ਗਜ਼ਲ 79/4
ਸੌ ਸੂਰਜ ਉਗਵੇ ਤੇ ਹਜ਼ਾਰਾਂ ਚਾਂਦ ਸਤਾਰੇ ਵੀ ਚੜਨ
ਸਾਗਰ ਦਾ ਪਾਣੀ ਨਹੀ ਸੁਕਦਾ ਚਾਹੇ ਸਾਰੇ ਚਮਕਨ
ਇਸ ਕੁਦਰੱਤ ਦੀ ਖੇਡ ਨੂੰ ਕੋਈ ਵੀ ਨਹੀ ਸਕਦਾ ਛੇੜ
ਸਾਗਰ ਦੀ ਮੱਛੀ ਮੌਜਾਂ ਮਾਣਦੀ ਬੰਦੇ ਵੀ ਏਦਾਂ ਕਰਨ
ਵੱਢੇ ਛੋਟੇ ਸੱਭੇ ਕੁਦਰਤ ਦੀ ਕਰਨੀ ਨੂੰ ਪਏ ਨੇ ਮਾਣਦੇ
ਲੋਕਾਂ ਦੀ ਇਹ ਵੇਖ ਵੇਖ ਬੰਦ ਹੁੰਦੀ ਦਿਲ ਦੀ ਧੜਕਨ
ਲੋਕੀ ਲੱਗੇ ਖੋਜਨ ਤੇ ਪਰ ਅਜੇ ਹੋਰ ਪੱਤਾ ਨਹੀ ਕੀ ਹੈ
ਹੌਲੀ ਹੌਲੀ ਸਾਈੰਸਦਾਨ ਕਰਦੇ ਪੲੈ ਨੇ ਕਾਫੀ ਯਤਨ
ਉਸ ਪਰਵਰਦਗਾਰ ਦੇ ਇਹ ਕੰਮ ਨੇ ਬਹੁਤ ਨਿਆਰੇ
ਪਤਾ ਨਹੀ ਲੱਗਦਾ ਬੰਦੇ ਨੂੰ ਇਹਦੇ ਵਾਸਤੇ ਹੇੇੇੈ ਅੜਚਨ
ਆਸ਼ਾ ਨਹੀ ਛੱਡਨੀ ਚਾਹੀਦੀ ਤੁਸੀਂ ਯਤਨ ਕਰੋ ਭਰਪੂਰ
"ਥਿੰਦ"ਦਿਨ ਆਵੇਗਾ ਜੱਦ ਸਾਰੇ ਪਹੁੰਚਨ ਲਈ ਤਰਸਨ
ਇੰਜ: ਜੋਗਿੰਦਰ ਸਿੰਘ "ਥਿੰਦ"
( ਅਮ੍ਰਿਤਸਰ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ