ਗ਼ਜ਼ਲ 71
ਯਾਦਾਂ ਦੇ ਵਿਹੜੇ ਵਿਚ ਕਈ ਸੁਪਨੇ ਬਣਦੇ ਰਹਿੰਦੇ ਨੇ
ਕਈ ਮੁੜ ਜਾਂਦੇ ਬਰੂਹਾਂ ਚੋਂ ਕਈ ਅੰਦਰ ਆ ਬਹਿੰਦੇ ਨੇ
ਭੁਲੀ ਵਿਸਰੀ ਸਰਦਲ ਤੇ ਅਚਨ ਚੇਤ ਝੌਲੇ ਪਾਉਂਦੇ
ਚਿਰੀਂ ਵਿਸ਼ੁਨੀ ਗਲਾਂ ਨੂੰ ਗੁੰਝਲਾਂ ਪਾ ਪਾ ਕਹਿੰਦੇ ਨੇ
ਫੜ ਫੜ ਕੇ ਜੋੜਦੇ ਰਹਿੰਦੇ ਹਾਂ ਜੋ ਡਿਗਦੇ ਝੋਲੀ ਚੋਂ
ਚਿਰਾਂ ਤੋਂ ਜੋ ਅਲੋਪ ਹੋਏ ਆਚਾਨਿਕ ਆਕੇ ਖਹਿੰਦੇ ਨੇ
ਇਹ ਵੀ ਇਕ ਅਨੋਖੀ ਚੀਜ਼ ਦਿਮਾਗ 'ਚ ਪਾਈ ਰੱਬ ਨੇ
ਵੈਰੀ ਹੋਣ ਜਾਂ ਅਪਣੇ ਖਾਬਾਂ 'ਚ ਆ ਦੁਖ ਸੁਖ ਸਹਿੰਦੇ ਨੇ
ਅਪਣੇ ਤਾਂ ਅਪਣੇ ਹੁੰਦੇ ਦਿਲ ਚੋਂ ਕਦੀ ਮਿਟਦੇ ਨਹੀਂ
ਕਦੀ ਕਦਾਈਂ ਉਚੇਚੇ ਹੀ ਸਿਰਾਨੇ ਆ ਖੜੇ ਰਹਿੰਦੇ ਨੇ
ਕਰਮ ਜਿਨ੍ਹਾਂ ਨੇ ਕੀਤੇ ਚੰਗੇ ਰੱਬ ਉਹਨਾਂ ਲਾਗੇ ਰਹਿੰਦਾ
"ਥਿੰਦ"ਹਮੇਸ਼ਾਂ ਖੁਸ਼ ਨੇ ਰਹਿੰਦੇ ਜੋ ਉਹਦੀਂ ਪੈਰੀਂ ਪੈੰਦੇ ਨੇ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ