ਗ਼ਜ਼ਲ 75
ਜਿਹੜਾ ਸੱਮਜਦਾ ਸੀ ਦਰਆ ਨਾਡੂਖਾਂ,ਸਾਗਰ 'ਚ ਜਾ ਹੱਸਤੀ ਗਵਾ ਬਹਿੰਦਾ
ਪਹਾੜਾਂ ਵਿਚ ਤੜਥੱਲ ਮਿਚਾਇਆ ਸੀ, ਰਾਹਿ ਵਿਚ ਹੀ ਨਾਂਉਂ ਮਿਟਾ ਬਹਿੰਦਾ
ਕੀ ਆਖਾਂ ਕਿਸਮੱਤ ਦੇ ਮਾਰਿਆਂ ਨੂੰ,ਐਵੇਂ ਬਦਲ ਦੇਂਦੇ ਆਂਮ ਰਾਹਾਂ ਨੂੰ ਉਹ
ਜਿਹੜਾ ਭੂਤਿਰਆ ਖਾਰਦਾ ਕੰਢਿਆਂ ਨੂੰ, ਰਾਹਾਂ ਤੋਂ ਅਪਣਾਂ ਆਪ ਹਟਾ ਬਹਿੰਦਾ
ਸਾਗਰਾਂ ਤੋਂ ਬਾਰ ਬਾਰ ਉਠ ਨੱਦੀ ਨਾਲਿਆਂ, ਵਿਚੋਂ ਏ ਜੋਂ ਖਹਿ ਖਹਿ ਲੰਘਦਾ
ਰਾਹਿ ਵਿਚ ਹੀ ਦੱਮ ਉਹ ਤੋੜਕੇ, ਅਪਣੀ ਹੱਸਤੀ ਉਹ ਮੂਲੋਂ ਹੀ ਭੁਲਾ ਬਹਿੰਦਾ
ਦਿਲ ਵਿਚ ਹੋਵੇ ਜੇ ਨੀਤ ਸੱਚੀ, ਲੋਕੀ ਮਾਣ ਕਰਦੇ ਤੇ ਠੀਕ ਠਾਕ ਪਾਰ ਜਾਂਦੇ
ਹੋਵੇ ਹੌਸਲਾ ਤਾਂ ਪਾੜ ਦੇਵੇ ਪੱਥਰਾਂ ਨੂੰ, ਅਪਣੇ ਦੱਮ ਨਾਲ ਥੱਮ ਹਿਲਾ ਬਹਿੰਦਾ
ਖੋਟ ਹੋਵੇ ਜੇ ਇਸ ਦੇ ਦਿਲ ਅੰਦਰ, ਟੇਡਾ ਮੇਡਾ ਚੱਲ ਕੇ ਐਵੇਂ ਕੰਢੇ ਖੋਰਦਾ ਏ
ਬਿਨਾਂ ਮੱਤਲੱਬੋਂ ਖੌਰੂ ਐਵੇਂ ਪਾਈ ਜਾਵੇ, ਅਪਣਾ ਇਤਬਾਰ ਦਿਲੋਂ ਉਠਾ ਬਹਿੰਦਾ
ਪੁੂਜਦੇ ਲੋਕੀ ਖਰੇ ਦਿਲਾਂ ਵਾਲਿਆਂ ਨੂੰ, ਰੱਖਦੇ ਉਹਨਾਂ ਨੂੰ ਸੱਦਾ ਦਿਲਾਂ ਅੰਦਰ
"ਥਿੰਦ"ਨੇਕ ਨਾਮੀਂ ਸੱਦਾ ਯਾਦ ਰਹਿੰਦੀ, ਦੱਗਾਬਾਜ਼ ਇਤਬਾਰ ਮੁਕਾ ਬਹਿੰਦਾ
"ਇੰਜ"ਜੋਗਿੰਦਰ ਸਿੰਘ "ਥਿੰਦ"
(ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ