ਇੱਕ ਸੋਚ ਮੈਨੂੰ ਕਹਿ ਗਈ
ਮੰਜ਼ਲ ਤਾਂ ਪਿੱਛੇ ਰਹਿ ਗਈ ।
ਸੁੱਕਾ ਰੁੱਖ ਮਾਰੂਥਲ ਹਨ੍ਹੇਰੀਆਂ
ਜਾਨ ਲੱਬਾਂ 'ਤੇ ਬਹਿ ਗਈ ।
ਓਏ ਦਰਦਾਂ ਵੰਡਾਓਣ ਵਾਲਿਆ
ਇੱਕ ਚੀਸ ਤਾਂ ਕਲੇਜੇ ਰਹਿ ਗਈ ।
ਆਸਾਂ ਦੀ ਲਾਟ 'ਦਿਲ -ਜਲੀ'
ਗਮ ਖਾਰ ਬਣ ਅੰਦਰ ਲਹਿ ਗਈ ।
'ਥਿੰਦ' ਆਪਣੀ ਹੀ ਅੱਗ ਸੇਕ ਤੂੰ
ਭਾਵੇਂ ਭੁੱਬਲ ਹੀ ਬਾਕੀ ਰਹਿ ਗਈ।
ਜੋਗਿੰਦਰ ਸਿੰਘ 'ਥਿੰਦ"
ਦਿਲ ਦੀਆਂ ਗਹਿਰਾਈਆਂ 'ਚੋ ਨਿਕਲੇ ਨੇ ਇਹ ਬੋਲ ।ਅੱਖਰ -ਅੱਖਰ 'ਚ ਦਰਦ ਭਰਿਆ ਹੋਇਆ ਹੈ । ਜਦ ਦਿਲ ਦਾ ਦਰਦ ਨਾਸੂਰ ਬਣ ਜਾਵੇ ਤਾਂ ਇਹ ਸ਼ਬਦੀ ਹੂਕ ਬਣ ਜਾਂਦਾ ਹੈ ।ਭਾਵੇਂ ਦਰਦ ਮੁੱਕਦਾ ਨਹੀਂ ਪਰ ਪੰਨਿਆਂ 'ਤੇ ਵਹਿਣ ਨਾਲ ਕੁਝ ਪਲਾਂ ਲਈ ਘੱਟ ਜ਼ਰੂਰ ਜਾਂਦਾ ਹੈ ।
ReplyDeleteਹਰਦੀਪ