'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

14 August 2021

 ਗ਼ਜ਼ਲ                                               77

ਗਿਨਤੀ ਮਿਨਤੀ ਦਿਨ ਰਾਤ, ਬੰਦਾ ਕਰਦਾ ਰਹਿੰਦਾ

ਪੈਰ ਪੈਰ ਤੇ ਡਿਗਦਾ ਪਰ ਫਿਰ ਵੀ ਚੱਲਦਾ ਰਹਿੰਦਾ 

ਸਾਡੀ ਆਦਿਤ ਬਣ ਗਈ ਸਮੇਂ ਤੋਂ ਸਿਖਨਾ ਕੁਝ ਨਹੀਂ

ਧੋਖਾ ਖਾ ਕਦਮ ਕਦਮ ਤੇ ਐਵੇਂ ਹੱਥ ਮੱਲਦਾ ਰਹਿੰਦਾ

ਉਤੋਂ ਜੋ ਸਫੈਦਪੋਸ਼ ਸਾਨੂੰ ਤੁਹਾਨੂੰ ਸਾਰਿਆਂ ਨੂੰ ਲੱਗਦਾ

ਉਹਿ ਤਾਂ ਹਰ ਵੇਲੇ ਸਾਰਿਆਂ ਨੂੰ ਹੀ ਛੱਲਦਾ ਰਹਿੰਦਾ

ਕਿਨਾਂ ਚੰਗਾ ਹੋਵੇ ਜੇ ਦਿਲ ਦਾ ਕਾਲਾ ਨਾ ਹੋਵੇ ਕੋਈ

ਸੱਚੇ ਦਿਲ ਵਾਲਾ ਤਾਂ ਅਸੀਸਾਂ ਤੇ ਪੱਲਦਾ  ਰਹਿੰਦਾ

ਕਿਸੇ ਦਾ ਬੁਰਾ ਕਰਨ ਲੱਗਿਆਂ ਹਮੇਸ਼ਾਂ ਡਰੋ ਰੱਬ ਤੌਂ 

ਐਵੇਂ ਲੱਮੀਆਂ ਸੋਚਾਂ ਸੋਚੇਂ ਪੱਤਾ ਨਾ ਕੱਲਦਾ ਰਹਿੰਦਾ

ਰੱਖੋ ਯਾਦ ਸਦਾ ਉਸ ਸੱਚੇਪਾਤਸ਼ਾਹ ਪਾਲਣਹਾਰ ਨੂੰ 

"ਥਿੰਦ" ਉਹਦੇ ਭੱਗਤਾਂ ਦਾ ਦੁਖ ਤਾਂ ਟੱਲਦਾ ਰਹਿੰਦਾ

ਇੰਜ: ਜੋਗਿੰਦਰ ਸਿੰਘ  "ਥਿੰਦ"

( ਸਿਡਨੀ ) 


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ