ਗ਼ਜ਼ਲ 79
ਹਜ਼ਾਰਾਂ ਸਾਲ ਲੰਘ ਗੲੈ ਮੁਨੱਖਤਾ ਮਰ ਨਾਂ ਹੋਈ
ਜ਼ਾਲਮਾਂ ਬਥੇਰਾ ਜ਼ੋਰ ਲਾਇਆ ਪਰ ਹਰ ਨਾਂ ਹੋਈ
ਝੂਠ ਪਾਖੰਡ ਦੇ ਕਈਆਂ ਸਾਲੋ ਸਾਲ ਲਗਾਏ ਮੇਲੇ
ਪਰ ਫਿਰ ਵੀ ਝੂਠ ਪਾਖੰਡ ਦੀ ਤੱਕੜੀ ਭਰ ਨਾਂ ਹੋਈ
ਥੱਕ ਹਾਰਕੇ ਮੂਧੇ ਮੂੰਹ ਡਿਗੇ ਤੇ ਸ਼ਰਮਸਾਰ ਵੀ ਹੋਏ
ਥੂ ਥੂ ਸਾਰੇ ਹੁੰਦੀ ਰਹੀ ਸਿਫਤ ਕਿਸੇ ਤੋਂ ਜਰ ਨਾਂ ਹੋਈ
ਪੁਸ਼ਤਾਂ ਤੱਕ ਬੱਦਨਾਮ ਨੇ ਰਹਿੰਦੇ ਮੰਦਾ ਕਰਨ ਵਾਲੇ
ਕਿਸੀ ਪੁਸ਼ਤ ਤੋਂ ਚੰਗੇ ਕੰਮ ਦੀ ਗੱਲ ਕਰ ਨਾਂ ਹੋਈ
ਏਥੇ ਹੀ ਹੁੰਦਾ ਹੈ ਹਿਸਾਬ ਕਤਾਬ ਹਰ ਇਕ ਗੱਲ ਦਾ
ਜੋ ਕਰੋਗੇ ੋਸੋ ਭਰੋਗੇ ਘੜੀ ਪਾਪਾਂ ਦੀ ਭਰ ਨਾਂ ਹੋਈ
ਨੇਕੀ ਕਰੋਗੇ ਦੋਸਤ ਮਿਤਰ ਨਾਲ ਸਾਰੇ ਹਰ ਵੇਲੇ
"ਥਿੰਦ" ਰੱਬ ਦੇ ਆਸਰੇ ਬਿਨਾਂ ਨਦੀ ਤਰ ਨਾ ਹੋਈ
ਇੰਜ ਜੋਗਿੰਦਰ ਸਿੰਘ"ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ