮ ਬੱਚ ਗਏ ਬਾਲ ਬਾਲ
ਚਿਹਰੇ ਸੇ ਦਿਲ ਕੀ ਬਾਤ ਜਾਣ ਲੀਆ ਕਰਤੇ ਹੈਂ 

                     ਇੰਜ: ਜੋਗਿੰਦਰ ਸਿੰਘ "ਥਿੰਦ"
                                         (ਸਿਡਨੀ)          

15 March 2020

              ਕੁਜ ਸ਼ੇਹਿਰ
            (1)

 ਫੁਲਾਂ ਵਾਂਗੂੰ ਖਿੜ ਖਿੜ
           ਭੇ-ਗਰਜ਼ ਮਹਿਕ ਖਿਲਾਰ ਛੱਡੋ

ਨੇਕੀ ਕਰੋ ਤੇ ਭੁਲ ਜਾਓ
         ਪਿਆਰ ਮਿਨਾਰ ਉਸਾਰ ਛੱਡੋ ।

            (2) ਰੁਬਾਈ

ਉਨ ਕੀ ਨਜ਼ਰ ਸੇ ਨਜ਼ਰ
             ਮਿਲਾ ਕਰ ਪੀ ਗਿਆ
ਗਮੇਂ ਜ਼ਿੰਦਗੀ ਤੁਮ ਕੋ
            ਭੁਲਾ ਕਰ ਪੀ ਗਿਆ
ਇਸ ਵੱਕਤ ਜੋ ਹੂਆ
          ਸ਼ੇਖੀ ਤੋ ਨਹੀਂ ਲੇਕਨ
ਅਪਣਾ ਘਰ ਖੁਦ ਹੀ
         ਜਲਾ ਕਰ ਪੀ ਗਿਆ

         (3)

ਇਸ਼ਕ ਤੈਨੂੰ ਵੀ ਏ   ਇਸ਼ਕ ਮੈਨੂੰ ਵੀ ਏ
            ਤੈਨੂੰ ਜਫਾ ਨਾਲ ਇਸ਼ਕ   ਮੇਨੂੰ ਵਫਾ ਨਾਲ ਇਸ਼ਕ
ਨਾ ਤੂੰ ਛੱਢੇਂ ਇਸ਼ਕ   ਨਾ ਮੈਂ ਛੱਡਾਂ ਇਸ਼ਕ
          ਤੈਨੂੰ ਨਾਖੁਦਾ ਨਾਲ ਇਸ਼ਕ  ਮੈਨੂੰ ਖੁਦਾ ਨਾਲ ਇਸ਼ਕ
ਤੇਰੀ ਮੱਜਬੂਰੀ ਇਸ਼ਕ   ਮੇਰਾ ਜ਼ਰੂਰੀ ਇਸ਼ਕ
        ਤੇਰੀ ਹਾਹਿ ਇਸ਼ਕ    ਮੇਰੀ ਦੁਆ ਇਸ਼ਕ ।

ਇੰਜ: ਜੋਗਿੰਦਰ ਸਿੰਘ "ਥਿੰਦ"
                      (ਸਿਡਨੀ)


23 August 2019

                             ਕੁਝ ਸ਼ੇਅਰ
ਦੇਖ ਨਾ ਸੱਕੇ ਜੋ ਕੱਭੀ ਇਨਸਾਨ ਬਣ ਕਰ
ਬੈਠੇ ਹੈਂ ਆਜ ਵੋਹ ਭਗਵਾਨ ਬਣ ਕਰ ।
-----------------------
ਗੈਰ ਹੋ  ਮੱਗਰ ਫਿਰ ਭੀ ਕੱਭੀ ਤੋ
ਆ ਕਰ  ਦੇਖੋ ਮੇਰੇ ਮਹਿਮਾਨ ਬਣ ਕਰ
-----------------------
ਯੇ ਪਰਿੰਦੇ ਤੋ ਚਹਿਕਤੇ ਰਹੇਂਗੇ ਸ਼ਾਖੋਂ ਪਰ
ਹਮ ਹੀ ਖੋਹ ਜਾਏਂਗੇ ਕਹੀਂ ਧੂਆਂ ਬਣ ਕਰ
-----------------------
ਹਰ ਬਸ਼ਰ ਮੇਂ ਜੱਬ ਤੂੰ ਹੈ ਖੁਦਾਇਆ
ਤੋ ਫਿਰ ਹਮ ਕਿਸ ਸੇ ਨਫਰੱਤ ਕਰਤੇ

28 January 2013

ਕੁਝ ਸ਼ੇਅਰ

 ਕਿੰਨੇ ਕੁ ਤਰਲੇ ਲਵੋਗੇ ,  
 ਬੁੱਤਾਂ ਅਗੇ ਬੈਠ ਕੇ ।
ਇਨਸਾਨ ਨੂੰ ਆਪਣਾ ਭਗਵਾਨ ,
ਖੁਦ ਹੋਣਾ ਚਾਹੀਦਾ।

ਆਂਖ ਭੀ ਤਰ ਹੋ ਯਹ ਜਰੂਰੀ ਤੋ ਨਹੀਂ ,
ਇਜ਼ਹਾਰੇ ਗਮ ਕੋ ਏਕ ਆਹ ਚਾਹੀਏ ।
ਸਮਝ ਜਾਏਂਗੇ ਸਭ ਲੋਗ ਦਾਸਤਾਂ ਤੇਰੀ
ਬਿਖਰੇ ਹੂਏ ਗੈਸੂ*,ਉਖੜੀ ਸੀ ਨਿਗ੍ਹਾ ਚਾਹੀਏ।
        

" ਥਿੰਦ "
*ਗੈਸੂ= ਵਾਲ