'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

19 January 2013

ਬਦਲਿਆ ਜ਼ਮਾਨਾ

ਓਹ ਭੋਲਾ ਸੀ 
ਉੱਡਿਆ ਉੱਚਾ ਹਵਾਵਾਂ ਦੇ ਨਾਲ ।
ਆਪਣੇ ਬਲ ਉੱਡਦਾ 
ਪੈਂਡਾ ਕੱਟ  ਲੈਂਦਾ ਚਾਵਾਂ ਦੇ ਨਾਲ।
ਰੇਤ ਦਾ ਘਰ ਬਣਾ 
ਸਵਾਰੇ ਗੈਰਾਂ  ਦੀ ਸਲਾਵਾਂ ਦੇ ਨਾਲ ।
ਸੁੱਕਣੇ ਪਾਈ ਧਰਤੀ 
ਜ਼ੁਲਮ ਕਰਨ ਕਿਓਂ ਮਾਵਾਂ ਦੇ ਨਾਲ ।
ਖੂਨ ਚਿੱਟਾ ਹੋ ਗਿਆ 
ਖੌਰੇ ਕਿਸੇ ਦੀਆਂ ਬਦੁਆਵਾਂ  ਦੇ ਨਾਲ।
ਜ਼ਮਾਨਾ ਬਦਲ ਗਿਆ    '
ਥਿੰਦ' ਤੂੰ ਵੀ ਬਦਲ ਹਵਾਵਾਂ ਦੇ ਨਾਲ ।

ਜੋਗਿੰਦਰ ਸਿੰਘ 'ਥਿੰਦ'








1 comment:

  1. ਰੇਤ ਦੇ ਘਰ ਬਣਾਉਂਦਾ ਖਬਰੇ ਕਿੱਧਰ ਆਪ ਓਹ ਕਿਹੜੀਆਂ ਹਵਾਵਾਂ 'ਚ ਸਮਾ ਗਿਆ ।ਜਿਸ ਦੀ ਉਡੀਕ ਦਿਲ ਨੂੰ ਹਰ ਪਲ ਰਹਿੰਦੀ ਹੈ । ਕਵਿਤਾ ਪੜ੍ਹਦਿਆਂ ਇੱਕ ਚੀਸ ਜਿਹੀ ਦਿਲ 'ਚ ਪੈਂਦੀ ਹੈ ਤੇ ਜਿਸ ਦੀ ਕਲਮ 'ਚੋਂ ਇਹ ਸ਼ਬਦ ਨਿਕਲੇ ਹੋਣ ਓਸ ਦੀ ਦਿਲੀ ਚੀਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ।

    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ