'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

13 February 2020

                                             ਗਜ਼ਲ
ਨੀਤਾਂ ਜਿਨ੍ਹਾਂ ਦੀਆਂ ਸੱਚੀਆਂ ਰੱਬ ਵੀ ਉਹਨਾਂ ਦੇ ਨਾਲ
ਝੂਠ ਪਾਖੰਡ ਤੇ ਕੱਪਟ ਦੇ ਸਦਾ ਹੀ ਟੁੱਟਦੇ ਰਹਿੰਦੇ ਜਾਲ

ਭੋਲੇ ਭਾਲੇ ਮੁਡ ਤੌਂ ਹੀ ਅਸੀਂ ਤੇ ਭਿਨ ਭੇਦ ਨਹੀ ਰੱਖਿਆ
ਨੇਕੀ ਬਦਲੇ ਬਦੀ ਮਿਲੇਗੀ ਨਾ ਆਇਆ ਕਦੀ ਖਿਆਲ

ਦੋਸਤ ਹੀ ਦੁਸ਼ਮਨ ਬਣੇਗਾ ਸਾਨੂੰ ਗੱਲ ਅਨੋਖੀ ਹੀ ਜਾਪੇ
ਇੰਜ ਇਕ ਸੱਪ ਅਸਾਂ ਨੇ ਅਪਨੀ ਬੁਕਲ ਰੱਖਿਆ ਪਾਲ

ਤਰਸ ਵੀ ਆਓਂਦਾ ਏ ਬੜਾ ਮੈਨੂੰ ਉਹਦੀਆਂ ਕਰਤੂਤਾਂ ਤੇ
ਕਦੀ ਇਕੱਲਿਆਂ ਬਹਿਕੇ ਸੋਚੂ ਜੱਦ ਪਾਪ ਲੈਣਗੇ ਉਬਾਲ

ਨਾ ਦੁਸ਼ਮਨਾਂ ਤੋਂ ਡਰਿਆ ਹਾਂ ਪਰ ਦੋਸਤਾਂ ਤੋਂ ਡਰਦਾ ਰਿਹਾ
ਦੁਸ਼ਮਨਾਂ ਤਾਂ ਕਰਨੀ ਹੀ ਸੀ ਪਰ ਦੋਸਤ ਵੀ ਜਾ ਮਿਲੇ ਨਾਲ

ਸ਼ਾਇਦ ਮੇਰੇ ਵਿਚ ਹੀ ਹੈ ਕੱਮੀ ਜੋ ਦੋਸਤ ਹੀ ਦੁਸ਼ਮਨ ਬਣੇ
ਮੈ ਹੀ ਬੜਾ ਨਿਕੱਮਾਂ ਹੋ ਗਿਆ ਦੋਸਤੀ ਨਾ ਸੱਕਿਆ ਸੰਭਾਲ

ਕਿਸੇ ਪੈਸੇ ਤੇ ਵੇਚੀ ਦੋਸਤੀ ਕਿਸੇ ਸਿਰ ਦੇ ਨਿਭਾਈ ਦੋਸਤੀ
ਕੁਝ ਮੈਥੋਂ ਤੂੰ ਮੰਗ ਵੇਖਦਾ ਦੋਸਤਾ ਮੈਂ ਬਣ ਜਾਂਦਾ ਤੇਰੀ ਢਾਲ

ਸਚਾਈ ਖੰਬ ਲਗਾ ਉਡ ਗੈਈ ਤੇ ਰਹਿ ਗਿਆ ਝੂਠ ਪਾਖੰਡ
"ਥਿੰਦ"ਜ਼ਮਾਨਾਂ ਬਦਲ ਗਿਆ ਤੂੰ ਵੀ ਬਦਲ ਜ਼ਮਾਨੇ ਨਾਲ

                              ਇੰਜ: ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ)




No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ