'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।
Showing posts with label (ਮਾਂ ਦਿਨ ਪਰ). Show all posts
Showing posts with label (ਮਾਂ ਦਿਨ ਪਰ). Show all posts

12 January 2022

 ਗ਼ਜ਼ਲ                          15/4

ਹੁਣ ਤਾਂ ਸੋਚਾਂ ਵੀ ਮੁਕਣ ਲੱਗੀਆਂ ਨੇ

ਤਿਰਕਾਲਾਂ ਵੀ ਤਾਂ ਝੁਕਣ ਲੱਗੀਆਂ ਨੇ

ਪੈਂਡਾ ਥੋਹੜਾ ਜਿਨਾਂ ਹੀ ਰਹਿ ਗਿਆ ਏ

ਹੌਲੀ ਹੌਲੀ ਗੰਡਾਂ ਟੁੱਟਣ ਲੱਗੀਆਂ ਨੇ

ਰਾਹੀ ਤੁਰੇ ਜਾਂਦੇ ਹੁਣ ਖਿਲੋ ਕੇ ਤੱਕਣ

ਸ਼ਾਖਾਂ ਵੀ ਤਾਂ ਹੁਣ ਸੁੱਕਣ ਲੱਗੀਆਂ ਨੇ

ਜਿਨ੍ਹਾਂ ਅੱਗੇ ਝੁਕ ਕੇ ਲੋਕੀ ਲੰਘਦੇ ਸੀ

ਉਹ ਨਜ਼ਰਾਂ ਹੁਣ ਉੱਠਣ ਲੱਗੀਆਂ ਨੇ

ਮਾਣ ਹੁੰਦਾ ਸੀ ਜਿਹਨਾਂ ਡੌਲਿਆਂ ਉਤੇ

ਉਹੀ ਬਾਹਾਂ ਜੜਾਂ ਪੁੱਟਣ ਲੱਗੀਆਂ ਨੇ

ਜਿਨ੍ਹਾਂ ਦੇ ਤੁਰਨ ਤੇ ਧਰਤੀ ਹਿਲਦੀ ਸੀ

ਉਹੀ ਲੱਤਾਂ ਹੀ ਤਾਂ ਰੁਕਣ ਲੱਗੀਆਂ ਨੇ

ਕਰੋ ਨਾਂ ਮਾਣ ਕਦੀ ਚੜਦੀ ਜਵਾਨੀ ਦਾ

'ਥਿੰਦ'ਹੁਣ ਲਿਸ਼ਕਾਂ ਲੁਕਣ ਲੱਗੀਆਂ ਨੇ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  )

10 August 2021

ਕਵਿਤਾ                                                                                      

ਪਿੰਡ ਨਵੇਂ ਨਾਗ ਦੀਆਂ ਝੱਲਕਾਂ                                       76

ਸੋਨੇ ਦੀ ਚਿੜੀਆ ਜਿਹੜਾ ਭਾਰਤ ਹੈ ਦੇਸ਼ ਸਾਡਾ ਸਾਰਾ ਹੀ ਜਹਾਨ ਜਿਨੂੰ ਚਿਰਾਂ ਤੋਂ ਜਾਣਦਾ

ਇਸ ਦੇ ਉਤਰੀ ਤੇ ਪੱਛਵੀਂ ਹੈ ਨੁਕਰ ਵਿਚ, ਜੋ ਹੈ ਵੱਸਦਾ ਜਿਹੜਾ ਪੂ੍ਰਬੀ ਪੰਜਾਬ ਦੇ ਨਾਮ ਦਾ

ਏਸੇ ਹੀ ਸੂਬੇ ਵਿਚ ਜ਼ਿਲਾ ਹੈ ਅਮ੍ਰਿਤਸਰ ਦਾ, ਨਿਸ਼ਾਨ ਹੈ ਝੁਲਆ ਜਿਥੇ ਸਿਖਾਂ ਦੀ ਸ਼ਾਨ ਦਾ

ਇਹੋ ਹੈ ਜ਼ਿਲਾ ਸਾਡਾ ਇਹੋ ਤਹਸੀਲ ਸਾਡੀ ਇਹੋ ਸ਼ਹਿਰ ਸਾਡਾ ਚੀਜ਼ਾਂ ਦੇ ਵਿਕਣ ਵਿਕਾਣ ਦਾ

ਇਥੋਂ ਇਕ ਪੱਕੀ ਜਿਹੀ ਸੜਕ ਨਿਕਲੇ ਰੱਸਤਾ ਹੈ ਬਣਿਆ ਜਿਹੜਾ ਮਜਿਠੇ ਨੂੰ ਆਓਣ ਜਾਣ ਦਾ

ਮਜਿਠੇ ਨੂੰ ਜਾਣ ਲਈ ਜੇ ਅਮ੍ਰੀਤਸਰੋਂ ਤੁਰੇ ਕੋਈ ਅੱਠਵੇਂ ਹੀ ਮੀਲ ਤੇ ਲੱਗਾ ਪੱਥਰ ਚਿਟੇ ਨਿਸ਼ਾਨ ਦਾ

ਮੱਤਲਬ ਕਿ ਅਮ੍ਰਿਤਸਰ ਤੋਂ ਆਓਦਿਆਂ ਸੜਕ ਦੇ ਖਬੇ ਬਨੇ ਵੱਸਦਾ ਹੈ ਪਿੰਡ ਨਵੇਂ ਨਾਗ ਨਾਮ ਦਾ

ਸਿਧੀ ਸਾਦੀ ਸ਼ਕਲ ਹੈਗੀ ਇਸ ਪਿੰਡ ਦੀ ਜੋ,ਖੋਲਿਆਂ ਨੁੂੰ ਵੇਖ ਹੈਰਾਣ ਹੋਵੇ ਓਪਰਾ ਜੋ ਸੜਕ ਵਲੋਂ ਆਂਵਦਾ

ਚਿਟੇ ਰੰਗ ਦੀ ਮਸੀਤ ਦਿਸੇ ਸੜਕ ਤੇ ਖਲੋਤਿਆਂ ,ਬੈਠਾ ਹੈਗਾ ਰੂਪ ਜਿਥੇ  ਉਸ ਸੱਚੇ ਭੱਗਵਾਂਨ ਦਾ

ਏਥੇ ਵੱਸਦੇ ਬੰਦੇ ਕਈ ਪਿੰਡਾਂ ਦੇ ਕੋਈ ਮਿਹਰਵਾਨਪੁਰੀਆ ਕੋਈ ਗੱਮਟਾਲੀਆ ਜਾਂ ਅਠਾਸੀਵਾਲਾ ਕਹਾਂਵਦਾ

ਰੱਲ ਮਿਲ ਬੈਠੇ ਸਾਰੇ ਨਾਲ ਖੁਸ਼ੀਆਂ ਦੇ, ਅੱਗੇ ਸੁਣੋ ਹਾਲ ਜ਼ਰਾ ਮੈਂ ਇਸ ਪਿੰਡ ਦਾ ਸਣਾਂਵਦਾ

ਗਿਣ ਗਿਣ ਸਿਫਤਾਂ ਜ਼ਬਾਨ ਦੱਸ ਸੱਕਦੀ ਨਹੀਂ ਪਰ ਫਿਰ ਵੀ ਖਾਸ ਖਾਸ ਗਲਾਂ ਸਾਮਣੇ ਲਿਆਂਵਦਾ

ਸੁਣ ਸੁਣ ਗਲਾਂ ਤਾਈਂ ਕਰਿਓ ਖਿਆਲ ਜ਼ਰਾ ਪਿੰਡ ਨਵੇਂ ਨਾਗ ਵਿਚ ਅਪਣੇ ਦਿਨ ਕਿਸ ਤਰਾਂਂ ਬਤਾਂਵਦਾ

ਹਰ ਇਕ ਨਜ਼ਰ ਆਵੇ ਭਲਾ ਮਾਨਸ ਇਕ ਦੂਸਰੇ ਤੋਂ,ਲੁਚਾ ਬੰਦਾ ਇਸ ਪਿੰਡ ਨਾ ਨਜ਼ਰ ਕੋਈ ਆਂਵਦਾ

ਹਰ ਇਕ ਤੱਕੇ ਇਕ ਦੂਸਰੇ ਦੀ ਬਿਹਤਰੀ ,ਸੁਖ ਵਿਚ ਸੁੱਖ ਦੇਵੇ ਦੁਖ ਵਿਚ ਦੁੱਖ ਇਕ ਦੂਸਰਾ ਵੰਡਾਂਵਦਾ

ਕਰਨ ਕਾਰ ਅਪਣੀ ਤੇ ਨਾਲ ਸੁਖਾਂ ਵੱਸਦੇ ਨੇ ,ਹਰ ਇਕ ਸਾਰਾ ਦਿਨ ਕੰਮ ਕਰੇ ਰੋਟੀ ਆਪੋ ਅਪਣੀ ਕਮਾਂਵਦਾ

ਨਾਂ ਦਿਸਦੀ ਅਮੀਰੀ ਤੇ ਨਾਂ ਦਿਸਦੀ ਗਰੀਬੀ ਏਥੇ,ਥੋਹੜੇ ਬਹੂਤੇ ਪਾਣੀ ਵਿਚ ਹਰ ਕੋਈ ਝੱਟ ਅਪਣਾਂ ਲਗਾਂਵਦਾ

ਖਿੜੇ ਮੱਥੇ ਦਿਸਦੇ ਨੇ ਏਥੇ ਆਓਂਦੇ ਜਾਂਦਿਆਂ ਦੇ ਅਪਣਾਂ ਹੀ ਸੱਮਝ ਇਕ ਦੂਸਰੇ ਨੂੰ ਕੋਈ ਨਹੀਂ ਸਤਾਂਵਦਾ 

ਸਾਰੇ ਪਿੰਡ ਵਿਚ ਦਿਸਦੇ ਰਵਾਨ ਸੱਤ-ਯੁਗ ਦੇ ਨੇ ਨਿਕੀ ਨਿਕੀ ਗੱਲ ਪਿਛੇ ਸਾਰਾ ਪਿੰਡ ਹੋ ਇਕਮੁਠ ਜਾਂਵਦਾ

ਨਾ ਝ੍ੱਗੜਾ ਲੜਾਈ ਤੇ ਨਾ ਦਿਸਦਾ ਫਿਸਾਦ ਏਥੇ, ਜਿਨਾਂ ਪਿਛੇ ਜਾ ਕੋਈ ਬੂਹਾ ਠਾਣੇ ਦਾ ਖੜਕਾਂਵੰਦਾ

ਜੇ ਕਰ ਮਾੜਾ ਮੋਟਾ ਹੋ ਜਾਵੇ ਵੀ ਫਸਾਦ ਕੋਈ, ਬਣ ਪੰਚਾਇਤ ਇਕ ਜਾਨ ਹੋਕੇ ਸਾਰਾ ਪਿੰਡ ਝੱਗੜਾ ਮਕਾਂਵਦਾ

ਗੱਲ ਕਾਹਿਦੀ ਇਹੋ ਜਿਹਾ ਬੰਦਾ ਏਥੇ ਦਿਸਦਾ ਨਹੀ,ਜਿਹੜਾ ਛੋਟੀ ਛੋਟੀ ਗੱਲ ਪਿਛੇ ਰਿਪੋਰਟ ਠਾਂਨੇ ਜਾ ਲੱਖਾਂਵਦਾ

ਇਸ ਪਿੰਡ ਦੀ ਭੱਲਮਾੰਸੀ ਦਾ ਇਹੋ ਹੀ ਸਬੂਤ ਇਕੋ,ਕੋਈ ਇਥੇ ਜਾਂਣਦਾ ਨਹੀਂ ਉਤੇ ਉੰਗਲਾਂ ਠਾਨਾਂ ਕਿਵੇਂ ਨਿਚਾਂਵਦਾ

ਇਕ ਇਕ ਦਿਨ ਕਰ ਸੱਤ ਸਾਲ ਸੱਤ ਯੁਗ ਵਾਂਗ ਬੀਤ ਗਏ ਨੇ ਅਠਵਾਂ ਸਾਲ ਵੇਖੀਏ ਕਿ ਕਿਸ ਤਰਾਂ ਦਾ ਆਂਵਦਾ

ਲੋਕ ਕਹਿੰਦੇ ਕਰਮਾਂ ਦੇ ਲਿਖੇ ਲੇਖ ਮਿਲਦੇ ਨੇ,ਸੋ ਵੇਖਦੇ ਹੀ ਜਾਹੀਏ "ਦੋਸ਼ੀ" ਅੱਗੇ ਰੱਬ ਕੀ ਏ ਕਰਾਂਵਦਾ ।।

ਜੋਗਿੰਦਰ ਸਿੰਘ  "ਦੋਸ਼ੀ" (  ਇੰਜ:ਜੋਗਿੰਦਰ ਸਿੰਘ "ਥਿੰਦ"

31/03/1955 



 


18 July 2021

                      ਗ਼ਜ਼ਲ                       68

ਮੇਰਿਆ ਸੋਹਣਿਆ ਚੰਦਾ ਉਤਰ ਧਰਤੀ ਤੇ ਇਹਦੇ ਭਾਗ ਜਗਾ

ਫੁਲਾਂ ਵਿਚ ਮਹਿਕਾਂ ਭਰ ਦੇ ਕੱਮਲਾਈਆਂ ਕੱਲੀਆਂ ਨੁੂੰ ਮੁਸ਼ਕਾ


ਲੋਕੀ ਪਏ ਕੁਰਲਾਂਦੇ ਧਾਹਾਂ ਮਾਰਦੇ ਤੇ ਉਕੇ ਸੁਕੇ ਪਏ ਨੇ ਅਥਰੂ

ਇਹ ਧਰਤੀ ਪਈ ਤੈਨੂੰ ੳਡੀਕਦੀ ਤੂੰ ਅਸਮਾਨੋਂ ਕਦੋਂ ਉਤਰੇਂ ਗਾ


ਜ਼ਹਿਰ ਮਿਟੀ ਵਿਚ ਘੁਲ ਗਿਆ ਤੇ ਸਾਰੇ ਥੱਕ ਹਾਰਕੇ ਬੈਹਿ ਗਏ 

ਅੰਧਕਾਰ ਹੈ ਛਾਏਆ ਚਾਰ ਚੁਫੇਰੇ ਕੋਈ ਬਾਂਹਿ ਨਹੀਂ ਫੜਦਾ ਆ


ਸਾਰੇ ਡੱਕੇ ਨੇ ਅਪਣੀ ਅੰਦਰੀਂ ਤੇ ਇਕ ਦੂਸਰੇ ਨੂੰ ਮਿਲਨੋਂ ਡਰਨ

ਇਹ ਧਰਤੀ ਤੱਪੀ ਤੰਦੂਰ ਜਿਓਂ ਵੇ ਚੰਨਾਂ ਤੂੰ ਏਥੇ ਆਕੇ ਠੰਡ ਵਰਤਾ


ਦੂਰ ਰਹਿ ਕੇ ਵੀ ਤੂੰ ਇਸ ਧਰਤੀ ਨੂੰ ਹਮੇਸ਼ਾਂ ਠੰਡਾਂ ਨੇ ਵਰਤਾਈਆਂ 

ਹੁਣ ਤਰਸ ਕਿਓਂ ਨਹੀਂ ਆਂਵਦਾ ਆਕੇ ਅਪਣੀ ਖਲਕੱਤ ਨੂੰ ਬਚਾ


ਡਰ ਡਰ ਕੇ ਦੁਣੀਆਂ ਥੱਕ ਗਈ ਹੱਥ ਪਲੇ ਕੁਝ ਵੀ ਆਓਂਦਾ ਨਾਂ 

ਕੀਤੇ ਪਾਪਾਂ ਤੋਂ ਕਿਵੇਂ ਜਾਵੇ ਬਚਿਆ ਆਕੇ ਤੂੰਓਂ ਦੱਸਦੇ ਕੋਈ ਉਪਾ


ਕੱਖ ਕਾਣ ਵੀ ਹੁਣ ਤਾਂ ਵੈਰੀ ਦਿਸਦੇ ਹੱਮਦਰਦ ਨਾਂ ਲੱਭਦਾ ਕੋਈ

"ਥਿੰਦ"ਜਦੋਂ ਚਾਰਾ ਕੋਈ ਨਹੀਂ ਚੱਲਦਾ ਅਪਣੇ ਰੱਬ ਨੂੰ ਲਓ ਧਿਆ

ਇੰਜ: ਜੋਗਿੰਦਰ ਸਿੰਘ 'ਥਿੰਦ"

  ( ਸਿਡਨੀ )



26 March 2021

ਗਜ਼ਲ------------------------39

 ਪਾਲਣਹਾਰ ਨੂੰ ਹੀ ਯਾਦ ਕਰਦੇ ਰਹਿਨਾ

ਜੇ ਗਲਤੀ ਹਵੇ ਤਾਂ ਕਰਦੋ ਮਾਫ ਕਹਿਨਾਂ


ਉਸ ਨੂੰ ਤਾਂ ਸਦਾ ਤੇਰਾ ਹੀ ਖਿਆਲ ਹੈ

ਮਾਲਕ ਹੈ ਉੇਹਨੇ ਤੇਰਾ ਦਰਦ ਸਹਿਨਾ


ਰੱਬੀ ਰਜ਼ਾ ਵਿਚ ਸੱਦ ਤੇਰੀ ਰਜ਼ਾ ਹੋਵੇ 

ਵਰ ਰਹਿਮਤਾਂ ਦਾ ਗਲ੍ਹ 'ਚ ਪਾ ਗਹਿਣਾ


ਉਹ ਤਾਂ ਸਦਾ ਗਤੀਆਂ ਮੁਆਫ ਕਰਦਾ 

ਕਰ ਦੋ ਮੁਆਫ ਸਦਾ ਸਚੇ ਦਿਲੋਂ ਕਹਿਨਾ


ਗਲਤੀਆਂ ਦਾ ਪੁਤਲਾ ਤੂੰ ਮੁਡ ਤੋਂ ਸੱਦਾ

ਸੋਚ ਕਦੀ ਤਾਂ ਸੋਚ ਚਰਨਾ 'ਚ ਬਹਿਨਾ


ਏਂਦਾਂ ਦਾ ਕਰ ਚਲੋ ਕਿ ਲੋਕੀ ਯਾਦ ਰੱਖਣ

"ਥਿੰਦ"ਬੁਰੇ ਦਾ ਵੀ ਭਲਾ ਕਰਦੇ ਰਹਿਨਾ

               ਇੰਜ:ਜੋਗਿੰਦਰ ਸਿੰਘ "ਥਿੰਦ"

                                 (ਸਿਡਨੀ )



09 May 2015

ਮਾਂ ਓੁਹ, ਬੜੀ ਪਿਆਰੀ ਮਾਂ
ਅਜ ਯਾਦ ਕਰੇ, ਸਾਰਾ ਜਹਾਂ
ਤੂੰ ਨੇ ਹੀ ਪਹਿਲਾਂ ਗਲੇ ਲਗਾਇਆ
"ਮਾਂ"ਹੀ ਪਹਿਲਾਂ ਜਬਾਂ ਤੇ ਆਇਆ
                       ਪਿਆਰੀ ਮਾਂ
                       ਅਜ ਯਾਦ ਕਰੇ ਜਹਾਂ
ਮਾਂ ਜਿਹਾ ਨਾ ਕੋੲੀ
ਮਮਤਾ ਦੀ ਸਿਰਮੋਹੀ
ਵਾਰ ਵਾਰ  ਏ ਵਾਰੀ ਜਾਂਦੀ
ਤਪਦੇ ਹਿਰਦੇ ਠਾਰੀ ਜਾਂਦੀ
                       ਐਸੀ ਠੰਡੀ ਛਾਂ
                       ਅਜ ਯਾਦ ਕਰੇ ਜਹਾਂ
ਪ੍ਦੇਸ਼ ਹੋਵੇ, ਜਾਂ ਦੇਸ਼
ਇਹ ਸੁਖਾਂ ਮੰਗੇ ਹਮੇਸ਼
ਨਿਤ ਅਰਦਾਸਾਂ ਕਰਦੀ
ਸਾਡੇ ਨਿਕੇ ਦੁਖੋਂ ਡਰਦੀ
                       ਬੇ-ਗਰਜ਼ੀ ਦਾ ਸੋਮਾਂ
                       ਅਜ ਯਾਦ ਕਰੇ ਜਹਾਂ
ਮਾਂ ਹੁੰਦੀ ਏ ਮਾਂ
ਇਕੋ ਹੁੰਦੀ ਮਾਂ
ਕੰਡਾ ਝੁਬੇ,ਮੂਹੋ਼ ਨਿਕਲੇ ਮਾਂ
ਹੈ ਮਾਂ,ਹਾਏ ਮਾਂ ਮਰਗਏ ਮਾਂ
                     ਤੂੰ ਵੀ ਤੜਫੇ਼ਂ ਮਾਂ
                    ਅਜ ਯਾਦ ਕਰੇ ਜਹਾਂ

ਮਾਂ ਓੁਹ, ਬੜੀ ਪਿਆਰੀ ਮਾਂ
ਅਜ ਯਾਦ ਕਰੇ, ਸਾਰਾ ਜਹਾਂ

     ਇੰਜ: ਜੋਗਿੰਦਰ ਸਿੰਘ "ਥਿੰਦ"
                          (ਸਿਡਨੀ)