'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।
Showing posts with label ਹਾਇਕੁ. Show all posts
Showing posts with label ਹਾਇਕੁ. Show all posts

09 June 2014

ਲੋਕ-ਤੰਤਰ



     (1)
ਚੋਣਾਂ ਆਈਆਂ
ਲੀਡਰ ਹੋਏ ਝੱਲੇ
ਹੱਥ ਜੋੜਦੇ।

  (2)
ਕਿਨੂੰ ਪਾਹੀਏ
ਤੁਸੀਂ ਜਿਨੂੰ ਮਰਜ਼ੀ
ਮੈਂ ਤਾਂ ਆਪ ਨੂੰ

   (3)
ਕੋਈ ਨਾਂ ਲੱਭੇ
ਜਿੱਤ, ਬੈਠੇ  ਬੰਗਲੇ
ਜੰਤਾ ਤੜਪੇ

  (4)
ਨੱਸ਼ੇ ਹੀ ਨੱਸ਼ੇ
ਨਾਂ ਬਿਜਲੀ ਨਾਂ ਪਾਣੀ
ਜੰਤਾ ਕੱਲਪੇ।

       ਇੰਜ:ਜੋਗਿੰਦਰ ਸਿੰਘ "ਥਿੰਦ"
             ( ਅੰਮ੍ਰਿਤਸਰ--ਸਿਡਨੀ )

15 February 2014

ਨਚਦੀ ਸੋਚ

      
   (1)
ਬੇ-ਖਬਰ ਨੇ
ਅਗਲੇ ਪਲ ਕੀ ਏ
ਖੁਸ਼ੀ ਜਾਂ ਗਮ

    (2)
ਤਿਖੜ ਧੁਪ
ਨੰਗੇ ਪੈਰ ਰੇਤ ਤੇ
ਸਿਖਰੇ ਨਿਓਂ

     (3)
ਨਹੀਂ ਲੱਭਦੇ
ਆਲੇ 'ਚ ਰਖੇ ਦੀਵੇ
 ਬਾਬੇ, ਨਾਂ ਖੂਂਡ

    (4)
ਵਿਚ ਵਚਾਲੇ
ਸੋਚਾਂ ਦੇ ਤਾਣੇ-ਬਾਣੇ
ਨਵੇ ਜ਼ਮਾਨੇ

 ਇੰਜ: ਜੋਗਿੰਦਰ ਸਿੰਘ ਥਿੰਦ
     (ਅੰਮ੍ਰਿਤਸਰ--ਸਿਡਨੀ

03 December 2013

ਕਵਿਤਾ(ਹਾਇਕੁ ਸ਼ੈਲੀ)

     (1)
ਗੋਡੇ ਦੁਖਦੇ
ਖੂੰਡੀ ਦੇਵੇ ਆਸਰਾ
ਮੰਜ਼ਲ ਨੇੜੇ

    (2)
ਇਕ ਖਡੌਣਾ
ਛੱਪੜ ਵਿਚ ਡਿਗਾ
ਮਾਂ ਕੁਰਲਾਈ ।

   (3)
ਲਾਮੋਂ ਆਇਆ
ਚੁਬਾਰੇ ਮੰਜਾ ਡਿਠਾ
ਸੁਪਨਾ ਟੁੱਟਾ ।

    (4)
ਪੈਰੀਂ ਨਾ ਜੁਤੀ
ਨਾ ਮਿਲਦੀ ਸਵਾਰੀ
ਦੂਰ ਕਚੈਰੀ ।

     (5)
ਹੋਕਾ ਏ ਦੇਂਦਾ
ਵੰਗਾਂ ਲਾਲ, ਹਰੀਆਂ
ਦਿਲ ਮਸੋਸੇ ।

   (6)
ਤਾਰਾ ਚੜ੍ਹਿਆ
ਲੋਕਾਂ ਮੂੰਹ ਉੰਗਲਾਂ
ਕਰੋਪੀ ਆਊ ।

 ਇੰਜ: ਜੋਗਿੰਦਰ ਸਿੰਘ ਥਿੰਦ
                 (ਸਿਡਨੀ)



 

06 October 2013

ਮਾਰ ਸੁਹਾਗਾ

(1)
ਤੜਕੇ ਉਠ
ਪਾ ਬਲਦਾਂ ਪੰਜਾਲੀ
ਕੱਢੇ ਸਿਆੜ |
     
(2)
ਪਾਉਂਦਾ ਬੀਜ
ਹੋਈ ਤਿਆਰ ਪੈਲੀ
ਮਾਰ ਸੁਹਾਗਾ |

 (3)
ਥੱਕੇ ਬਲਦ
ਪਿੰਡੇ ਦੇਵੇ ਥਾਪੀਆਂ 
ਪਾਵੇ ਗਤਾਵਾ | 


ਇੰ- ਜੋਗਿੰਦਰ ਸਿੰਘ ਥਿੰਦ
              ( ਸਿਡਨੀ)

22 June 2013

ਮਨ ਮੰਦਰ

ਕੁਝ ਦਿਨ ਪਹਿਲਾਂ ਬਾਰਸ਼ਾਂ ਕਾਰਨ ਪਹਾੜਾਂ ਤੇ ਵਗਦੇ ਨਾਲਿਆਂ ਵਿਚ ਹੱੜ ਆ ਗਏ ਤੇ ਯਾਤਰਾ ਕਰਦੇ ਯਾਤਰੂ ਹੜਾਂ ਵਿਚ ਫਸ ਕੇ ਮੌਤ ਦੇ ਮੂੰਹ ਵਿੱਚ ਚਲੇ ਗਏ । ਹਾਇਕੁ ਕਲਮ ਇਓਂ  ਬੋਲ ਪਈ।


1-

ਢਿੱਗਾਂ ਡਿੱਗੀਆਂ                                 
ਰੁੜ੍ਹ ਗਏ ਬਹੁਤੇ
 ਚੱਲੇ ਤੈਰਨ । 

2-

ਉਦਾਸ ਬੈਠੇ 
ਅੱਥਰੂ ਵੱਗ ਸੁੱਕੇ 
ਬੇਬੱਸ ਲੋਕ ।

3-
ਪਹਾੜੀਂ ਦੌੜੇ
ਮਨ ਮੰਦਰ ਛੱਡ
ਖੱਟਿਆ ਏ ਕੀ ।

ਜੋਗਿੰਦਰ ਸਿੰਘ ਥਿੰਦ
    ( ਸਿਡਨੀ) 

20 June 2013

ਸੋਚਾਂ ਦੀ ਭੀੜ

1
                                                                                     ਅੜੇ ਅੱਖਰ
ਲਿਖ ਕੁਝ ਨਾ ਹੋਵੇ
ਲੇਖ ਨੇ ਖਾਲੀ

2

ਬੂਹੇ 'ਤੇ ਝੌਲਾ
ਠੋਡੀ ਉਗੂ਼ਠੇ ਉਤੇ

ਸੋਚਾਂ ਦੀ ਭੀੜ

3

 ਚੱਲਦੀ ਹਵਾ
ਨਿਰਮੋਹੀ ਬੂਹਾ ਢੋ
ਲੰਬੂ ਲਾਇਆ


ਜੋਗਿੰਦਰ ਸਿੰਘ  ਥਿੰਦ
  (ਸਿਡਨੀ)

11 June 2013

ਲੰਬੀ ਉਡੀਕ

 

1.                                                                                             
ਖੂਹ ਦੀ ਲੱਜ                                                                                      
ਮਹਿੰਦੀ-ਹੱਥ ਭੌਣੀ
ਲੰਬੀ ਕਹਾਣੀ । 
2.

ਮਟਕੇ ਪਾਣੀ
ਵੱਜੇ ਝਾਂਜਰ ਚੂੜਾ
ਯਾਦ ਸਤਾਵੇ ।
3.

ਜਾ ਦੱਸ ਕਾਵਾਂ
ਚੂਰੀ ਕੁੱਟ ਕੇ ਪਾਵਾਂ
ਲਾਮ ਤੋਂ ਆ ਜਾ ।

ਜੋਗਿੰਦਰ ਸਿੰਘ  ਥਿੰਦ
( ਅੰਮ੍ਰਿਤਸਰ ---ਸਿਡਨੀ)

30 May 2013

ਅੱਜ ਦਾ ਪੰਜਾਬ


  (1)

ਭੀੜ ਭੜੱਕਾ
ਲਾਹ ਚੇਨੀ ਦੌੜਨ
ਮੇਰਾ ਪੰਜਾਬ ।
    
 (2)

ਵਰਦੀ ਵਾਲੇ
ਭੇਸ ਵਟਾਕੇ ਖ੍ਹੋਣ
ਡਰ ਨਾ ਕੋਈ ।

 (3)

ਨਸ਼ਿਆਂ ਮਾਰੀ
ਸੂਲੀ ਚੜ੍ਹੀ ਜਵਾਨੀ
ਮਾਪੇ ਬੇਬੱਸ ।

(4)

ਪੈਲੀ ਗਹਿਣੇ
ਪੜ੍ਹਾਈ ਤੋਂ ਸੱਖਣੇ
ਜੂਨ ਗਵਾਈ ।
  
(5)

ਸੁੱਤਾ ਲੀਡਰ
ਗੋਗੜ ਹੱਥ ਫੇਰੇ
ਲੋਕਾਂ ਦੇ ਜੇਰੇ ।

ਜੋਗਿੰਦਰ ਸਿੰਘ ਥਿੰਦ
    ਅੰਮ੍ਰਿਤਸਰ--(ਸਿਡਨੀ)



ਧੋਤੇ ਸਿਰਨਾਵੇ

ਅੱਥਰੂ ਧੋਤੇ                          
ਸਿਰਨਾਵੇਂ ਪਹੁੰਚੇ
ਲੈ ਲੈ ਕੇ ਹੌਕੇ ।

ਜੋਗਿੰਦਰ ਸਿੰਘ ਥਿੰਦ
ਅੰਮ੍ਰਿਤਸਰ

12 May 2013

ਮਾਂ ਦਿਵਸ

 1.
ਮਾਂਵਾਂ ਦਾ ਦਿਨ 
ਮਾਂ ਸੁਰਗਾਂ ਚੋਂ ਆਵੇ
ਲਾਡ ਲਡਾਵੇ।
2.
ਮਾਂ ਬੇਸਬਰੀ
ਲਾਲਟੈਨ ਲੈ 'ਕੱਲੀ
ਲੱਭਣ ਚੱਲੀ।
3.
ਮਾਂ ਨੂੰ ਚੁੱਭਿਆ 
ਪੈਰੀਂ ਜੇ ਕੰਡਾ ਲੱਗਾ
ਸੂਈ ਲੈ ਕੱਢੇ।
4.
ਮਾਂ ਦੀ ਗੋਦੀ
ਨਿੱਘ ਅਨੋਖਾ ਆਵੇ
ਚੋਗੇ ਖਿਲਾਵੇ।
5.
ਮਾਂ ਵਰਗੀ ਛਾਂ
ਕਿਤੇ ਦੁਨੀਆਂ 'ਚ ਨਾ
ਠੰਡਾਂ ਪਾਉਂਦੀ।


ਜੋਗਿੰਦਰ ਸਿੰਘ   "ਥਿੰਦ"
      (ਅੰਤ੍ਰਿਸਰ)

04 May 2013

ਮਜ਼ਦੂਰ ਦਿਵਸ

(1)
ਜ਼ਖਮੀ ਹੱਥ
ਕੁੱਟਣ ਰੋੜੇ ਰੋੜੀ
ਤਿੱਖੜ ਧੁੱਪੇ ।

(2)
ਸਭ ਕੀੜੀਆਂ
ਕਰਨ ਮਜ਼ਦੂਰੀ
ਦਿਨ ਤੇ ਰਾਤ।

ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ)

26 April 2013

ਬਾਗੀਂ ਬਹਾਰਾਂ

 ( 1)
 ਮਹਿਕੇ ਫੁੱਲ
ਟਹਿਕਦੀਆਂ ਸ਼ਾਖਾਂ
ਬਾਗੀਂ ਬਹਾਰਾਂ ।
   
 (2)
ਖੇਡਣ ਬੱਚੇ
ਰਲ਼ ਚੀਕਣ ਉੱਚੀ
ਮੌਜਾਂ ਮਾਨਣ ।

 (3)
ਖੇੜੇ ਮੂੰਹ 'ਤੇ
ਕੁਖੋਂ ਜਾਏ ਝੂੰਮਣ
ਬੂਟੇ ਆਸਾਂ ਦੇ ।

ਜੋਗਿੰਦਰ ਸਿੰਘ  ਥਿੰਦ
 (ਅੰਮ੍ਰਿਤਸਰ)

23 April 2013

ਧਰਤੀ ਦਿਵਸ 'ਤੇ

 1.
ਧਰਤੀ ਚੁੱਕੇ
ਲੱਖਾਂ ਪਾਪ -ਸਰਾਪ 
ਦਿਨ ਤੇ ਰਾਤ ।

2.
ਸੱਚ ਅਲੋਪ
ਸਾਧ ਕਰੇ ਕਰੋਪ
ਡੇਰੇ ਵਧੇਰੇ। 

3.
ਚੰਦਰ ਮਾਮਾ
ਧਰਤੀ ਲੈ ਆਈਏ
ਸਣੇ ਸਿਤਾਰੇ  ।

4.
ਨਿੱਕੇ ਬੱਚਿਆਂ 
ਇੱਕ-ਇੱਕ ਵੰਡੀਏ
ਸਾਰੇ ਸਿਤਾਰੇ ।

5.
ਵੰਡੇ ਖੁਸ਼ੀਆ
ਸੁਥਰਾ ਹਵਾ-ਪਾਣੀ
ਧਰਤੀ ਰਾਣੀ ।

 ਜੋਗਿੰਦਰ ਸਿੰਘ ਥਿੰਦ 
(ਅੰਮ੍ਰਿਤਸਰ)

22 April 2013

ਪੰਜਾਬ ਦੀਆਂ ਪੁਰਾਤਨ ਖੇਡਾਂ

1.     
ਬਾਂਟੇ ਖੁਤੀਆਂ
ਖੇਡਣ ਸ਼ਰਤਾਂ ਲਾ
ਬਾਂਟੇ ਹਾਰਨ ।

2.
ਪੁੱਗਣ ਤਿੰਨ
ਜੋ ਹਾਰੇ ਉਹ ਛੂਵੇ
ਛੂਹ ਨਾ ਹੋਵੇ ।

3.

ਜੱਟ ਬ੍ਰਾਮਣ
ਖੇਡਣ ਲੱਤ ਚੁੱਕ
ਸੁੱਟਣ ਡੰਡਾ ।

4.
ਅੱਖਾਂ 'ਤੇ ਪੱਟੀ
ਗੇੜੇ ਦੇ ਕੇ ਛੱਡਣ
ਲੱਭਣੇ ਆੜੀ ।


ਜੋਗਿੰਦਰ ਸਿੰਘ 'ਥਿੰਦ'
 (ਅੰਮ੍ਰਿਤਸਰ)

15 April 2013

ਵੈਸਾਖੀ


1.
ਘੁੰਮਣ ਫਲ੍ਹੇ
ਤੱੜ ਤਿੜਕੇ ਨਾੜ
ਲਗਣ ਧੜਾਂ

2.
ਤੰਗਲ਼ੀ ਫੜ
ਕਾਮੇ ਉਡਾਣ ਤੂੜੀ
ਪੈਰੀਂ ਕਣਕ

3.
ਚੱਲੇ ਗੱਭਰੂ
ਵਿਸਾਖੀ ਨੂੰ ਨਾਹੁਣ
ਮੋਢੇ 'ਤੇ ਡਾਂਗਾਂ

ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ)

08 April 2013

ਪਿੰਡ ਦੀ ਸਵੇਰ

     1.
ਉੱਠ ਸਵੇਰੇ
ਤਾਰਿਆਂ ਦੀ ਚੰਗੇਰ
ਚੱਲਣ ਹੱਲ਼

2.
ਟੱਲ- ਟੱਲੀਆਂ
ਸੰਖ,ਕੁੱਕੜ ਬਾਂਗਾਂ
ਗੱਡੇ ਚੀਕਣ

3.
ਪਹੁ ਫੁਟਾਲਾ
ਪੰਛੀ ਛੱਡ ਟਿਕਾਣੇ
ਲੱਭਣ ਦਾਣੇ

4. 
ਭੱਤਾ ਸਿਰ 'ਤੇ
ਸ਼ਾਹ ਵੇਲੇ ਸੁਆਣੀ 
ਮਿਲ਼ੇ ਮਾਹੀ ਨੂੰ

5. 
ਪੰਛੀ ਆਵਣ
ਉੱਡ ਡਾਰਾਂ ਹੀ ਡਾਰਾਂ
ਸ਼ਹਿਰਾਂ ਵਲੋਂ


ਜੋਗਿੰਦਰ ਸਿੰਘ ਥਿੰਦ
( ਅੰਮ੍ਰਿਤਸਰ )


         

07 April 2013

ਬੇਬੇ ਦਾ ਸੰਦੂਕ

 1.
ਕੋਕੀਂ ਜੜਿਆ
ਸੁੱਫੇ ਵਿੱਚ ਸੰਦੂਕ
ਬੇਬੇ ਮਾਲਕ 


2.
ਬੇਬੇ ਦੀ ਸ਼ਾਨ
ਗੁਣਾ ਲੱਧਾ ਸੰਦੂਕ
ਨ੍ਹੇਂਘ 'ਚ ਚਾਬੀ।


ਜੋਗਿੰਦਰ ਸਿੰਘ  ਥਿੰਦ
  ( ਅੰਮ੍ਰਿਤਸਰ )

31 March 2013

ਖਰਾਸ

1.
ਚੱਲੇ ਖਰਾਸ
ਪੀਂਹਦਾ ਆਟਾ ਥੋੜ੍ਹਾ
ਥੱਕੇ ਬਲ਼ਦ ।
2.
ਸਾਂਝੇ ਖਰਾਸ
ਆਟੇ ਭਰੇ ਮਿਠਾਸ

ਗੁੰਮ ਕਿਧਰੇ ।
 3.
ਪੁੜਾਂ ਨੂੰ ਰਾਹ੍ਹੇ
ਲੁਹਾਰ ਹੁੰਰਮੰਦ
ਗਾਹੇ ਬਿਗਾਹੇ
           ਜੋਗਿੰਦਰ  ਸਿੰਘ    ਥਿੰਦ
  (ਅੰਮ੍ਰਿਤਸਰ)

    



14 March 2013

ਤ੍ਰਿੰਝਣ



                  1
           ਕੱਤਣ  ਸੂਤ                
       ਤ੍ਰਿੰਝਣ  'ਚ  ਕੁੜੀਆਂ
            ਪਾਉਣ ਸਾਂਝਾਂ


                   2
            ਦੀਵੇ ਤੇਲ ਪਾ

         ਵੱਟ ਵੱਟ ਬੱਤੀਆਂ
             ਪ੍ਰੇਮ ਤੀਲੀ ਲਾ


                   3
              ਠੱਠੇ ਕਰਨ

        ਕਿੱਕਲੀਆਂ ਮਾਰਨ
            ਪਾ ਲੰਮੇ ਤੰਦ

                    4
               ਰਾਜ਼ ਦਿਲਾਂ ਦੇ
           ਚਾਵੀਂ ਚਾਵੀਂ ਦੱਸਣ
               ਸੁਣ ਹੱਸਣ

                     5

               ਚੂੰਡੀਆਂ ਵੱਢ

           ਪੁੱਠੀਆਂ ਹੋ ਹੋ ਜਾਣ
                ਜਾ ਸ਼ਰਮਾਣ

                     6

                ਚਿਰੀਂ ਵਛੁੰਣੀ

            ਦੱਸੇ ਅੱਖਾਂ ਭਰ ਕੇ
                 ਹਾਲੇ ਹਿਜ਼ਰ

                      7
               ਲੰਘਣ  ਰਾਤਾਂ
            ਚੁੱਭਣ ਤਲਖੀਆਂ
              ਹਿਜ਼ਰਾਂ ਦੀਆਂ


                       8.
                  ਮੁੱਕਦੇ ਜਾਂਦੇ

             ਛਿਕੂ-ਛਿਕੂ ਪੂਣੀਆਂ
                 ਨਾ ਟੁੱਟੇ ਤੰਦ

                      9.

              ਬੀਤੇ ਨਾ ਰਾਤ

            ਨਾ ਹੀ ਮੁੱਕੇ  ਹੁਲਾਸ*
              ਨਾ ਦਿਨ ਚੜ੍ਹੇ 


        ਜੋਗਿੰਦਰ ਸਿੰਘ  ਥਿੰਦ 
                     ( ਅੰਮ੍ਰਿਤਸਰ  ) 

          ਹੁਲਾਸ* =  ਆਪਸੀ ਪਿਆਰ
          
           

12 March 2013

ਉਡਾਰੀ

 (1)          

                ਕਦੇ ਅੰਬਰੀਂ
             ਧਰਤੀ ਕਦੇ ਜਲ
               ਨਾ ਟਿਕੇ ਸੋਚ

(2)         


             ਬੰਦ ਅੱਖੀਆਂ
           ਬਿਨ ਕਲਬੂਤੋਂ ਜਾ
               ਮੰਡਲੀਂ ਰੱਚੇ

(3)          


               ਕੋਈ ਨਾ ਜਾਣੇ
           ਬੇਅੰਤ ਹੈ ਖੁਦਾਈ
               ਥੌਹ ਨਾ ਪਾਈ



ਜੋਗਿੰਦਰ ਸਿੰਘ ਥਿੰਦ