'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

12 April 2021

                 ਵਿਸਾਖੀ      46

ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਉ

                     ਸ਼ਰਾਫਤ ਦੇ ਇਹ ਮਖੌਟੇ ਪਾਵਣ ਵਾਲਉ

ਢੁਕਦੀ ਨਹੀ ਅੱਜ ਦਾਸਤਾਂ ਫਿਆਦ ਦੀ

ਕਸੀ ਹੋਈ ਤਲਵਾਰ ਹਰ ਥਾਂ ਸਯਾਦ ਦੀ

ਆਏਗਾ ਕੋਈ ਸੂਰਮਾਂ ਮਜ਼ਲੂਮਾਂ ਦੇ ਵਾਸਤੇ

ਡੋਲੇਗਾ ਖੂਨ ਅਪਣਾ ਅਸੂਲਾਂ ਦੇ ਵਾਸਤੇ

           ਕੱਚ ਤੇ ਸੱਚ ਦੀ ਖਿਚੜੀ ਪਕਾਵਣ ਵਾਲਉ

                 ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਊ

ਕਲਮਾਂ ਤੋਂ ਫਿਰ ਭਾਂਬੜ ਮੱਚਣਗੇ

ਇਨਸਾਫ ਤਲਵਾਰਾਂ ਤੇ ਨਚਣਗੇ

ਜਾਲਮ ਦਾ ਜ਼ੁਲਮ ਮਿਟਾਇਆ ਜਾਏਗਾ

ਸਫੈਦ ਪੋਸ਼ੀ ਦਾ ਪੜਦਾ ਹਟਾਇਆ ਜਾਏਗਾ

             ਜਖਮਾਂ ਤੇ ਲੂਣ ਛਿੜਕਾਵਣ ਵਾਲਉ

               ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਿਉ

ਫਿਰ ਕੱਲਗੀ ਲਗਾਕੇ ਆਇਗਾ

ਸੁਤੀ ਕੌਮ ਨੂੰ ਆਕੇ ਜਗਾਇਗਾ

ਸਵਾ ਲੱਖ ਨਾਲ ਇਕ ਲੜਾਏਗਾ

ਚਿੜੀਆਂ ਤੋਂ ਬਾਜ਼ ਤੜਵਾਇਗਾ

               ਕਿਥੇ ਜਾਊਗੇ ਜ਼ੁਲਮ ਕਮਾਵਣ ਵਾਲਉ

               ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਉ

ਅੱਜ ਦੇ ਦਿਨ ਇਕ ਨਰਾਲੀ ਕੌਮ ਬਨਾਇਗਾ

ਅਪਣੇ ਹੱਥ ਨਾਲ ਆਪ ਅਮਿ੍ਤ ਛਕਾਇਗਾ

ਓਹਨਾਂ ਤੋਂ ਆਪ ਛੱਕ  ਆਪ ਚੇਲਾ ਕਹਾਇਗਾ

"ਆਪੇ ਗੁਰੂ ਆਪੇ ਚੇਲਾ' ਨਵੀਂ ਰੀਤ ਚਲਾਇਗ਼ਾ

                 ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਉ

                  ਸ਼ਰਾਫਿਤ ਦੇ ਮਖੌਟੇ ਪਾਵਨ ਵਾਲਿਊ 

ਅੱਜ ਫਿਰ ਓਹੀ ਨੌਬਤ ਹੈ ਆ ਗਈ

ਉਚੀ ਕੁਰਸੀ ਹੈ ਸ਼ਰਾਫਤ ਖਾ ਗਈ

ਮੁਨਖਤਾ ਦੀ ਕਦਰ ਬਾਕੀ ਨਾ ਰਹੀ

ਸ਼ਰਾਫਤ ਦੀ ਚਾਦਰ ਬਾਕੀ ਨਾ ਰਹੀ

ਪਾਪਾਂ ਦੀ ਟੋਕਰੀ ਉਠਾਵਣ ਵਾਲਿਉ


ਗਰੀਬਾਂ ਤੇ ਜ਼ਲਮ ਕਮਾਵਣ ਵਾਲਉ

ਸ਼ਰਾਫਤ ਦੇ ਮਖੌਟੇ ਪਾਵਣ ਵਾਲਉ

                    ਢੁਕਦੀ ਨਹੀਂ ਅੱਜ ਦਾਸਤਾਂ ਫਰਹਾਦ ਦੀ

                     ਕਸੀ ਹੋਈ ਤਲਵਾਰ ਹਰ ਥਾਂ ਸਯਾਦ ਦੀ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ