'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।
Showing posts with label ਹਾਇਬਨ. Show all posts
Showing posts with label ਹਾਇਬਨ. Show all posts

02 February 2016

ਬੂਟਾਂ ਵਿਚ ਸੋਚ,
ੳੁਹ ਇਕ ਪ੍ਰਾਇਮਰੀ ਸਕੂਲ ਵਿਚ ਸੌੜੀ ਸੋਚ ਵਾਲਾ ਅਧਿਆਪਕ ਹੈ। ਇਕ ਪਿੰਡ ਵਿਚ ਨੌਕਰੀ ਕਰ ਰਿਹ ਹੈ।ਵੇਖਣ ਚਾਕਨ ਨੂੰ ਚੰਗਾ ਭਲਾ ਲਗਦਾ ਹੈ।"ਪਰ ਅੱਕਲਾਂ ਬਾਜੋਂ ਖੂ੍ਹਿ ਖਾਲੀ" ਵਾਲੀ ਗੱਲ ਬਿਲਕੁਲ ਉਸ ਤੇ ਢੁਕਦੀ ਏ।
ਰੱਬ ਦੀ ਕਰਨੀ ਕਿ ਉਸ ਦਾ ਵਿਆਹ ਇਕ ਪੜੀ ਲਿਖੀ ਕੁੜੀ ਨਾਲ ਹੋ ਗਿਆ। ਮੂਰਖਾਂ ਦਾ ਟੱਬਰ----ਕੁੜੀ ਮਾਰੇ ਮੱਥੇ ਨੂੰ ਹੱਥ--
ਪਰ ਹੁਣ ਕੀ ਕਰ ਸਕਦੀ ਸੀ----ਇਹ ਤਾਂ ਖੈਰ ਸੀ ਕਿ ਕੁੜੀ ਪੜੀ ਹੋਣ ਕਰਕੇ ਲਾਗੇ ਹੀ ਸਰਕਾਰੀ ਦਫਤਰ ਵਿਚ ਸਰਵਿਸ ਕਰਦੀ ਸੀ।
ਇਸ ਲਈ ਪੈਸੇ ਧੇਲੇ ਵਲੋਂ ਨਿਰਭਰ ਨਹੀ ਸੀ----ਨਹੀਂ ਤਾਂ ਆਦਮੀ ਨੇਂਘ ਚੋਂ ਜੂੰ ਨਾ ਕੱਢੇ--ਜਮਾਂ ਈ ਕੰਜੂਸ। ਸੌੜੀ ਸੋਚ ਤੇ ਕਂਜੂਸੀ ਦਾ ਇਕ ਨਿਮੂਨਾਂ ਉਦੋਂ ਸਾਹਿਮਨੇ ਆਇਆ ਜਦੋਂ ਉਸ ਦੇ ਤਿਨ ਕੁ ਸਾਲ ਦੇ ਬਚੇ ਦੇ ਪੁਰਾਨੇ ਬੂਟਾਂ ਦਾ ਸਜਾ ਬੂਟ ਕਿਤੇ ਗੁਮ ਹੋ ਗਿਆ।ਫਿਰ ਕੀ ਸੀ----ਘਰ ਵਿਚ ਵੱਖਤ ਪੈ ਗਿਆ----ਸਾਰਾ ਘਰ ਫੋਲ ਮਾਰਿਆ---ਬੂਟ ਨਾ ਲੱਭਾ--ਬੰਦੇ ਨੇ ਅੱਕਲ ਦੁੜਿਈ ਤੇ ਬੱਚੇ ਦਾ ਖੱਬਾ ਬੂਟ ਲੈਕੇ ਨਾਲ ਲੱਗਦੇ ਸ਼ਹਿਰ ਚਲਾ ਗਿਆ---ਹੱਥ ਵਿਚ ਖੱਬੇ ਬਟ ਨੂੰ ਵਿਖਾਕੇ ਉਸ ਨਾਲਦਾ ਸੱਜਾ ਬੂਟ ਹਰ ਬੂਟਾਂ ਦੀ ਦੁਕਾਨ ਤੇ ਭਾਲਦਾ ਰਿਆ । ਦੁਕਾਨਦਾਰ ਓਹਦੀ ਮੂਰਖਤਾ ਤੇ ਹਸਦੇ ਰਹੇ-----ਪਰ ੳੁਹਦੇ ਤੇ ਕੋਈ ਅੱਸਰ ਨਾ ਹੁੰਦਾ---ਸਾਰਾ ਸ਼ਹਿਰ ਗਾਹਿ ਮਾਰਿਆ ----ਬੂਟ ਕਿਥੋਂ ਲੱਭਣਾ ਸੀ--ਸਾਰਾ ਦਿਨ ਮੂਰਖਤਾ ਦਾ ਤਮਾਸ਼ਾ ਕਰਕੇ "ਘਰ ਦਾ ਬੁਧੂ ਘਰ ਨੂੰ ਆਇਆ।

ਲੋਕੀ ਹੱਸਣ
ਬੁਧੂ ਕਰੇ ਤਮਾਸ਼ਾ
ਹੱਥ 'ਚ ਕਾਸਾ

    ਇੰਜ: ਜੋਗਿੰਦਰ ਸਿੰਘ "ਥਿੰਦ"
                    (ਸਿਡਨੀ )

12 June 2014

Jun 16, 2014

ਡਰਾਮਾ (ਹਾਇਬਨ)

ਹੁਣ ਚਾਹੇ ਕਿਹਰ ਸਿੰਘ ਦੀ ਉਮਰ ਢੱਲਣ ਲੱਗੀ ਸੀ ਪਰ ਫਿਰ ਵੀ ਉਹ ਸਿਹਤ ਪੱਖੋਂ ਤੰਦਰੁਸਤ ਨਜ਼ਰ ਆਉਂਦਾ ਸੀ। ਥਕਾਵਟ ਉਹਦੇ ਨੇੜੇ ਨਾ ਫਟਕਦੀ। .......ਪਰ ਜਦੋਂ ਦੀ ਉਹਨੂੰ ਇਹ ਅਣਹੋਣੀ ਸੱਟ ਵੱਜੀ .....ਉਹ ਤਾਂ ਮੂਲੋਂ ਹੀ ਸੂਤਿਆ ਗਿਆ।  ਜੁਆਨ ਪੁੱਤ ਦਾ ਜਨਾਜ਼ਾ ਜਿਹੜੇ ਵੀ ਪਿਓ ਨੂੰ ਆਪਣੇ ਮੋਢਿਆਂ 'ਤੇ ਚੁੱਕਣਾ ਪਵੇ ਉਹ ਤਾਂ ਲਤਾੜਿਆ ਹੀ ਜਾਂਦਾ ਹੈ ਨਾ। ਕਈ ਦਿਨਾਂ ਦੀ ਹਾਲ - ਪਰਿਆ ਤੋਂ ਪਿੱਛੋਂ ਉਹ ਥੱਕ ਹਾਰ ਕੇ ਸੜਕ 'ਤੇ ਬਣੇ ਬੱਸ ਸਟਾਪ ਦੇ ਬੈਂਚ 'ਤੇ ਜਾ ਬੈਠਾ। ਬੈਠੇ-ਬੈਠੇ ਉਹਦੀ ਅੱਖ ਲੱਗ ਗਈ.....ਨੀਂਦ 'ਚ ਉਹਨੂੰ ਲੱਗਾ ......ਉਹਦਾ ਪੁੱਤਰ ਉਹਦੇ ਕੋਲ਼ ਆ ਬੈਠਾ ਹੈ........ਉਸ ਨੂੰ ਗੱਲ ਨਾਲ਼ ਲਾ ਕੇ ਪੁੱਛਦਾ ਹੈ ਕਿ ਪੁੱਤ ਤੂੰ ਕਿੱਥੇ ਚਲਾ ਗਿਆ ਸੀ.......ਅਸੀਂ ਤੈਨੂੰ ਲੱਭਦੇ-ਲੱਭਦੇ ਕਮਲ਼ੇ ਹੋਏ ਫਿਰਦੇ ਹਾਂ, ਇਸ ਤਰਾਂ ਛੱਡ ਕੇ ਵੀ ਭਲਾ ਕੋਈ ਜਾਂਦਾ ਏ ? ਘੁੱਟ ਕੇ ਜਫੀ਼ ਪਾ ਪੁੱਤ ਕਹਿੰਦਾ ....ਡੈਡੀ ਮੈਂ ਤਾਂ ਐਵੇਂ ਡਰਾਮਾ ਕੀਤਾ ਸੀ......ਝੱਟ ਅੱਖ ਖੁੱਲ੍ਹ ਜਾਣ 'ਤੇ ਕਿਹਰ ਸਿੰਘ ਦੀਆਂ ਭੁੱਬਾਂ ਨਿਕਲ ਗਈਆਂ। 

ਅੱਖਾਂ 'ਚ ਹੰਝੂ
ਪਾਵੇ ਬੂਹੇ 'ਤੇ ਝੌਲਾ
ਨੌਸਰਬਾਜ਼ । 

ਇੰਜ: ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ-ਸਿਡਨੀ)