'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।
Showing posts with label ਪੰਜਾਬੀ ਗਜ਼ਲ. Show all posts
Showing posts with label ਪੰਜਾਬੀ ਗਜ਼ਲ. Show all posts

18 February 2020

                     ਗਜ਼ਲ
ਅੱਜ ਦਾ ਸੂਰਜ ਤਾਂ ਡੁਬਣ ਦੇ ਕਰੀਬ
ਇਕ ਦਿਨ ਜ਼ੰਦਗੀ ਮੁਕਣ ਦੇ ਕਰੀਬ

ਕਰਦੇ ਰਹੇ ਬਹਾਨੇ ਚਿਟੀਆਂ ਰਾਤਾਂ ਦੇ
ਕਾਲੀ ਬੋਲੀ ਰਾਤ ਤਾਂ ਝੁਕਣ ਦੇ ਕਰੀਬ

ਲਹਿਰਾਂ ਦੀ ਲਿਪੇਟੇ ਆ ਗਿਆ ਸਫੀਨਾਂ
ਤੁਫਾਨੇ ਸਮੁੰਦਰਾਂ ਸੀ ਰੁਕਨ ਦੇ ਕਰੀਬ

ਠਹਿਰ ਜਾ ਕਿ ਹੁਣ ਤੂੰ ਹਿਮੱਤ ਨਾ ਹਾਰ
 ਹੁਸਣ ਦਾ ਗਰੂਰ ਹੈ ਟੁੱਟਣ ਦੇ ਕਰੀਬ

ਗੈਰਾਂ ਦਾ ਆਸਰਾ ਹਮੇਸ਼ਾ ਹੀ ਰੇਤ ਵਰਗਾ
ਉਹ ਤਾਂ ਹਰ ਪੱਲ ਰਹੇ ਉਠਣ ਦੇ ਕਰੀਬ

ਬੰਦਗੀ ਦਾ ਫੱਲ ਐ ਮਾਲਿਕ ਫਿਰ ਦੇ ਦੇਣਾ
ਹੁਣ ਤਾਂ ਸਫਰੇ ਜ਼ੰਦਗੀ ਮੁਕਣ ਦੇ ਕਰੀਬ

ਵਗੀਆਂ ਨੇ ਬਹੁਤ"ਥਿੰਦ"ਇਹ ਦੋ ਅਖੀਆਂ
ਬੂੰਦ ਵੀ ਆਖਰੀ ਹੁਣ ਤਾਂ ਸੁਕਣ ਦੇ ਕਰੀਬ

            ਇੰਜ: ਜੋਗਿੰਦਰ ਸਿੰਘ "ਥਿੰਦ"
                            (ਸਿਡਨੀ)
                        ਗਜ਼ਲ
ਜਦੋਂ ਵੀ ਮੈ ਇਸ ਦਿਲ ਦੀ ਗੱਲ ਕਰਦਾ ਹਾਂ
ਬੜਾ ਹੀ ਮੁਸ਼ਕਲ ਸਵਾਲ ਹਲ ਕਰਦਾ ਹਾਂ

ਪੀਣ ਨੂੰ ਤਾਂ ਮੈਂ ਪੀ ਜਾਵਾਂ ਮਹਿਖਾਨਾ ਸਾਰਾ
ਸਾਕੀਆ ਲਿਹਾਜ਼ ਤੇਰਾ ਅੱਜ ਕੱਲ ਕਰਦਾ ਹਾਂ

ਮਹਿਖਾਨੇ 'ਚਿ  ਵੜਦਿਆਂ ਹੀ ਚੜ੍ਹ ਜਾਂਦੀ ਏ
ਕਹਿ ਦੇ ਸਾਕੀਆ ਕਿ ਮੈਂ ਤਾਂ ਛੱਲ ਕਰਦਾ ਹਾਂ

ਤੇਰੀ ਰਹਿਬਰੀ ਤੋਂ ਆਖਰ ਹੁਣ ਤੰਗ ਆ ਕੇ
 ਰੁਖ ਬੇੜੀ ਦਾ ਮੈਂ ਤੂਫਾਂਨਾਂ ਵੱਲ ਕਰਦਾ ਹਾਂ

ਆਹਿਣਾਂ ਫੂਕਿਆ"ਥਿੰਦ"ਮੇਰੇ ਹੀ ਭੇਤੀਆਂ ਨੇ 
ਮੈਂ ਵੀ ਤਾਂ ਹਰ ਥਾਂ ਰਾਜ਼ ਦੀ ਗੱਲ ਕਰਦਾ ਹਾਂ

                "ਇੰਜ" ਜੋਗਿੰਦਰ ਸਿੰਘ "ਥਿੰਦ"
                             (ਸਿਡਨੀ)

13 February 2020

                                             ਗਜ਼ਲ
ਨੀਤਾਂ ਜਿਨ੍ਹਾਂ ਦੀਆਂ ਸੱਚੀਆਂ ਰੱਬ ਵੀ ਉਹਨਾਂ ਦੇ ਨਾਲ
ਝੂਠ ਪਾਖੰਡ ਤੇ ਕੱਪਟ ਦੇ ਸਦਾ ਹੀ ਟੁੱਟਦੇ ਰਹਿੰਦੇ ਜਾਲ

ਭੋਲੇ ਭਾਲੇ ਮੁਡ ਤੌਂ ਹੀ ਅਸੀਂ ਤੇ ਭਿਨ ਭੇਦ ਨਹੀ ਰੱਖਿਆ
ਨੇਕੀ ਬਦਲੇ ਬਦੀ ਮਿਲੇਗੀ ਨਾ ਆਇਆ ਕਦੀ ਖਿਆਲ

ਦੋਸਤ ਹੀ ਦੁਸ਼ਮਨ ਬਣੇਗਾ ਸਾਨੂੰ ਗੱਲ ਅਨੋਖੀ ਹੀ ਜਾਪੇ
ਇੰਜ ਇਕ ਸੱਪ ਅਸਾਂ ਨੇ ਅਪਨੀ ਬੁਕਲ ਰੱਖਿਆ ਪਾਲ

ਤਰਸ ਵੀ ਆਓਂਦਾ ਏ ਬੜਾ ਮੈਨੂੰ ਉਹਦੀਆਂ ਕਰਤੂਤਾਂ ਤੇ
ਕਦੀ ਇਕੱਲਿਆਂ ਬਹਿਕੇ ਸੋਚੂ ਜੱਦ ਪਾਪ ਲੈਣਗੇ ਉਬਾਲ

ਨਾ ਦੁਸ਼ਮਨਾਂ ਤੋਂ ਡਰਿਆ ਹਾਂ ਪਰ ਦੋਸਤਾਂ ਤੋਂ ਡਰਦਾ ਰਿਹਾ
ਦੁਸ਼ਮਨਾਂ ਤਾਂ ਕਰਨੀ ਹੀ ਸੀ ਪਰ ਦੋਸਤ ਵੀ ਜਾ ਮਿਲੇ ਨਾਲ

ਸ਼ਾਇਦ ਮੇਰੇ ਵਿਚ ਹੀ ਹੈ ਕੱਮੀ ਜੋ ਦੋਸਤ ਹੀ ਦੁਸ਼ਮਨ ਬਣੇ
ਮੈ ਹੀ ਬੜਾ ਨਿਕੱਮਾਂ ਹੋ ਗਿਆ ਦੋਸਤੀ ਨਾ ਸੱਕਿਆ ਸੰਭਾਲ

ਕਿਸੇ ਪੈਸੇ ਤੇ ਵੇਚੀ ਦੋਸਤੀ ਕਿਸੇ ਸਿਰ ਦੇ ਨਿਭਾਈ ਦੋਸਤੀ
ਕੁਝ ਮੈਥੋਂ ਤੂੰ ਮੰਗ ਵੇਖਦਾ ਦੋਸਤਾ ਮੈਂ ਬਣ ਜਾਂਦਾ ਤੇਰੀ ਢਾਲ

ਸਚਾਈ ਖੰਬ ਲਗਾ ਉਡ ਗੈਈ ਤੇ ਰਹਿ ਗਿਆ ਝੂਠ ਪਾਖੰਡ
"ਥਿੰਦ"ਜ਼ਮਾਨਾਂ ਬਦਲ ਗਿਆ ਤੂੰ ਵੀ ਬਦਲ ਜ਼ਮਾਨੇ ਨਾਲ

                              ਇੰਜ: ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ)




10 February 2020

                          ਗਜਲ
ਪੱਥਰਾਂ ਦੇ ਸ਼ਹਿਰ ਵਿਚ ਪੱਥਰ ਲੋਕੀ ਰਹਿੰਦੇ ਨੇ
ਸ਼ੀਸ਼ੇ ਦੇ ਮਹਿਲ ਬਣਾਂਕੇ ਪੱਥਰ ਕਿਵੇਂ ਸਹਿੰਦੇ ਨੇ

ਸੁਣਿਆਂ ਏ ਤੇਰੇ ਦਰ ਤੇ ਹੁਣ ਵੀ ਮਹਿਫਲ ਜਮੇਂ
ਜਿਥੇ ਆ ਕਈ ਮਸਤਾਨੇ ਮੇਰੀ ਕਹਾਣੀ ਕਹਿੰਦੇ ਨੇ

ਤੇਰੀ ਬੇ-ਵਿਫਾਈ ਤਾਂ ਵਿਚ ਚੌਰਾਹੇ ਦਫਨਾ ਦਿਤੀ
ਹੁਣ ਵੀ ਲੋਕੀਂ ਪੁਜ ਕੇ ਵੇਖੋ ਪੂਜਨ ਤੈਨੂੰ ਬਹਿੰਦੇ ਨੇ

ਹਰ ਇਕ ਨੇ ਮੈਨੂੰ ਪੱਥਰਾਈ ਨਜ਼ਰੀਂ ਹੀ ਤੱਕਿਆ
ਇਸ ਸ਼ਹਿਰ ਲੋਕੀਂ ਸ਼ਾਇਦ ਦਿਲ ਉਧਾਰੇ ਲੈਂਦੇ ਨੇ

ਜੋ ਗਿਆ ਸੋ ਗਿਆ ਮੁੜ ਨਾ ਆਇਆ ਪਰਤ ਕੇ
"ਥਿੰਦ"ਕਿਓਂ ਫਿਰ ਮੈਨੂੰ ਅੱਜ ਵੀ ਝੌਲੇ ਤੇਰੇ ਪੈਂਦੇ ਨੇ

                         ਇੰਜ: ਜੋਗਿੰਦਰ ਸਿੰਘ 'ਥਿੰਦ"
                                             (ਸਿਡਨੀ)


07 February 2020

                        ਗਜ਼ਲ
ਤਮਾਸ਼ਾ ਮੇਰੇ ਦਿਲ ਦਾ ਤਾਂ ਆਮ ਹੁੰਦਾ ਰਿਹਾ
ਮਸ਼ਹੂਰ ਤੇਰਾ ਇਸ ਤੇਰਾਂ ਨਾਮ ਹੁੰਦਾ ਰਿਹਾ

ਜੋ ਵੀ ਮਿਲਆ ਮੈਨੂੰ ਤਾਂ ਬੇਗਾਂਨਾ ਹੀ ਮਿਲਿਆ
ਤੇਰੇ ਸ਼ਹਿਰ ਅੰਦਰ ਮੈਂ ਪਰੇਸ਼ਾਨ ਹੁੰਦਾ ਰਿਹਾ

ਹਰ ਵਾਰ ਸਾਡੇ ਵਾਰੀ ਖਾਲੀ ਹੀ ਪੇਆਲਾ ਸੀ
ਮੈਂ ਤਾਂ ਮੁਫਤ ਵਿਚ ਹੀ ਬਦਨਾਮ ਹੁੰਦਾ ਰਿਹਾ

ਬਹੁਤ ਵੇਖੇ ਤੇ ਪਰਖੇ ਵੀ ਤੋੜ ਨਿਭਾਵਨ ਵਾਲੇ
ਉਮਰ ਭਰ ਹੀ ਦੋਸਤਾਨਾ ਹਰਾਮ ਹੁੰਦਾ ਰਿਹਾ

ਤੇਰੇ ਪਿਛੋਂ ਸੌਂਹ ਤੇਰੀ ਅਸਾਂ ਤਾਲੇ ਮੂੰਹ ਲਾਏ
ਜ਼ਿਕਰ ਸਾਡੀ ਸਾਂਝ ਦਾ ਸ਼ਰੇਆਮ ਹੁੰਦਾ ਰਿਹਾ

ਸ਼ਿਰਮਿੰਦਾ ਨਾ ਹੋ ਸਾਕੀਆ ਨੈਣੀ ਰੱਜ ਪੀਤੀ
ਮਹਿਕਦਾ ਤੇਰਾ ਤਾਂ ਐਵੇਂ ਬੱਦਨਾਮ ਹੁੰਦਾ ਰਿਹਾ

ਹਰ ਰਾਤ ਪਿਛੋਂ ਤਾਂ "ਥਿੰਦ" ਓਂਹਨੂੰ ਭੁਲ ਬੈਠੇ
ਜ਼ਿਕਰ ਬੇ-ਵਿਫਾ ਦਾ ਤਾਂ ਹਰ ਸ਼ਾਮ ਹੁੰਦਾ ਰਿਹਾ

             ਇੰਜ: ਜੋਗਿੰਦਰ ਸਿੰਘ "ਥਿੰਦ"
                                (ਸਿਡਨੀ)

06 February 2020

             ਗਜ਼ਲ
ਦਿਲ ਦੀ ਗੱਲ ਲੁਕਾ ਨਾ ਹੋਣੀ
ਪੜ੍ਹ ਹੀ ਲੈਂਦੇ ਨੇ ਚਿਹਰੇ ਲੋਕ

ਖੋਟ ਤਾਂ ਦਿਲਾਂ ਤੇ ਭਾਰੀ ਹੁੰਦੀ
ਅੱਜ ਤੱਕ ਬਚੇ ਕਿਹੜੇ ਲੋਕ

ਏਨਾ ਉਚਾ ਉਡਿਆ ਨਾ ਕਰ
ਉਤੋਂ ਡਿਗ ਖਾਣ ਥਪੇੜੇ ਲੋਕ

ਅਪਣੇ ਬੱਲ ਤੇ ਮਾਰ ਊਡਾਰੀ
ਹੋਣ ਗੇ ਆਸੇ ਪਾਸੇ ਤੇਰੇ ਲੋਕ

ਸੱਚ ਨੇ ਤੇਰੀ ਤਾਕਤ ਬਣਨਾ
ਤੋੜਦੇ ਵੇਖੇ ਕੱਚ ਬਥੇਰੇ ਲੋਕ

ਚਾਨਣ ਫੜਕੇ ਘੁਟ ਕੇ ਰੱਖੀਂ
ਕਿਵੇ ਰਹਿੰਦੇ ਨੇ ਹਨੇਰੇ ਲੋਕ

ਕੰਡੇ ਲਾਗੇ ਡਿਬੋ ਲੈੰਦੇ ਨੇ ਬੇੜੇ
'ਥਿੰਦ" ਨਾ-ਸ਼ੁਕਰੇ ਜਿਹੜੇ ਲੋਕ

ਇੰਜ: ਜੋਗਿੰਦਰ ਸਿੰਘ "ਥਿੰਦ"
                (ਸਿਡਨੀ)
            ਗਜ਼ਲ
ਸਾਰੇ ਸੂਰਜ ਨੇ ਤੇਰੇ ਕੋਲ
ਸਾਰੇ ਹਨੇਰੇ ਨੇ ਮੇਰੇ ਕੋਲ

ਜੱਦ ਪੀੜਾਂ ਦੀ ਕੀਤੀ ਵੰਡ
ਪੀੜਾਂ ਨੇ ਸਾਡੇ ਵਿਹੜੇ ਕੋਲ

ਮਹਿਕਾਂ ਸਭੇ ਹੀ ਲੁਟੀਆਂ ਤੂੰ
ਫੁਲ ਵੀ ਸੁਕੇ ਨੇ ਜਿਹੜੇ ਕੋਲ

 ਕਾਂਵਾਂ ਝੂਠੀ ਏ ਤੇਰੀ ਆਮੱਦ
ਮੁੜਕੇ ਨਾਂ ਆਵੇਂ ਬਨੇਰੇ ਕੋਲ

ਸੋਚਾਂ ਮੈਨੂੰ ਕਿਥੇ ਲੈ ਲੈ ਜਾਣ
ਸੁਪਨੇ ਸਾਂਭ ਰੱਖੇ ਬਥੇਰੇ ਕੋਲ

"ਥਿੰਦ"ਕਿਵੇਂ ਵੰਡੀਆਂ ਖੂਸ਼ੀਆਂ
ਰੱਖੇ ਸਾਰੇ ਹੀ ਤੂੰ ਹਨੇਰੇ ਕੋਲ

 ਇੰਜ: ਜੋਗਿੰਦਰ ਸਿੰਘ "ਥੰਦ"  


04 February 2020

                              ਗਜ਼ਲ
ਪਲਕਾਂ ਤੇ ਟਿਕੇ ਜੋ ਅੱਥਰੂ ਤੂੰ ਅੱਜੇ ਸਜਾ ਕੇ ਰੱਖ
ਸਜਰੇ ਬੜੇ ਨੇ ਜ਼ਖਮ ਇਹ ਤੂੰ ਅੱਜੇ ਲੁਕਾ ਕੇ ਰ੍ਖ

ਮੁਠੀ 'ਚ ਨਿਮਕ ਲੈਈ ਏਥੇ ਫਿਰਦੇ ਨੇ ਕਈ ਲੋਕ
ਤੂੰ  ਅਪਣੇ ਜ਼ਖਮ ਇੰਜ ਨਾ ਸੱਬ ਨੂੰ ਵਖਾ ਕੇ ਰੱਖ

ਦੇਂਦੇ ਬੜੇ ਡਰਾਵੇ ਤੇ ਲਾਲੱਚ ਨਰਕਾਂ ਤੇ ਸੁਗਾਂ ਦੇ
ਕੀ ਲੈਣਾਂ ਏ ਸੁਗਾਂ ਤੋਂ ਆਪੇ ਨੂੰ ਇੰਸਾਨ ਬਣਾਕੇ ਰੱਖ

ਬੁਲਾਂ ਤੇ ਸਾਹਿ ਅੱਟਕਾ ਪਹੁੰਚਾਂ ਗੇ ਹਰ ਹਾਲ 'ਚ
ਤੂੰ ਦਿਲ ਵਿਚ ਅਪਣੇ ਆਸ ਦੇ ਦੀਵੇ ਜਗਾ ਕੇ ਰੱਖ

ਰੁਖਾਂ ਦੇ ਸਾਰੇ ਆਲ੍ਹਣੇ ਲੈ ਗਈਆ ਨੇ ਹਨ੍ਹੇਰੀਆਂ
"ਥਿੰਦ"ਨੇ ਤਾਂ ਕਿਹਾ ਸੀ ਤੂੰ ਵਿਓਂਤਾਂ ਬਣਾ ਕੇ ਰੱਖ

                   "ਇੰਜ: ਜੋਗਿੰਦਰ ਸਿੰਘ "ਥਿੰਦ"
                                          (ਸਿਡਨੀ)
                      ਗਜ਼ਲ
ਚੁਮ ਚੁੁਮ ਹੱਥ ਤੇਰੇ ਨਸ਼ਾ ਮੇੇਨੂੰ ਹੋ ਗਿਆ
ਵੇਖ ਵੇਖ ਤੇਰਾ ਮੁਖ ਤੇਰੇ ਵਿਚ ਖੋ ਗਿਆ

ਤੇਰੇ ਹਾਸਿਆਂ ਤੋਂ ਸਾਰੇ ਹਾਸੇ ਵਾਰ ਦੇਵਾਂ
ਹੱਥ ਵਿਚ ਤੇਰਾ ਹੱਥ ਦੁਖ ਸਾਰੇ ਧੋ ਗਿਆ 

ਤੇਰੇ ਰੰਗ ਵਿਚ ਗਿਆ ਅੰਗ ਅੰਗ ਰੰਗ
ਅੰਗ ਅੰਗ ਤੇਰਾ ਮੈਨੂੰ ਤੇਰੇ ਸੰਗ ਮੋਹ ਗਿਆ

ਸਿਝ ਸਿਝ ਅੱਖਾਂ ਸਾਂਝ ਪਾਈ ਉਮਰਾਂ ਦੀ
ਸਾਂਭ ਸਾਂਭ ਰੱਖ ਲਵਾਂ ਅੱਥਰੂ ਜੋ ਚੋ ਗਿਆ

"ਥਿੰਦ" ਅੰਗ ਲੱਗ ਕੱਟੀਆਂ ਚੌਰਾਸੀਆਂ
 ਤੇਰੇ ਲੈਈ ਬਣਿਆਂ ਤੇਰੇ 'ਚ ਸਮੋ ਗਿਆ 

            ਇੰਜ: ਜੋਗਿੰਦਰ ਸਿੰਘ "ਥਿੰਦ"
                                    (ਸਿਡਨੀ)

02 February 2020

                                 ਗਜ਼ਲ
ਅੱਜਕਲ ਤੇਰੀ ਯਾਦ ਸਤਾਓਂਦੀ ਏ ਕੱਦੀ ਕੱਦੀ
ਡੇਰੇ ਬੰਦ ਪਲਕਾਂ ਪਿਛੇ ਲਾਓਂਦੀ ਏ ਕੱਦੀ ਕੱਦੀ

ਛੱਡ ਦਿਓ ਇਕੱਲਆਂ ਹੁਣ ਤਾਂ ਆਦੀ ਹੋ ਗੲੈ ਹਾਂ
ਕਿਸਮੱਤਂ ਸਾਨੂੰ ਏਦਾਂ ਅੱਜ਼ਮਾਓਂਦੀ ਏ ਕੱਦੀ ਕੱਦੀ

ਨੱਕ ਰਗੜੇ ਪੂਜਾ ਕੀਤੀ ਸੁਖਾਂ ਸੁਖੀਆਂ ਜਾ ਜਾਕੇ
ਗਰਜ਼ ਵੇਖੋ ਕੀ ਕੁਝ ਕਰਾਓਂਦੀ ਏ ਕੱਦੀ ਕੱਦੀ

ਜੇ ਨਹੀ ਇਤਬਾਰ ਤਾਂ ਉਲਟਾ ਕਰ ਲਟਕਾ ਦੇਵੋ
ਨੇਕੀ ਬਦਲੇ ਤਾਂ ਬਦੀ ਹਿਸੇ ਆਓਂਦੀ ਏ ਕੱਦੀ ਕੱਦੀ

ਤੈਨੂੰ ਖੁਸ਼ੀ ਮਬਾਰਕ ਸਾਨੂੰ ਸਾਡੇ ਜ਼ਖਮ ਪਿਆਰੇ
ਚੁਗਲੀ ਲੋਕਾਂ ਦੀ ਪੀੜ ਵਿਧਾਓਂਦੀ ਏ ਕੱਦੀ ਕੱਦੀ

ਸ਼ਰਮਾ ਕੇ ਪਲਕਾਂ ਉਠੀਆਂ  ਝੜੀ ਇਸ਼ਕ ਦੀ ਲੱਗੀ
ਬਿਨ ਬਲਾਏ ਕਿਆਮੱਤ ਫੇਰਾ ਪਾਓਂਦੀ ਏ ਕੱਦੀ ਕੱਦੀ

ਇਸ ਮੱਤਲਬੀ ਦੁਣੀਆਂ ਅੰਦਰ ਕੀ ਲੈਣਾ ਤੂੰ ਜੀ ਕੈ
ਦਰ ਤੇਰਾ ਤਾਂ ਕਿਸਮਤ ਖੜਕਾਓਂਦੀ ਏ ਕੱਦੀ ਕੱਦੀ

"ਥਿੰਦ"ਦਸ ਉਹਨੂੰ ਕੀ ਆਖਾਂ ਜੋ ਮੋੜਿਆਂ ਮੁੜੇ ਨਾਂਹੀ
ਆਪ ਮੁਹਾਰੇ ਉਹ ਗਜ਼ਲ ਮੇਰੀ ਗਾਓਂਦੀ ਏ ਕੱਦੀ ਕੱਦੀ
                            ਈੰਜ: ਜੋਗਿੰਦਰ ਸਿੰਘ "ਥਿੰਦ"
                                                  (ਸਿਡਨੀ)


26 January 2020

                            ਗਜ਼਼ਲ
ਕਿਓਂ  ਅਪਣੇ ਜੀਨੇ ਕਾ ਅੰਦਾਜ਼ ਛੋੜ ਦੈਂ ਹਮਾਰੇ ਪਾਸ ਔਰ ਕਿਆ ਹੈ ਇਸ ਅੰਦਾਜ਼ ਕੇ ਸਿਵਾ
ਉੜਨਾ ਹੈ ਲਾਜ਼ਮ ਹਵਾਓਂ ਕੀ ਲਹਿਰੋਂ ਪਰ ਚਾਰਾ ਭੀ ਔਰ ਕਿਆ ਧੀਮੀ ਪਰਵਾਜ਼ ਕੇ ਸਿਵਾ

ਅਪਣੇ ਬਾਜ਼ੂਓਂ ਕੇ ਬੱਲ ਬੋਤੇ ਅਗਰ ਚਲੋਗੇ ਤੋ ਹਰ ਮੰਜ਼ਲ ਬੜੀ ਆਸਾਨੀ ਸੇ ਪਾਓਗੇ ਤੁਮ
ਹਮੱਤ ਹਾਰ ਗਏ ਤੋ ਕਿਸੇ ਹਾਥ ਨਹੀ ਦੇਨਾਂ ਕੋਈ ਚਾਰਾ ਨਹੀ ਬਚਨਾ ਮੁਹਿਤਾਜ਼ ਕੇ ਸਿਵਾ

ਹਰ ਕੱਦਮ ਕੱਦਮ ਪਰ ਕਈ ਮਿਲੇਂਗੇ ਮਤਲੱਬ ਪ੍ਰਸਤ ਤੁਮ ਕੋ ਬਗਲ ਮੇਂ ਛੁਰੀ ਲੀਏ ਹੂਏ
ਆਂਖੋਂ ਮੇਂ ਸ਼ਰਾਰੱਤ ਲਬੋਂ ਪਰ ਟੇਹਿੜੀ ਮੁਸਕਾਨ ਔਰ ਕੁਛ ਨਹੀਂ ਮੀਠੇ ਇਲਫਾਜ਼ ਕੇ ਸਿਵਾ

ਕੁਛ ਕਰਨੇ ਕੀ ਤਮਨਾਂ ਲੇਕਰ ਠਾਣ ਲੀਆ ਔਰ ਨਿਕਲ ਤੁਰੇ ਘਰ ਸੇ ਮਂਜ਼ਲ ਕੀ ਤਰਫ
ਤੂਫਾਨ ਭੀ ਰੋਕ ਨਾਂ ਪਾਏਂਗੇ ਔਰ ਯੇ ਲੋਗ ਭੀ ਕਿਆ ਕਰੇਂਗੇ ਬੱਸ ਫੱਕਤ ਅਤਰਾਜ਼ ਕੇ ਸਿਵਾ

ਕੁਛ ਕਰ ਗਏ ਇਸ ਦੁਣੀਆਂ ਮੇਂ ਹਮਤ ਕਿਰਕੇ ਅਪਣੇ ਨੇਕ ਇਰਾਦੇ ਅਗ਼ਰ ਸਾਥ ਲੇ ਕਰ
ਮੁਿਦਤੋਂ ਤੱਕ ਲੋਗ ਕਹਣ ਗੇ ਔਰ ਕੋਈ ਨਹੀਂ ਹੋ ਸੱਕਤਾ ਬੱਸ ਏਕ"ਥਿੰਦ"ਆਜ਼ਾਦ ਕੇ ਸਿਵਾ
                                                                       ਇੰਜ: ਜੋਗਿੰਦਰ ਸਿੰਘ "ਥਿੰਦ"
                                                                                               (ਸਿਡਨੀ)






                               

                                    ਗਜ਼ਲ
ਜੇ ਤੂੰ ਬੜਾ ਸਿਆਣਾ ਬਣਦਾ ਬੰਦੇ ਤਾਂ ਲੇਖਾ ਕਰ ਗੁਨਾਂਹਾਂ ਦਾ
ਤੇਰਾ ਜੀਵਨ ਲਾਲੀ ਡੁਬਦੇ ਸੂਰਜ ਦੀ ਕੀ ਭਰੋਸਾ ਸਾਹਾਂ ਦਾ

ਭੋਲੇ ਭਾਲੇ ਭੋਲੀ ਸੂਰਤ ਵਾਲੇ ਬਗਲਾਂ ਵਿਚ  ਛੁਰੀਆਂ ਰੱਖਣ
ਇਹਨਾਂ ਦਾ ਇੱਤਬਾਰ ਨਾ ਕਰਨਾ ਇਹ ਮਜ਼ਾ ਲੈਂਦੇ ਆਹਾਂ ਦਾ

ਅਪਣੇ ਹੀ ਬੱਲ ਬੋਤੇ ਤੂੰ ਇਸ ਭੱਵ ਸਾਗਰ ਨੂੰ ਤਰਨਾਂ ਸਜਨਾ
ਬਿਲਕੁਲ ਇਤਬਾਰ ਕਦੀ ਨਹੀ ਕਰਨਾ ਬਗਾਨੀਆਂ ਬਾਹਾਂ ਦਾ

ਸੁਪਨੇ ਵਿਚ ਵੀ ਕਿਸੇ ਮਜ਼ਲੂਮ ਨੂੰ ਐਵੇਂ ਦੁਖ ਕਦੀ ਨਾ ਦੇਵੀਂ
ਅਸਰ ਬੜਾ ਹੀ ਹੁੰਦਾ ਇਹਨਾਂ ਮਜ਼ਲੂਮਾਂ ਦੀਆਂ ਧਾਂਹਾਂ ਦਾ

ਜੇ ਤੂੰ ਪਾਰ ਉਤਾਰਾ ਕਰਨਾ ਜੀਵਨ 'ਚ  ਆਏ ਤੂਫਾਨਾਂ ਅੰਦਰ
ਇਤਬਾਰ ਤਾਂ ਕਰਨਾਂ ਪੈਣਾ ਤੈਨੂੰ ਸਜਨਾਂ ਅਪਣੇ ਮਲਾਹਾਂ ਦਾ

ਲੋੋੋੋੋੜ ਵੇਲੇ ਕੰਧਾਂ ਕੋਲੋਂ ਵੀ ਪੁਛ ਲਵੋ ਸਿਆਨੇ ਇਹ ਕਹਿ ਗੈਏ ਨੇ
"ਥਿੰਦ" ਤੂੰ ਵੀ ਲਾਭ ਉਠਾ ਹੁਣ ਤਾਂ ਇਹਨਾਂ ਸੱਭ ਸਲਾਹਾਂ ਦਾ
                                      ਇੰਜ: ਜੋਗਿੰਦਰ  ਸਿੰਘ "ਥਿੰਦ"
                                                        (ਸਿਡਨੀ)




16 January 2020

                            ਗਜ਼ਲ
ਪੱਤਾ ਪੱਤਾ ਚੋ ਪਿਆ ਏ ਵੇਖੋ ਚਮਕਦੀ ਤ੍ਰੇਲ ਬਣਕੇ
ਕੀ ਨਜ਼ਾਰਾ ਸੀ ਮਿਲੇ ਨੇ ਚਿਰੀਂ ਵਛੁਨੇ ਮੇਲ ਬਣਕੇ

ਜੇ ਆਕੇ ਓਥੇ ਹੀ ਵੇਖ ਲੈਂਦੇ ਤੁਸੀ ਵੀ ਕਦੀ ਓਸ ਵੇਲੇ
ਪੰਛੀ ਵੇਖ ਗੌਨ ਲਗੇ ਦਿਸਿਆ ਅਨੋਖਾ ਖੇਲ ਬਣਕੇ

ਜਿਹੜੇ ਆਏ ਸੀ ਦੌੜਕੇ ਮਾਰਨ ਇਹਨਾਂ ਪੱਤਿਆਂ ਨੂੰ
ਨਜ਼ਾਰਾ ਵੇਖ ਕੇ ਬਹਿ ਗੲੈ ਨੇ ਟੁੱਟੀ ਗਿਲੇਲ ਬਣਕੇ

ਤੇਰੇ ਦਰ ਤੇ ਨਿੱਤ ਆ ਕਦੀ ਕਈ ਪੰਛੀ ਗਾਂਵਦੇ ਸੀ
ਤੇਰੇ ਬਗੈਰ ਓਹੋ ਘਰ ਰਹਿ ਗਿਆ ਏ ਜੇਲ ਬਣਕੇ

ਤੱਕ ਤੱਕ ਜਿਨ੍ਹਾਂ ਨੂੰ ਕਦੀ ਆ ਰੌਣਕਾਂ ਲੱਗ ਦੀਆਂ ਸੀ
ਸਮੇਂ ਦੀਆਂ ਤਹਾਂ ਨੇ ਢਕਿਆ ਖਾ ਗਿਆ ਚੁੜੇਲ ਬਣਕੇ

ਤੇਰੇ ਰਾਹ ਵਿਚ ਹੁਣ ਤਾਂ ਅਸਾਂ ਘਰ ਬਣਾ ਲਿਆ ਏ
"ਥਿੰਦ"ਇਹੋ ਹੀ ਰਹਿ ਜਾਏ ਦੋ ਦਿਲਾਂ ਦਾ ਮੇਲ ਬਣਕੇ
                             ਇੰਜ:ਜੋਗਿੰਦਰ ਸਿੰਘ "ਥਿੰਦ"
                                                (ਸਿਡਨੀ) 




17 December 2019


                       ਗਜ਼ਲ
ਵੇਖ ਜ਼ਮਾਨਾਂ ਕਿਨਾ ਬਦਲ ਗਿਆ,ਤੂੰ ਵੀ ਬਦਲ ਜ਼ਮਾਨੇ ਨਾਲ
ਜੇ ਹੁਣ ਵੀ ਵੇਲਾ ਨਾ ਸੰਭਾਲਿਆ, ਤਾਂ ਨਹੀ ਗਲਣੀ ਤੇਰੀ ਦਾਲ

ਲੰਘਿਆ ਸਮਾਂ ਹੱਥ ਨਹੀਂ ਆਵਨਾਂ ਪਿਛੋਂ ਫਿਰ ਪੈਂਦਾ ਪੱਛਤਾਵਨਾਂ
ਇਕ ਵਾਰੀ ਜਿਹੜੇ ਪੱਛੜ ਜਾਵੰਦੇ ਹੁੰਦਾ ਬੁਰਾ ਓਨਾਂ ਦਾ ਹਾਲ 







15 December 2019

                                 ਗਜ਼ਲ
ਤੇਰੇ ਦਰ ਤੋਂ ਬਾਬਾ ਸਾਰੇ ਝੋਲੀਆਂ ਭਰ ਭਰ ਜਾਂਦੇ ਨੇ
ਦਿਲੋਂ ਕਰਨ ਅਰਦਾਸਾਂ ਮਰਾਂਦਾਂ ਮਨ ਦੀਆਂ  ਪਾਂਦੇ ਨੇ

ਅੱਗੇ ਤੋ ਹੁਣ ਅਸਾਂ ਤੋਬਾ ਕੀਤੀ ਤੋੇ ਕਨਾਂ ਨੂੰ ਹੱਥ ਲਾਏ
ਬਖਸ਼ਨ ਹਾਰਾ ਤੂੰ ਬਾਬਾ ਸਭੇ ਆ ਪਾਪ ਬਖ਼ਸ਼ਾਂਦੇ ਨੇ 

ਕਈ ਨੇ ਪਾਪੀ ਆਓਂਦੇ ਏਥੇ ਪਾਪਾਂ ਦੀਆਂ ਪੰਡਾਂ ਚੁਕੀ 
ਕੋਈ ਨਹੀ ਫੜਦਾ ਬਾਂਹਿ ਕਈ ਆ ਆਕੇ ਕੁਰਲਾਂਦੇ ਨੇ

ਡਾਹਿਡੇ ਦੀ ਹਰ ਥਾਂ ਚਲਦੀ ਮਾੜੇ ਨੇ ਦਸੋ ਕਰਨਾਂ ਕੀ
ਤੂਹੀਓਂ ਬਾਬਾ ਮਿਹਿਰ ਕਰ ਤੇਰੇ ਤੇ ਹੀ ਆਸਾਂ ਲਾਂਦੇ ਨੇ

"ਥਿੰਦ"ਤਾਂ ਮੰਗੇ ਤੇਰੇ ਦਰ ਤੋਂ ਹਮੇਸ਼ਾਂ ਭਲਾ ਹੀ ਸੱਭ ਦਾ
  ਸੱਚੇੇ ਦਿਲੋਂ ਜੋ ਮੰਗੇ ਉਹਦੇ ਵਾਰੇ ਨਿਆਰੇ ਹੋ ਜਾਂਦੇ ਨੇ
                                ਇੰਜ: ਜੋਗਿੰਦਰ ਸਿੰਘ "ਥਿੰਦ"
                                                (ਸਿਡਨੀ)


13 December 2019


                         ਗਜ਼ਲ
ਆਓ ਆਜ ਹਮ ਏਕ ਨੲੈਆ ਗੀਤ ਬਣਾ ਲੇਂ
ਜੋ ਗੁਜ਼ਰੀ ਪਹਿਲਾਂ ਉਸਕਾ ਹਸਾਬ ਲਗਾ ਲੈਂ

ਬੜਾ ਮੱਜ਼ਾ ਹੈ ਖੂਬਸ਼ੂਰਤ ਪੱਲ ਯਾਦ ਕਰੇਂ ਤੋ
ਉਨ ਪੱਲੋਂ ਕੋ ਦੁਬਾਰਾ ਫਿਰ ਵੈਸੇ ਹੀ ਮਣਾ ਲੇਂ

ਬਾਰ ਬਾਰ ਰੂਠਣਾ ਮਨਾਣਾ ਫਿਰ ਰੂਠ ਜਾਂਣਾ
ਯਾਦ ਕਰ ਉਹ ਪੱਲ ਦੋ ਘੜੀ ਗੁਣ ਗੁਣਾਂ ਲੇਂ

ਗੂਮ ਜਾਏਂ ਵੱਕਤ ਕੀ ਸੂਈਆਂ ਪੀਛੇ ਕੀ ਤਰਫ
ਜੱਬ ਹੱਮ ਜਵਾਂ ਥੇ,ਵੱਕਤ ਕੋ ਵਹੀਂ ਠਹਿਰਾ ਲੈਂ

ਚਿਹਰੇ ਪਰ ਵੁਹੀ ਲਾਲ਼ੀ ਰਹੇ ਆਂਖੋਂ ਮੇਂ ਚਮਕ
ਨਾਂ ਬਾਲੋਂ ਮੇਂ ਚਾਂਦੀ ਹੋ ਸੱਬ ਚਸ਼ਮਾੇ ਭੀ ਹਟਾ ਲੈਂ

"ਥਿੰਦ"ਯੇ ਤਸਵੀਰ ਜੋ ਬਣੀ ਹੈ ਬਣੀ ਹੀ ਰਹੇ
 ਖੁਸ਼ਹਾਲ ਰਹਿ ਕਰ ਹਰ ਪੱਲ ਰੰਗੀਣ ਬਣਾ ਲੈਂ
                  ਇੰਜ: ਜੋਗਿੰਦਰ ਸਿੰਘ "ਥਿੰਦ"
                                        (ਸਿਡਨੀ) 




26 October 2019

                            ਗਜ਼ਲ
ਸੋਚਾਂ ਦੇ ਤਾਂਣੇ ਬਾਣੇ ਵਿਚ ਬੰਦਾ ਦਿਨ ਰਾਤ ਬਤਾਈ ਜਾਂਦਾ
ਉਠ ਉਠ ਕੇ ਬਹਿੰਦਾ ਰਾਤਾਂ ਨੂੰ ਮਨ ਦੇ ਘੋੜੇ  ਦੌੜਾਈ ਜਾਂਦਾ

ਉਮਰ ਗਵਾਈ ਸਾਰੀ ਏਦਾਂ ਕੋਈ ਲੇਖਾ ਜੋਖਾ ਰੱਖਿਆ ਨਾ
ਆਇਆ ਮੌਕਾ ਐਵੇੰ ਲੰਗਿਆ ਹੁਣ ਕਿਓਂ ਪੱਛਤਾਈ ਜਾਂਦਾ

ਤਿਖੜ ਦੁਪਹਿਰ ਏ ਲੰਘ ਗੈਈ ਹੁਣ ਤਾਂ ਤਰਕਾਲਾਂ ਪੈਈਆਂ
ਲੰਗਿਆ ਵੇਲਾ ਹੱਥ ਨਾ ਆਵੇ ਪੁਟ ਪੁਟ ਵਾਲ ਗਵਾਈ ਜਾਂਦਾ

ਕੰਧਾਂ ਕੋਲੋਂਂ ਹੀ ਪੁਛ ਲੈਦੋਂ ਕਿ ਭਾਰ ਉਮਰ ਦਾ ਕਿਵੇਂ ਝਲੀਦਾ
ਗੂੰਗੀਆਂ ਛੱਤਾਂ ਕੋਲੋਂ ਪੁਛ ਪੁਛ ਕੇ ਐਵੇਂ ਸਮਾਂ ਲੰਗਾਈ ਜਾਂਦਾ

ਸੱਚੇ ਮੁਰਛੱਦ ਦੇ ਲੜ ਲੱਗ ਜਾਂਦਾ ਤਾਂ ਹੁਣ ਕਿਓਂ ਪੱਛਤਾਂਦਾ
ਅੱਜੇ ਵੀ ਹੈ ਵੇਲਾ ਸੰਭਲ ਜਾ ਐਵੇਂ ਧੋਖਾ ਕਿਓਂ ਏ ਖਾਈ ਜਾਂਦਾ

"ਥਿੰਦ" ਕੀ ਮਿਲਆ ਏਂ ਤੈਨੂੰ ਬਹੁਤੀਆਂ ਸੋਚਾਂ ਪਲੇ ਬਨ੍ਹ ਕੇ
ਨੇਕੀ ਬਿਨਾ ਨਾਲ ਕੁਝ ਨਹੀਂ ਜਾਣਾ ਐਂਵੇਂ ਭਾਰ ਵਧਾਈ ਜਾਂਦਾ
                                  ਇੰਜ:ਜੋਗਿੰਦਰ ਸਿੰਘ "ਥਿੰਦ"
                                         (ਸਿਡਨੀ--ਅੰਮ੍ਰਿਤਸਰ)  

  

27 August 2019

                                        ਗਜ਼ਲ  
ਹਾਸੇ ਉਹਦੇ ਅੱਜ ਵੀ ਗੂੰਜਨ ਮੇਰੇ ਉਜੜੇ ਬਾਗਾਂ ਵਿਚ
ਮੈਂਂਨੂੰ ਜਾਪੇ ਉਹਿ ਹੀ ਬੋਲੇ ਦੁਣੀਆਂ ਭਰਦੇ ਸਾਜ਼ਾਂ ਵਿਚ

ਫੁਲ ਤੋੜਕੇ ਦਿਤਾ ਜੋ ਸੀ ਅੱਜ ਵੀ ਮੇਰੇ ਕੋਲ ਨਿਸ਼ਾਨੀ
ਮੂਰਤ ਤੇਰੀ ਅੱਜ ਵੀ ਉਕਰੀ ਮੇਰੇ ਸੀਨੇ ਦਾਗਾਂ ਵਿਚ

ਤੇਰੇ ਸ਼ਹਿਰੋਂ ਮੈਂ ਤਾਂ ਐਵੇਂ ਲੰਗ ਰਿਹਾ ਸੀ ਜਾਂਦਾ ਜਾਂਦਾ
ਡਾਹਿਡਾ ਫਸਿਆ ਆਕੇ ਏਥੇ ਤੇਰੇ ਕੁੰਡਲੇ ਨਾਾਗਾਂ ਵਿਚ

ਜਿਨੇ ਵੀ ਨੇ ਝੱਗੜੇ ਰੱਗੜੇ ਤੇਰੇ ਹੁਸਨ ਦੀ ਕਿਰਪਾ ਏ
ਇਸ਼ਕ ਤੋਂ ਅਸਾਂ ਤੋਬਾ ਕੀਤੀ ਫਸੇ ਕੌਣ ਫਸਾਦਾਂ ਵਿਚ

ਤੂੰ ਉਸ ਪਾਰ ਮੈਂ ਇਸ ਪਾਰ ਰਿਸ਼ਤਾ ਕੇਵਲ ਯਾਦਾਂ ਦਾ
ਤੜਪ ਤੜਪ ਕੇ ਜੀਣਾ ਲਿਖਿਆ ਤੇਰੇ ਮੇਰੇ ਭਾਗਾਂ ਵਿਚ

 ਬੀਤ ਗਈ ਸੋ ਬੀਤ ਗਈ ਐਵੇਂ ਦਿਲ ਤਰਸਾਓਂਣਾ ਕਿਓਂ
"ਥਿੰਦ"ਕੁਝ ਨਹੀ ਬਾਕੀ ਹੁਣ ਭੁਲੀ ਵਿਸਰੀ ਯਾਦਾਂ ਵਿਚ
                                        ਜੋਗਿੰਦਰ ਸਿੰਘ "ਥਿੰਦ"
                                                       (ਸਿਡਨੀ)
                             ਗਜ਼ਲ
ਦੀਪ ਜਲੇ ਤਾਂ ਚਾਨਣ ਹੁੰਦਾ ਦਿਲ ਜਲੇ ਕੁਝ ਹੋਇਆ ਨਾ
ਮੋਮ ਜਲੀ ਤ੍ਰਿਪ ਤ੍ਰਿਪ ਰੋਵੇ ਇਸ ਦਾ ਜਲਿਆ ਰੋਇਆ ਨਾ

ਮੁਦਤਾਂ ਤੀਕਰ ਸਿਪੀ ਅੰਦਰ ਵਿਚ ਉਦੀਕਾਂ ਬੰਦ ਰਹੇ ਸਾਂ
ਹੱਥ ਆਏ ਤਾਂ ਤੁਸੀਂ ਉਦੋਂ ਸਾਨੂੰ ਅਪਣੀ ਲੜੀ ਪ੍ਰੋਇਆ ਨਾਂ

ਰੀਝ ਜਿਨਾਂ ਦੇ ਦਰਸ਼ਨ ਦੀ ਅਸਾਂ ਪੱਲੇ ਬੰਨ੍ਹ ਬੰਨ੍ਹ ਰੱਖੀ ਸੀ
ਮੇਰੇ ਦਰ ਤੇ ਆਇਆ ਵੀ ਉਹ ਦੋ ਪਲ ਕੋਲ ਖਲੋਇਆ ਨਾਂ

ਉਮਰ ਬਤਾਈ ਐਸ਼ਾਂ ਅੰਦਰ ਹੁਣ ਤਾਂ ਬੰਦੇ ਕੁਝ ਕਰ ਲੈ ਤੂੰ
ਮੌਕੇ ਤੈਨੂੰ ਬਹੁਤ ਮਿਲੇ ਸੀ ਕੋਈ ਪਾਪ ਅਪਣਾ ਧੋਇਆ ਨਾ

ਅੱਲੇ ਜ਼ਖਮ ਤੇ ਚੀਸਾਂ ਸਹੀਆਂ ਦਿਲ 'ਚ ਰੱਖੇ ਦਰਦ ਦਬਾ
ਲਾਗੇ ਰਹਿ ਕੇ ਚਲੇ ਗੲੈ ਪਰ ਤੂੰ ਮੂਲੋਂ ਉਹਨੂੰ ਟੋਹਿਆ ਨਾ

ਅਸੀ ਤਾਂ ਬਹੁਤ ਉਮੀਦਾਂ ਲੈਕੇ ਬੜੀ ਦੂਰੌਂ ਚਲਕੇ ਆਏ ਸੀ
ਏਨਾ ਕੱਚਾ ਨਹੀਂ "ਥਿੰਦ" ਮੇਰੀ ਜ਼ੁਲਫਾਂ ਵੀ ਤਾਂ ਮੋਹਿਆ ਨਾ
                                        ਜੋਗਿੰਦਰ ਸਿੰਘ 'ਥਿੰਦ"
                                                       (ਸਿਡਨੀ)


 

26 August 2019

                         ਗਜ਼ਲ
ਅੱਜ ਤੇਰੇ ਲੲੈੀ ਅਸੀ ਤਾਂ ਗੈਰ ਹੋ ਗੲੈ
ਕਿਨੇ ਖਾਲੀ ਖਾਲੀ ਤੇਰੇ ਬਗੈਰ ਹੋ ਗੲੈ

ਮਕੱਦਰ ਦੀ ਗੱਲ ਸੀ ਵਿਛੜ ਕੇ ਨਾ ਮਿਲੇ
ਅੱਸੀਂ ਆਕੇ ਆਬਾਦ ਤੇਰੇ ਸ਼ਹਿਰ ਹੋ ਗੲੈ

ਗੈਰਾਂ ਦੇ ਵੱਸ ਪਾ ਆਪ ਪ੍ਰਦੇਸੀਂ ਜਾ ਬੈਠੇ
ਤੇਰੇ ਪਿਛੋਂ ਸੱਜਨਾਂ ਕਿਨੇ ਕੈਹਿਰ ਹੋ ਗੲੈ

ਜਿਨਾਂ ਤੋਂ ਬਿਨਾਂ ਇਕ ਪੱਲ ਵੀ ਸੀ ਔਖਾ
ਨਿਕੀ ਜਿਨੀ ਭੁਲ ਤੇ ਕਿਨੇ ਵੈਰ ਹੋ ਗੲੈ

ਦਿਲ ਹੀ ਤਾਂ ਸੀ ਜੋ ਸਾਨੂੰ ਧੋਖਾ ਦੇ ਗਿਆ
ਸਾਰੇ ਨਿਜ਼ਾਰੇ ਸੁਹਾਓਂਣੇ ਜ਼ਹਿਰ ਹੋ ਗੲੈ

ਲਗਾਏ ਜ਼ਖਮ ਤੇਰੇ ਬੜੇ ਸਾਂਭ ਸਾਂਭ ਰੱਖੇ
ਇਹੋ ਜ਼ਖਮ "ਥਿੰਦ"ਲੈਈ ਹੀ ਖੈਰ ਹੋ ਗੲੈ
                        ਜੋਗਿੰਦਰ ਸਿੰਘ "ਥਿੰਦ"
                                  (ਸਿਡਨਿ)