ਗੀਤ------ 78
ਬਾਬਲ ਘਲਿਆ ਇਕ ਪਟੋਲਾ , ---------------ਮੈਂ ਤਾਂ ਨੱਚਦੀ ਫਿਰਾਂ ,ਨੀ ਮੈਂ ਨੱਚਦੀ ਫਿਰਾਂ
ਲਿਆਯਾ ਇਕ ਕਬੂਤਰ ਗੋਲਾ , ------------- ਮੈਂ ਤਾਂ ਨੱਚਦੀ ਫਿਰਾਂ,ਨੀ ਮੈਂ ਨੱਚਦੀ ਫਿਰਾਂ
ਬੱਲਦਾਂ ਅੱਗੇ ਚਾਈਂ ਚਾਈਂ ਕੀਤਾ ਜਾ ਗੱਤਾਵਾ---
ਛੇਤੀ ਛੇਤੀ ਏਦਾਂ ਸਾਰਾ ਘਰ ਦਾ ਕੰਮ ਮੁਕਾਇਆ -- ਮੈਂ ਤਾਂ ਨੱਚਦੀ ਫਿਰਾਂ ,ਨੀ ਮੈਂ ਨੱਚਦੀ ਫਿਰਾਂ
ਆਂਢੋਂ ਗਵਾਂਡੋਂ ਚੱਲ ਕੇ ਆਈਆਂ
ਚਾਚੀਆਂ ਤਾਈਆਂ ਤੇ ਭਰਜਾਈਆਂ
ਉਲਟ ਪੁਲਟ ਪਟੋਲਾ ਵੇਖਣ
ਦੇਣ ਮੈਨੂੰ ਵਧਾਈਆਂ ---------------- ਮੈਂ ਤਾਂ ਨੱਚਦੀ ਫਿਰਾਂ , ਨੀ ਮੈਂ ਨੱਚਦੀ ਫਿਰਾਂ
ਬਾਬਲ ਮੇਰੀ ਰੱਖ ਰਖਾਈ
ਜੀਓਂਣ ਮੇਰੇ ਭਾਬੀਆਂ ਭਾਈ
ਪਟੋਲਾ ਪਾਇਆ, ਕਰ ਸਿਲਾਈ
ਪਾ ਦਿਖਾਇਆ ਸਿਰ ਦੇ ਸਾਈਂ ਮੈਂ ਤਾਂ ਨੱਚਦੀ ਫਿਰਾਂ, ਨੀਂ ਮੈਂ ਨੱਚਦੀ ਫਿਰਾਂ
ਸਾਵਨ ਆਇਆ, ਸਾਵਨ ਆਇਆ
ਰੱਲ ਮਿੱਲ ਸੱਖੀਆਂ ਗਿੱਧਾ ਪਾਇਆ
ਮੈਂ ਤਾਂ ਨੱਚਦੀ ਫਿਰਾਂ, ਨੀ ਮੈਂ ਨੱਚਦੀ ਫਿਰਾਂ
"ਥਿੰਦ"ਬਾਬਲ ਘਲਿਆ ਇਕ ਪਟੋਲਾ
ਮੈਂ ਤਾਂ ਨੱਚਦੀ ਫੀ੍ਰਾਂ, ਨੀ ਮੈਂ ਨੱਚਦੀ ਫਿਰਾਂ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ