ਗ਼ਜ਼ਲ 74
ਹੁਣ ਤਾਂ ਉਮਰ ਦੀ ਇੱਟ ਪਿੱਲੀ ਹੋ ਗਈ
ਇਹ ਪੰਡ ਦੀ ਗੰਢ ਵੀ ਏ ਢਿਲੀ ਹੋ ਗਈ
ਕਦੀ ਹੁੰਦਾ ਸੀ ਅੱਤ ਦਾ ਜ਼ੋਰ ਜਵਾਨੀ ਦਾ
ਹੁਣ ਜਾਪੇ ਉਕਾ ਹੀ ਦੂਰ ਦਿਲੀ ਹੋ ਗਈ
ਕਦੀ ਤਾਂ ਥੱਕਨਾਂ ਦੂਰ ਦੀ ਗੱਲ ਸੀ ਹੁੰਦਾ
ਹੁਣ ਤਾਂ ਨਾੜੀ ਨਾੜੀ ਵੀ ਹਿਲੀ ਹੋ ਗਈ
ਕਦੀ ਤਾਂ ਡਾਂਗ ਮੋਢੇ ਤੇ ਫੱਬਦੀ ਹੁੰਦੀ ਸੀ
ਹੁਣ ਤਾਂ ਚਾਦਰ ਉਮਰ ਦੀ ਸਿਲੀ ਹੋ ਗਈ
ਨਾਲ ਯਾਰਾਂ ਰੱਲ ਮਿਲ ਮੌਜ਼ਾਂ ਮਾਣਦੇ ਸੀ
ਉਹ ਬਣਕੇ ਫੋਕੀ ਐਵੈਂ ਰੰਗ-ਰਿਲੀ ਹੋ ਗਈ
ਭੁੱਲੀ ਵਿਸਰੀ ਯਾਦਾਂ ਵਾਲੀ ਇਹ ਜ਼ਿੰਦਗਾਨੀ
"ਥਿੰਦ"ਬਿੱਣ ਪਾਣੀਓਂ ਹੁਣ ਗਿੱਲੀ ਰੋ ਗਈ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ