'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

10 August 2021

ਕਵਿਤਾ                                                                                      

ਪਿੰਡ ਨਵੇਂ ਨਾਗ ਦੀਆਂ ਝੱਲਕਾਂ                                       76

ਸੋਨੇ ਦੀ ਚਿੜੀਆ ਜਿਹੜਾ ਭਾਰਤ ਹੈ ਦੇਸ਼ ਸਾਡਾ ਸਾਰਾ ਹੀ ਜਹਾਨ ਜਿਨੂੰ ਚਿਰਾਂ ਤੋਂ ਜਾਣਦਾ

ਇਸ ਦੇ ਉਤਰੀ ਤੇ ਪੱਛਵੀਂ ਹੈ ਨੁਕਰ ਵਿਚ, ਜੋ ਹੈ ਵੱਸਦਾ ਜਿਹੜਾ ਪੂ੍ਰਬੀ ਪੰਜਾਬ ਦੇ ਨਾਮ ਦਾ

ਏਸੇ ਹੀ ਸੂਬੇ ਵਿਚ ਜ਼ਿਲਾ ਹੈ ਅਮ੍ਰਿਤਸਰ ਦਾ, ਨਿਸ਼ਾਨ ਹੈ ਝੁਲਆ ਜਿਥੇ ਸਿਖਾਂ ਦੀ ਸ਼ਾਨ ਦਾ

ਇਹੋ ਹੈ ਜ਼ਿਲਾ ਸਾਡਾ ਇਹੋ ਤਹਸੀਲ ਸਾਡੀ ਇਹੋ ਸ਼ਹਿਰ ਸਾਡਾ ਚੀਜ਼ਾਂ ਦੇ ਵਿਕਣ ਵਿਕਾਣ ਦਾ

ਇਥੋਂ ਇਕ ਪੱਕੀ ਜਿਹੀ ਸੜਕ ਨਿਕਲੇ ਰੱਸਤਾ ਹੈ ਬਣਿਆ ਜਿਹੜਾ ਮਜਿਠੇ ਨੂੰ ਆਓਣ ਜਾਣ ਦਾ

ਮਜਿਠੇ ਨੂੰ ਜਾਣ ਲਈ ਜੇ ਅਮ੍ਰੀਤਸਰੋਂ ਤੁਰੇ ਕੋਈ ਅੱਠਵੇਂ ਹੀ ਮੀਲ ਤੇ ਲੱਗਾ ਪੱਥਰ ਚਿਟੇ ਨਿਸ਼ਾਨ ਦਾ

ਮੱਤਲਬ ਕਿ ਅਮ੍ਰਿਤਸਰ ਤੋਂ ਆਓਦਿਆਂ ਸੜਕ ਦੇ ਖਬੇ ਬਨੇ ਵੱਸਦਾ ਹੈ ਪਿੰਡ ਨਵੇਂ ਨਾਗ ਨਾਮ ਦਾ

ਸਿਧੀ ਸਾਦੀ ਸ਼ਕਲ ਹੈਗੀ ਇਸ ਪਿੰਡ ਦੀ ਜੋ,ਖੋਲਿਆਂ ਨੁੂੰ ਵੇਖ ਹੈਰਾਣ ਹੋਵੇ ਓਪਰਾ ਜੋ ਸੜਕ ਵਲੋਂ ਆਂਵਦਾ

ਚਿਟੇ ਰੰਗ ਦੀ ਮਸੀਤ ਦਿਸੇ ਸੜਕ ਤੇ ਖਲੋਤਿਆਂ ,ਬੈਠਾ ਹੈਗਾ ਰੂਪ ਜਿਥੇ  ਉਸ ਸੱਚੇ ਭੱਗਵਾਂਨ ਦਾ

ਏਥੇ ਵੱਸਦੇ ਬੰਦੇ ਕਈ ਪਿੰਡਾਂ ਦੇ ਕੋਈ ਮਿਹਰਵਾਨਪੁਰੀਆ ਕੋਈ ਗੱਮਟਾਲੀਆ ਜਾਂ ਅਠਾਸੀਵਾਲਾ ਕਹਾਂਵਦਾ

ਰੱਲ ਮਿਲ ਬੈਠੇ ਸਾਰੇ ਨਾਲ ਖੁਸ਼ੀਆਂ ਦੇ, ਅੱਗੇ ਸੁਣੋ ਹਾਲ ਜ਼ਰਾ ਮੈਂ ਇਸ ਪਿੰਡ ਦਾ ਸਣਾਂਵਦਾ

ਗਿਣ ਗਿਣ ਸਿਫਤਾਂ ਜ਼ਬਾਨ ਦੱਸ ਸੱਕਦੀ ਨਹੀਂ ਪਰ ਫਿਰ ਵੀ ਖਾਸ ਖਾਸ ਗਲਾਂ ਸਾਮਣੇ ਲਿਆਂਵਦਾ

ਸੁਣ ਸੁਣ ਗਲਾਂ ਤਾਈਂ ਕਰਿਓ ਖਿਆਲ ਜ਼ਰਾ ਪਿੰਡ ਨਵੇਂ ਨਾਗ ਵਿਚ ਅਪਣੇ ਦਿਨ ਕਿਸ ਤਰਾਂਂ ਬਤਾਂਵਦਾ

ਹਰ ਇਕ ਨਜ਼ਰ ਆਵੇ ਭਲਾ ਮਾਨਸ ਇਕ ਦੂਸਰੇ ਤੋਂ,ਲੁਚਾ ਬੰਦਾ ਇਸ ਪਿੰਡ ਨਾ ਨਜ਼ਰ ਕੋਈ ਆਂਵਦਾ

ਹਰ ਇਕ ਤੱਕੇ ਇਕ ਦੂਸਰੇ ਦੀ ਬਿਹਤਰੀ ,ਸੁਖ ਵਿਚ ਸੁੱਖ ਦੇਵੇ ਦੁਖ ਵਿਚ ਦੁੱਖ ਇਕ ਦੂਸਰਾ ਵੰਡਾਂਵਦਾ

ਕਰਨ ਕਾਰ ਅਪਣੀ ਤੇ ਨਾਲ ਸੁਖਾਂ ਵੱਸਦੇ ਨੇ ,ਹਰ ਇਕ ਸਾਰਾ ਦਿਨ ਕੰਮ ਕਰੇ ਰੋਟੀ ਆਪੋ ਅਪਣੀ ਕਮਾਂਵਦਾ

ਨਾਂ ਦਿਸਦੀ ਅਮੀਰੀ ਤੇ ਨਾਂ ਦਿਸਦੀ ਗਰੀਬੀ ਏਥੇ,ਥੋਹੜੇ ਬਹੂਤੇ ਪਾਣੀ ਵਿਚ ਹਰ ਕੋਈ ਝੱਟ ਅਪਣਾਂ ਲਗਾਂਵਦਾ

ਖਿੜੇ ਮੱਥੇ ਦਿਸਦੇ ਨੇ ਏਥੇ ਆਓਂਦੇ ਜਾਂਦਿਆਂ ਦੇ ਅਪਣਾਂ ਹੀ ਸੱਮਝ ਇਕ ਦੂਸਰੇ ਨੂੰ ਕੋਈ ਨਹੀਂ ਸਤਾਂਵਦਾ 

ਸਾਰੇ ਪਿੰਡ ਵਿਚ ਦਿਸਦੇ ਰਵਾਨ ਸੱਤ-ਯੁਗ ਦੇ ਨੇ ਨਿਕੀ ਨਿਕੀ ਗੱਲ ਪਿਛੇ ਸਾਰਾ ਪਿੰਡ ਹੋ ਇਕਮੁਠ ਜਾਂਵਦਾ

ਨਾ ਝ੍ੱਗੜਾ ਲੜਾਈ ਤੇ ਨਾ ਦਿਸਦਾ ਫਿਸਾਦ ਏਥੇ, ਜਿਨਾਂ ਪਿਛੇ ਜਾ ਕੋਈ ਬੂਹਾ ਠਾਣੇ ਦਾ ਖੜਕਾਂਵੰਦਾ

ਜੇ ਕਰ ਮਾੜਾ ਮੋਟਾ ਹੋ ਜਾਵੇ ਵੀ ਫਸਾਦ ਕੋਈ, ਬਣ ਪੰਚਾਇਤ ਇਕ ਜਾਨ ਹੋਕੇ ਸਾਰਾ ਪਿੰਡ ਝੱਗੜਾ ਮਕਾਂਵਦਾ

ਗੱਲ ਕਾਹਿਦੀ ਇਹੋ ਜਿਹਾ ਬੰਦਾ ਏਥੇ ਦਿਸਦਾ ਨਹੀ,ਜਿਹੜਾ ਛੋਟੀ ਛੋਟੀ ਗੱਲ ਪਿਛੇ ਰਿਪੋਰਟ ਠਾਂਨੇ ਜਾ ਲੱਖਾਂਵਦਾ

ਇਸ ਪਿੰਡ ਦੀ ਭੱਲਮਾੰਸੀ ਦਾ ਇਹੋ ਹੀ ਸਬੂਤ ਇਕੋ,ਕੋਈ ਇਥੇ ਜਾਂਣਦਾ ਨਹੀਂ ਉਤੇ ਉੰਗਲਾਂ ਠਾਨਾਂ ਕਿਵੇਂ ਨਿਚਾਂਵਦਾ

ਇਕ ਇਕ ਦਿਨ ਕਰ ਸੱਤ ਸਾਲ ਸੱਤ ਯੁਗ ਵਾਂਗ ਬੀਤ ਗਏ ਨੇ ਅਠਵਾਂ ਸਾਲ ਵੇਖੀਏ ਕਿ ਕਿਸ ਤਰਾਂ ਦਾ ਆਂਵਦਾ

ਲੋਕ ਕਹਿੰਦੇ ਕਰਮਾਂ ਦੇ ਲਿਖੇ ਲੇਖ ਮਿਲਦੇ ਨੇ,ਸੋ ਵੇਖਦੇ ਹੀ ਜਾਹੀਏ "ਦੋਸ਼ੀ" ਅੱਗੇ ਰੱਬ ਕੀ ਏ ਕਰਾਂਵਦਾ ।।

ਜੋਗਿੰਦਰ ਸਿੰਘ  "ਦੋਸ਼ੀ" (  ਇੰਜ:ਜੋਗਿੰਦਰ ਸਿੰਘ "ਥਿੰਦ"

31/03/1955 



 


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ