ਗੀਤ ( ਇਰਨਦੀਪ ਦੇ ਜਨੱਮਦਿਨ ਤੇ) 73
ਨਿਕੇ ਨਿਕੇ ਪੈਰਾਂ ਨਾਲ ਭਜਨਾ ਅੱਜ ਵੀ ਯਾਦ ਹੈ
ਨਿਕੀਆਂ ਬਾਹਾਂ ਨਾਲ ਗਲ੍ਹ ਲੱਗਣਾ ਅੱਜੇ ਵੀ ਯਾਦ ਹੈ
ਗੱਲ੍ਹ ਬਸਤਾ ਪਾ ਸਕੂਲ ਨੂੰ ਜਾਣਾ ਅਜੱ ਵੀ ਯਾਦ ਹੈ
ਨਿਕੀ ਨਿਕੀ ਗਲ ਤੇ ਨਾਲ ਭਰਾਵਾਂ ਲੜਨਾਂ ਅਜੱ ਵੀ ਯਾਦ ਹੈ
ਮਿਠੀਆਂ ਮਿਠੀਆਂ ਗਲਾਂ ਕਰਨਾਂ ਅੱਜ ਵੀ ਯਾਦ ਹੈ
ਉਹਦਾ ਘਰ ਵਿਚ ਕਲਿਆਂ ਡਰਨਾ ਅੱਜ ਵੀ ਯਾਦ ਹੈ
ਕਈ ਵਾਰ ਸਿਆਨੀਆਂ ਗੱਲਾਂ ਕਰਨਾਂ ਅੱਜ ਵੀ ਯਾਦ ਹੈ
ਹਰ ਕਲਾਸ ਚੋਂ ਅੱਵਲ ਆਓਨਾ ਅੱਜ ਵੀ ਯਾਦ ਹੈ
ਨਾਲ ਸਵਾਦਾਂ ਖਾਣੇ ਨੂੰ ਖਾਣਾ ਅੱਜ ਵੀ ਯਾਦ ਹੈ
ਵੱਡਿਆਂ ਹੋਕੇ ਮਾਂ ਦਾ ਹੱਥ ਵੰਡਾਓਣਾਂ ਅੱਜ ਵੀ ਯਾਦ ਹੈ
ਆਈ ਜਵਾਨੀ ਬੜੀ ਨਾਦਾਨੀ ਅੱਜ ਵੀ ਯਾਦ ਹੈ
ਪਾਇਆ ਚੂੜਾ ਕੀਤਾ ਜੂੜਾ,ਅੱਜ ਵੀ ਯਾਦ ਹੈ
ਘੋੜੀ ਚੜਕੇ ਕੋਈ ਆਇਆ
ਉਹਨੂੰ ਅਸੀਂ ਪੱਲਾ ਫੜਾਇਆ
ਏਦਾਂ ਉਹ ਫਿਰ ਪਰਾਈ ਹੋਈ
ਜ਼ਾਰੋ ਜ਼ਾਰ ਗੱਲ ਲੱਗ ਰੋਈ
ਮੁੱਢ ਤੋਂ ਇਹ ਰੀਤ ਬਣੀ ਹੈ
ਇਕ ਅਨੋਖੀ ਪ੍ਰੀਤ ਬਣੀ ਹੈ
ਹੁਣ ਵੀ ਸਾਨੂੰ ਤਰਸੌੰਦੀ ਰਹਿੰਦੀ
"ਥਿੰਦ"ਦਿਲਾਂ 'ਚ ਆਓੰਦੀ ਰਹਿੰਦੀ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ