'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।
Showing posts with label (ਇਕ ਖੁਲੀ ਕਵਿਤਾ). Show all posts
Showing posts with label (ਇਕ ਖੁਲੀ ਕਵਿਤਾ). Show all posts

25 February 2023

 ਗਜ਼ਲ                                  79/4

 ਸੌ ਸੂਰਜ ਉਗਵੇ ਤੇ ਹਜ਼ਾਰਾਂ ਚਾਂਦ ਸਤਾਰੇ ਵੀ ਚੜਨ

ਸਾਗਰ ਦਾ ਪਾਣੀ ਨਹੀ ਸੁਕਦਾ ਚਾਹੇ ਸਾਰੇ ਚਮਕਨ

ਇਸ ਕੁਦਰੱਤ ਦੀ ਖੇਡ ਨੂੰ ਕੋਈ ਵੀ ਨਹੀ ਸਕਦਾ ਛੇੜ

ਸਾਗਰ ਦੀ ਮੱਛੀ ਮੌਜਾਂ ਮਾਣਦੀ ਬੰਦੇ ਵੀ ਏਦਾਂ ਕਰਨ

ਵੱਢੇ ਛੋਟੇ ਸੱਭੇ ਕੁਦਰਤ ਦੀ ਕਰਨੀ ਨੂੰ ਪਏ ਨੇ ਮਾਣਦੇ

ਲੋਕਾਂ ਦੀ ਇਹ ਵੇਖ ਵੇਖ ਬੰਦ ਹੁੰਦੀ ਦਿਲ ਦੀ ਧੜਕਨ

ਲੋਕੀ ਲੱਗੇ ਖੋਜਨ ਤੇ ਪਰ ਅਜੇ ਹੋਰ ਪੱਤਾ ਨਹੀ ਕੀ ਹੈ

ਹੌਲੀ ਹੌਲੀ ਸਾਈੰਸਦਾਨ ਕਰਦੇ ਪੲੈ ਨੇ ਕਾਫੀ ਯਤਨ 

ਉਸ ਪਰਵਰਦਗਾਰ ਦੇ ਇਹ ਕੰਮ ਨੇ ਬਹੁਤ  ਨਿਆਰੇ

ਪਤਾ ਨਹੀ ਲੱਗਦਾ ਬੰਦੇ ਨੂੰ ਇਹਦੇ ਵਾਸਤੇ ਹੇੇੇੈ ਅੜਚਨ

ਆਸ਼ਾ ਨਹੀ ਛੱਡਨੀ ਚਾਹੀਦੀ ਤੁਸੀਂ ਯਤਨ ਕਰੋ ਭਰਪੂਰ

"ਥਿੰਦ"ਦਿਨ ਆਵੇਗਾ ਜੱਦ ਸਾਰੇ ਪਹੁੰਚਨ ਲਈ ਤਰਸਨ

ਇੰਜ: ਜੋਗਿੰਦਰ ਸਿੰਘ "ਥਿੰਦ"

( ਅਮ੍ਰਿਤਸਰ )




  









 

12 April 2021

                 ਵਿਸਾਖੀ      46

ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਉ

                     ਸ਼ਰਾਫਤ ਦੇ ਇਹ ਮਖੌਟੇ ਪਾਵਣ ਵਾਲਉ

ਢੁਕਦੀ ਨਹੀ ਅੱਜ ਦਾਸਤਾਂ ਫਿਆਦ ਦੀ

ਕਸੀ ਹੋਈ ਤਲਵਾਰ ਹਰ ਥਾਂ ਸਯਾਦ ਦੀ

ਆਏਗਾ ਕੋਈ ਸੂਰਮਾਂ ਮਜ਼ਲੂਮਾਂ ਦੇ ਵਾਸਤੇ

ਡੋਲੇਗਾ ਖੂਨ ਅਪਣਾ ਅਸੂਲਾਂ ਦੇ ਵਾਸਤੇ

           ਕੱਚ ਤੇ ਸੱਚ ਦੀ ਖਿਚੜੀ ਪਕਾਵਣ ਵਾਲਉ

                 ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਊ

ਕਲਮਾਂ ਤੋਂ ਫਿਰ ਭਾਂਬੜ ਮੱਚਣਗੇ

ਇਨਸਾਫ ਤਲਵਾਰਾਂ ਤੇ ਨਚਣਗੇ

ਜਾਲਮ ਦਾ ਜ਼ੁਲਮ ਮਿਟਾਇਆ ਜਾਏਗਾ

ਸਫੈਦ ਪੋਸ਼ੀ ਦਾ ਪੜਦਾ ਹਟਾਇਆ ਜਾਏਗਾ

             ਜਖਮਾਂ ਤੇ ਲੂਣ ਛਿੜਕਾਵਣ ਵਾਲਉ

               ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਿਉ

ਫਿਰ ਕੱਲਗੀ ਲਗਾਕੇ ਆਇਗਾ

ਸੁਤੀ ਕੌਮ ਨੂੰ ਆਕੇ ਜਗਾਇਗਾ

ਸਵਾ ਲੱਖ ਨਾਲ ਇਕ ਲੜਾਏਗਾ

ਚਿੜੀਆਂ ਤੋਂ ਬਾਜ਼ ਤੜਵਾਇਗਾ

               ਕਿਥੇ ਜਾਊਗੇ ਜ਼ੁਲਮ ਕਮਾਵਣ ਵਾਲਉ

               ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਉ

ਅੱਜ ਦੇ ਦਿਨ ਇਕ ਨਰਾਲੀ ਕੌਮ ਬਨਾਇਗਾ

ਅਪਣੇ ਹੱਥ ਨਾਲ ਆਪ ਅਮਿ੍ਤ ਛਕਾਇਗਾ

ਓਹਨਾਂ ਤੋਂ ਆਪ ਛੱਕ  ਆਪ ਚੇਲਾ ਕਹਾਇਗਾ

"ਆਪੇ ਗੁਰੂ ਆਪੇ ਚੇਲਾ' ਨਵੀਂ ਰੀਤ ਚਲਾਇਗ਼ਾ

                 ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਉ

                  ਸ਼ਰਾਫਿਤ ਦੇ ਮਖੌਟੇ ਪਾਵਨ ਵਾਲਿਊ 

ਅੱਜ ਫਿਰ ਓਹੀ ਨੌਬਤ ਹੈ ਆ ਗਈ

ਉਚੀ ਕੁਰਸੀ ਹੈ ਸ਼ਰਾਫਤ ਖਾ ਗਈ

ਮੁਨਖਤਾ ਦੀ ਕਦਰ ਬਾਕੀ ਨਾ ਰਹੀ

ਸ਼ਰਾਫਤ ਦੀ ਚਾਦਰ ਬਾਕੀ ਨਾ ਰਹੀ

ਪਾਪਾਂ ਦੀ ਟੋਕਰੀ ਉਠਾਵਣ ਵਾਲਿਉ


ਗਰੀਬਾਂ ਤੇ ਜ਼ਲਮ ਕਮਾਵਣ ਵਾਲਉ

ਸ਼ਰਾਫਤ ਦੇ ਮਖੌਟੇ ਪਾਵਣ ਵਾਲਉ

                    ਢੁਕਦੀ ਨਹੀਂ ਅੱਜ ਦਾਸਤਾਂ ਫਰਹਾਦ ਦੀ

                     ਕਸੀ ਹੋਈ ਤਲਵਾਰ ਹਰ ਥਾਂ ਸਯਾਦ ਦੀ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )

21 March 2020

                 ਖੁਲੀ ਕਵਿਤਾ
ਮੈਨੂੰ ਚਾਹੀਦਾ ਏ ਇਕ ਖੁਲਾ ਅੱਸਮਾਨ
                      ਨੀਲਾ ਨੀਲਾ ਅੱਸਮਾਨ
ਦੂਰ ਪਰੇ ਤੱਕ ਵੇਖਾਂ ਦੂਰ ਹੀ ਦੂਰ
                      ਤੇ ਫਿਰ ਕੁੱਝ ਵੀ ਨਹੀਂ
ਇਹ ਨੀਲਾ ਅੱਸਮਾਨ ਤੇ ਮੈਂ ਹਾਂ
                  ਮੈਂ ਹੀ ਮੈਂ ਹਾਂ ਤੇ ਅੱਸਮਾਨ
ਫਿਰ ਪੰਛੀਆਂ ਦੀਆਂ ਡਾਰਾਂ ਤੇ ਟਾਹਿਰਾਂ
                     ਫਿਰ ਚੁਪ ਹੈ ਤੇ ਧੁਪ ਹੈ
ਧੁਪ ਗਈ ਤਾਂ ਚਾਰ ਚੁਫੇਰੇ ਹੀ ਚੁਪ ਹੈ
                 ਅੰਧੇਰਾ ਹੀ ਅੰਧੇਰਾ ਘੁੱਪ ਹੈ
ਫਿਰ ਜਨਮ ਹੋਇਆ ਨੱਚਦੇ ਤਾਰਿਆਂ ਦਾ
                    ਤੇ ਸੂਰਜ ਤੌਂ ਹਾਰਿਆਂ ਦਾ
ਜਨਮੇਂ ਫਿਰ ਟੁਟੇ ਫੁਟੇ ਕੁਝ ਸੁਪਨੇ ਅਪਣੇ
                  ਤੈਹਾਂ ਪੁਟ ਬਚਪਨ ਫੁਟਿਆ
ਕਈ ਖੇਡਾਂ ਗੱਪਾਂ ਛੱਪਾਂ ਹਲੂਨੇ ਦੇਂਦੀ ਜਵਾਨੀ
          ਰਾਹਾਂ 'ਚ ਉਡੀਕਾਂ ਬਾਹਾਂ ਤੇ ਝਰੀਟਾਂ
ਟੁਟੇ ਫੁਟੇ ਗਾਣੇ ਉਹ ਸੁਪਨੇ ਸੀ ਬੜੇ ਸੁਹਾਣੇ
               ਪੱਤਾ ਹੈ ਕਿ ਉਹ ਹੁਣ ਨਹੀ ਆਣੇ
ਪੋਹਿ ਫਿਟਾਲੇ ਨੀਲਾ ਆਸਮਾਨ ਫਿਰ ਉਗਿਆ
              ਲੈ ਕੇ ਮੇਰੀਆਂ ਸੋਚਾਂ ਖਾਲੀ ਖਾਲੀ
                                  ਹਾਂ ਖਾਲੀ ਖਾਲੀ

                                       ਇੰਜ: ਜੋਗਿੰਦਰ ਸਿੰਘ "ਥਿੰਦ"
                                                               (ਸਿਡਨੀ)     

13 October 2017

ਬਨਾਸਪਤੀ ਚਾਚਾ


  ( ਇਕ ਖੁਲੀ  ਕਵਿਤਾ )
             ਦੀਵਾਲੀ                                                                              
ਦੀਵਾਲ਼ੀ ਦੀਪਾਂਵਾਲ਼ੀ
ਸਦੀਆਂ ਤੋਂ ਚੱਲਦੀ ਆਈ
ਕਿਸੇ ਦੀਪ ਜਿਲਾਏ
ਕਿਸੇ ਸੋਗ ਮਿਨਾਏ
ਕਿਸੇ ਚੌਸਰ ਲਾਏ
ਪੱਤਾ ਨਾ ਰਾਤ ਬਿਤਾਈ ਦਾ
                   ਇਹ ਵੀ ਰੰਗ ਦੀਵਾਲੀ ਦਾ------

ਪਿਠ ਤੇ ਬੱਚਾ
ਇਟਾਂ ਸਿਰ ਤੇ
ਪਹੁੰਚੀ ਤੀਜੀ ਮੰਜ਼ਲ ਜਾ
ਹੋਈ ਸਾਹੋ ਸਾਹਿ
ਇਹ ਹਾਲ ਮਿਹਨਤ ਵਾਲੀ ਦਾ
                           ਇਹ ਵੀ ਰੰਗ ਦਿਵਾਲੀ ਦਾ------
ਰੋੜ੍ਹੀ ਕੁਟੇ, ਪੋਟੇ ਫੁਟੇ
ੳੰਗਲਾਂ ਲਹੂ ਲੁਹਾਣ
ਬਚੇ ਪੈਏ ਕੁਰਲਾਣ
ਪੱਕੇ ਨਾ ਪੱਕਵਾਨ
ਅੱਠ ਜੀਅ,ਰੋਟੀਆਂ ਚਾਰ
ਅੱਦੀ ਅੱਦੀ ਖਾ
ਡੰਗ ਟਿਪਾ ਲੈਈ ਦਾ
                      ਇਹ ਵੀ ਰੰਗ ਦੀਵਾਲੀ ਦਾ-------

ਦੂਜੇ ਪਾਸੇ, ਖੁਰਨ ਪਤਾਸੇ

ਕਾਰ ਭਰੀ, ਤੁਹਫਿਆਂ ਨਾਲ 
 ਰੰਗ ਚੜਿਆ ਪੈਸੇ ਦੀ ਲਾਲੀ ਦਾ
                   ਇਹ ਵੀ ਰੰਗ ਦੀਵਾਲੀ ਦਾ -----

ਗੋਲੀਆਂ ਵਜਣ ਸਰੇ ਬਾਜ਼ਾਰ
ਪਿਠ ਪਿਛੇ ਖੜੀ ਸਰਕਾਰ
ਲੋਕੀਂ ਰੋਵਣ ਜ਼ਾਰੋ ਜ਼ਾਰ
ਬੋਲੀਆਂ ਕੰਧਾਂ, ਗੂੰਗੀ ਛੱਤ
ਕੋਈ ਨਾ ਫੜਦਾ ਹੱਥ
ਉਜੜੇ ਬਾਗ, ਪਤਾ ਨਾ ਮਾਲੀ ਦਾ
                 ਇਹ ਵੀ ਰੰਗ ਦੀਵਾਲੀ ਦਾ------

ਸੱਭੇ ਰੱਲ ਕੇ ਕਰੋ ਵਿਚਾਰ
ਹੋਵਣ ਸਾਰੇ  ਇਕ- ਸਾਰ
ਕੋਈ ਨਾਂ ਦਿਸੇ ਲਾਚਾਰ
ਹਰ ਕੋਈ ਦੀਪ ਜਗਾ ਕੇ
ਖੁਸ਼ੀ ਨਾਲ ਖੁਸ਼ੀ ਵੰਡਾਕੇ
ਮਾਣੇ ਦੌਰ ਖੁਸ਼ਹਾਲੀ ਦਾ
              "ਤਿੰਥ" ਵੇਖੋ ਰੰਗ ਦੀਵਾਲੀ ਦਾ------

   ਇੰਜ: ਜੋਗਿੰਦਰ ਸਿੰਘ "ਥਿੰਦ"

                 ( ਸਿਡਨੀ )