'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।
Showing posts with label ਕਵਿਤਾ. Show all posts
Showing posts with label ਕਵਿਤਾ. Show all posts

03 February 2013

ਤੇਰੇ ਬਗੈਰ


ਮੇਰੀ ਆਪ ਬੀਤੀ ਗੱਲ ਹੈ। ਇਕ ਦਿਨ ਧਰਮ-ਪਤਨੀ ਜੀ ਰੁੱਸ ਗਈ। ਉਸ ਨੂੰ ਮਨਾਉਣ ਲਈ ਜਦੋਂ ਸਾਰੇ ਟਸ਼ਨ ਕਿਸੇ ਕੰਮ ਨਾ ਆਏ ਤਾਂ ਇਹ ਗੀਤ ਲਿਖਣਾ ਪਿਆ ।

ਮੈਂ ਤਾਂ ਇੱਕ ਬਟਾ ਚਾਰ, ਤੇਰੇ ਬਗੈਰ ।
ਮੈਨੂੰ ਖਾਣ ਪਵੈ ਗੁਲਜ਼ਾਰ,ਤੇਰੇ ਬਗੈਰ ।

ਝੂਠੇ ਹਾਸੇ ਮੂੰਹ 'ਤੇ ਵੇਖੋ, ਲੱਖ ਲਿਆਂਦੇ ।
ਮੈਨੂੰ ਜੀਵਨ ਦਿਸੇ ਬੇਕਾਰ ਤੇਰੇ ਬਗੈਰ ।

ਰਿਸ-ਰਿਸ ਮਸਾਂ ਸਾਨੂੰ ਸ਼ਾਮਾਂ ਆਈਆਂ।
ਮੈਨੂੰ ਰਾਤਾਂ ਬਣਨ ਪਹਾੜ,ਤੇਰੇ ਬਗੈਰ ।

ਗੈਰਾਂ ਤੁਹਮੱਤ ਲਾਕੇ, ਫਰਜ਼ ਨਿਭਾਇਆ
ਮੇਰਾ ਕੌਣ ਕਰੇ ਇਤਬਾਰ, ਤੇਰੇ ਬਗੈਰ ।

ਲੋਕਾਂ ਭਾਣੇ ਮੈਨੂੰ ਕੋਈ , ਛਾਇਆ* ਹੋਈ ।
ਇੱਕ ਸੌ ਤਿੰਨ ਚੜ੍ਹੇ ਬੁਖਾਰ, ਤੇਰੇ ਬਗੈਰ ।

 ਅਸੀਂ ਤਾਂ ਨਾਢੂ ਖਾਂ ਅਖਵਾਉਂਦੇ ਫਿਰਦੇ ।
ਮੈਨੂੰ ਰਾਈ ਵੀ ਦਿਸੇ ਪਹਾੜ,ਤੇਰੇ ਬਗੈਰ ।

ਅਪਣਾ ਹੁੰਦਾ ਤਾਂ ਫਿਰ ਏਦਾਂ ਕੌਣ ਕਰੇਂਦਾ ।
ਥਿੰਦ,ਵਿਕਿਆ ਸਰੇ ਬਜ਼ਾਰ, ਤੇਰੇ ਬਗੈਰ । .



ਜੋਗਿੰਦਰ ਸਿੰਘ ਥਿੰਦ

ਛਾਇਆ= ਭੂਤ ਪਰੇਤ



21 January 2013

ਰੁੱਖ

ਰੁੱਖ ਮਨੁੱਖ ਨੂੰ ਸੁੱਖ ਦੇਵੇ 
ਮਨੁੱਖ ਕਿਓਂ ਰੁੱਖ ਨੂੰ ਦੁੱਖ ਦੇਵੇ ।
ਤਿੱਖੜ ਦੁਪਹਿਰ,ਕਹਿਰ ਦੀ ਧੁੱਪ  ਹੋਵੇ 
ਸੁੱਕਾ ਰੁੱਖ ਵੀ ਕੁੱਝ  ਤਾਂ ਸੁੱਖ ਦੇਵੇ ।
ਜਨਮਾਂ ਜਨਮਾਂ ਦੇ ਪਾਪ ਜੇ ਧੋਣੇ 
ਹਰ ਮਨੁੱਖ ਧਰਤੀ ਨੂੰ ਇੱਕ ਰੁੱਖ ਦੇਵੇ ।

ਜੋਗਿੰਦਰ ਸਿੰਘ 'ਥਿੰਦ'


19 January 2013

ਬਦਲਿਆ ਜ਼ਮਾਨਾ

ਓਹ ਭੋਲਾ ਸੀ 
ਉੱਡਿਆ ਉੱਚਾ ਹਵਾਵਾਂ ਦੇ ਨਾਲ ।
ਆਪਣੇ ਬਲ ਉੱਡਦਾ 
ਪੈਂਡਾ ਕੱਟ  ਲੈਂਦਾ ਚਾਵਾਂ ਦੇ ਨਾਲ।
ਰੇਤ ਦਾ ਘਰ ਬਣਾ 
ਸਵਾਰੇ ਗੈਰਾਂ  ਦੀ ਸਲਾਵਾਂ ਦੇ ਨਾਲ ।
ਸੁੱਕਣੇ ਪਾਈ ਧਰਤੀ 
ਜ਼ੁਲਮ ਕਰਨ ਕਿਓਂ ਮਾਵਾਂ ਦੇ ਨਾਲ ।
ਖੂਨ ਚਿੱਟਾ ਹੋ ਗਿਆ 
ਖੌਰੇ ਕਿਸੇ ਦੀਆਂ ਬਦੁਆਵਾਂ  ਦੇ ਨਾਲ।
ਜ਼ਮਾਨਾ ਬਦਲ ਗਿਆ    '
ਥਿੰਦ' ਤੂੰ ਵੀ ਬਦਲ ਹਵਾਵਾਂ ਦੇ ਨਾਲ ।

ਜੋਗਿੰਦਰ ਸਿੰਘ 'ਥਿੰਦ'








18 January 2013

ਦਰਦ ਦੀ ਅੱਗ


ਇੱਕ ਸੋਚ ਮੈਨੂੰ ਕਹਿ ਗਈ 
ਮੰਜ਼ਲ ਤਾਂ ਪਿੱਛੇ ਰਹਿ ਗਈ ।
ਸੁੱਕਾ ਰੁੱਖ ਮਾਰੂਥਲ ਹਨ੍ਹੇਰੀਆਂ 
ਜਾਨ ਲੱਬਾਂ 'ਤੇ ਬਹਿ ਗਈ ।
ਓਏ ਦਰਦਾਂ ਵੰਡਾਓਣ ਵਾਲਿਆ 
ਇੱਕ ਚੀਸ ਤਾਂ ਕਲੇਜੇ ਰਹਿ ਗਈ ।
ਆਸਾਂ ਦੀ ਲਾਟ 'ਦਿਲ -ਜਲੀ'
ਗਮ ਖਾਰ ਬਣ ਅੰਦਰ ਲਹਿ ਗਈ ।
'ਥਿੰਦ' ਆਪਣੀ ਹੀ ਅੱਗ ਸੇਕ ਤੂੰ 
ਭਾਵੇਂ ਭੁੱਬਲ ਹੀ ਬਾਕੀ ਰਹਿ  ਗਈ।

ਜੋਗਿੰਦਰ ਸਿੰਘ 'ਥਿੰਦ"