ਗ਼ਜ਼ਲ 72
ਜੋ ਭੁਲ ਗਏ ਗੁਜ਼ਰੇ ਪੱਲ ਉਹਨਾਂ ਦੀ ਯਾਦ ਸਤਾਏ ਕਿੳੰ
ਬੀਤ ਗਈ ਸੋ ਬੀਤ ਗਈ ਹੁਣ ਐਵੇਂ ਮੁੜ ਮੁੜ ਆਏ ਕਿੳੰ
ਦਰਦ ਭੁਲਾਣਾਂ ਚਾਹਿਆ ਸੀ ਭੁਲਾ ਨਾ ਸਕੇ ਮਰ-ਜਾਣੇ ਨੂੰ
ਜਿਥੇ ਇਹਦੀ ਯਾਦ ਸਤਾਓਂਦੀ ਓਥੇ ਇਹ ਦਿਲ ਜਾਏ ਕਿਉਂ
ਸੌਂਹ ਖਾਹਿਦੀ ਉਹਦੀ ਗਲੀ ਕਦੀ ਭੁਲਕੇ ਵੀ ਨਹੀ ਜਾਣਾਂ
ਇਹ ਦਿਲ ਬਿਨ ਬੁਲਾਏ ਜਾਕੇ ਸਦਾ ਦਰ ਖੜਕਾਏ ਕਿਉਂ
ਮੈਂ ਤਾਂ ਉਹਦੀਆਂ ਹੁਣ ਤੱਕ ਸਾਰੀ ਭੁਲਾਂ ਕੀਤੀਆਂ ਮੁਆਫ
ਪਰ ਫਿਰ ਗੱਲਤੀਆਂ ਕਰ ਮਿਨਤਾਂ ਕਰਕੇ ਬੱਖਸ਼ਾਏ ਕਿਓੁਂ
ਬੱਚਪਨ ਇਕੱਠਿਆਂ ਬੀੱਤਿਆ ਹੋਵੇ ਕਹਿੰਦੇ ਭੁਲ ਨਹੀਂ ਹੁੰਦਾ
ਭੁਲੀ ਵਿਸਰੀ ਮਿਠੀ ਯਾਦ ਸੁਤੇ ਪਏ ਨੂੂੰ ਆ ਤੜਪਾਏ ਕਿਉੰ
ਭਾਵੇਂ ਆਹਾਂ ਭਰਦਾ ਪਰ ਫਿਰ ਵੀ ਉਹ ਭੁਲਣਾਂ ਨਾਂ ਚਾਹਿਵੇ
"ਥਿੰਦ''ਕਰੇ ਅਰਦਾਸ ਮਾਲਕਾ ਉਹ ਸਾਨੂੰ ਭੜਕਾਏ ਕਿਊਂ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ)