1
ਕੱਤਣ ਸੂਤ
ਤ੍ਰਿੰਝਣ 'ਚ ਕੁੜੀਆਂ
ਪਾਉਣ ਸਾਂਝਾਂ
ਦੀਵੇ ਤੇਲ ਪਾ
ਵੱਟ ਵੱਟ ਬੱਤੀਆਂ
ਪ੍ਰੇਮ ਤੀਲੀ ਲਾ
ਠੱਠੇ ਕਰਨ
ਕਿੱਕਲੀਆਂ ਮਾਰਨ
ਪਾ ਲੰਮੇ ਤੰਦ
4
ਰਾਜ਼ ਦਿਲਾਂ ਦੇ
ਚਾਵੀਂ ਚਾਵੀਂ ਦੱਸਣ
ਸੁਣ ਹੱਸਣ
5
ਚੂੰਡੀਆਂ ਵੱਢ
ਪੁੱਠੀਆਂ ਹੋ ਹੋ ਜਾਣ
ਜਾ ਸ਼ਰਮਾਣ
6
ਚਿਰੀਂ ਵਛੁੰਣੀ
ਦੱਸੇ ਅੱਖਾਂ ਭਰ ਕੇ
ਹਾਲੇ ਹਿਜ਼ਰ
7
7
ਲੰਘਣ ਰਾਤਾਂ
ਹਿਜ਼ਰਾਂ ਦੀਆਂ
ਮੁੱਕਦੇ ਜਾਂਦੇ
ਛਿਕੂ-ਛਿਕੂ ਪੂਣੀਆਂ
ਨਾ ਟੁੱਟੇ ਤੰਦ
9.
ਬੀਤੇ ਨਾ ਰਾਤ
ਨਾ ਹੀ ਮੁੱਕੇ ਹੁਲਾਸ*
ਨਾ ਦਿਨ ਚੜ੍ਹੇ
ਜੋਗਿੰਦਰ ਸਿੰਘ ਥਿੰਦ
( ਅੰਮ੍ਰਿਤਸਰ )
( ਅੰਮ੍ਰਿਤਸਰ )
ਹੁਲਾਸ* = ਆਪਸੀ ਪਿਆਰ
ਪੰਜਾਬ ਦੇ ਬੀਤੇ ਦਿਨਾਂ ਚਿੱਤਰਦੇ ਨੇ ਇਹ ਹਾਇਕੁ।
ReplyDeleteਛਿਕੂ ਤੇ ਪੂਣੀਆਂ - ਸ਼ਬਦ ਸੰਭਾਲ ਸ਼ਲਾਘਾਯੋਗ ਹੈ।
ਤ੍ਰਿੰਝਣ 'ਚ ਕੱਤਦੀਆਂ ਦੇ ਹਾਵ-ਭਾਵ ਬੜੇ ਹੀ ਖੂਬਸੂਰਤੀ ਨਾਲ਼ ਹਾਇਕੁ-ਕਾਵਿ 'ਚ ਪਰੋ ਕੇ ਪੇਸ਼ ਕੀਤੇ ਹਨ। ਥਿੰਦ ਅੰਕਲ ਵਧਾਈ ਦੇ ਪਾਤਰ ਹੋ।