ਗਜ਼ਲ 78/4
ਯਾਦਾਂ ਦੇ ਘੇਰੇ ਵਿਚ ਉਹ ਹਰ ਵੇਲੇ ਹੀ ਗਵਾਚਾ ਰਹਿੰਦਾ ਹੈ
ਚੁਪ ਚਿਪੀਚੇ ਤੁਰਿਆ ਜਾਂਦਾ ਕਿਸੇ ਨੂੰ ਕੁਜ ਨਹੀਂ ਕਹਿੰਦਾ ਹੈ
ਮੇਰੇ ਆਸ ਪਾਸ ਜੱਦ ਵੀ ਹੁੰਦਾ ਉਹ ਓਪਰਾ ਜਿਹਾ ਲੱਗਦਾ
ਜੇ ਕੋਈ ਉਹਨੂੰ ਕੁਝ ਵੀ ਕਹਿੰਦਾ ਅਨਸੁਣਿਆਂ ਸਹਿੰਦਾ ਹੈ
ਇਹ ਉਹਦੀ ਇਕ ਪੁਰਾਨੀ ਆਦਤ ਬਣ ਗਈ ਲੱਗਦੀ ਹੈ
ਕੋਈ ਜਿਨਾ ਮਰਜ਼ੀ ਸਮਜਾਵੇ ਉਸ ਉਤੇ ਅਸਰ ਨਾਂ ਪੈਂਦਾ ਹੈ
ਕਈਵਾਰ ਤਾਂ ਉਹਨੂੰ ਕੁਝ ਪਤਾ ਨਹੀਂ ਲੱਗਦਾ ਕੀ ਕਰਨਾਂ ਹੈ
ਜੋ ਕੁਝ ਆਸਪਾਸ ਹੁੰਦਾ ਉਹਦੇ ਦਿਮਾਗ ਵਿਚ ਹੀ ਰਹਿੰਦਾ ਹੈ
ਕਈਆਂ ਪੀਰਾਂ ਮੁਰਸ਼ਦਾਂ ਤੋਂ ਪੁਛ ਪੜਤਾਲ ਕਰਦਾ ਰਹਿੰਦਾ ਏ
ਆਖਰ ਹਾਰਕੇ ਚੁਪ ਕਰਕੇ ਬਹਿਣ ਤੋਂ ਸਵਾ ਖਾਮੋਸ਼ ਪ੍ਰੰਦਾ ਹੈ
ਇਕ ਗਲੋਂ ਇਹ ਬਹੁਤ ਚੰਗਾ ਹੈ ਕਿ ਕਿਸੇ ਨਾਲ ਖਹਿੰਦਾ ਨਹੀ
"ਥਿੰਦ"ਉਸ ਤਾਂ ਹੀ ਚਾਹੂੰਦਾ ਉਹ ਕਿਸੇ ਨੂੰ ਕੁਝ ਨਾ ਕਹਿੰਦਾ ਹੈ
ਇੰਜ: ਜੋਗਿੰਦਰ ਸਿੰਘ "ਥਿੰਦ"
( ਅਮ੍ਰਿਤਸਰ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ