ਗਜ਼ਲ 77/4
ਮੈਂ ਸੋਚਿਆ ਸੀ ਤੁਸੀਮਿਲੋਗੇ ਅਗ਼ਿਓਂ ਮੈਨੁੂੰ ਬਾਂਹਾਂ ਖਿਲਾਰਕੇ
ਤੁਸੀਂ ਕਿਹਾ ਸੀਂ ਕਿ ਮੇਰੇ ਸ਼ਹਿਰ ਆਓ ਸਾਰੀ ਸ਼ਰਮ ਉਤਾਰਕੇ
ਏਥੋਂ ਦੇ ਲੋਕ ਮਿਲਦੇ ਨੇ ਚਾ ਨਾਲ ਅਪਣਾਂ ਹੋਵੇ ਯਾਂ ਬੇਗਾਨਾ
ਅਪਣੇ ਦੇਸ਼ ਦਾ ਵਿਰਸਾ ਕਾਇਮ ਹੈ ਕੀ ਕਰਨਗੇ ਵਿਸਾਰਕੇ
ਮੈਨੂੰ ਯਾਦ ਹੈ ਕਿ ਏਥੇ ਆਕੇ ਨੇੜਤਾ ਅਜੇ ਤਾਂ ਹੈ ਲੋਕਾਂ ਦੇ ਵਿਚ
ਕੱਲ ਦਾ ਕੀ ਪਤਾ ਅਗਲੀ ਪੁਸ਼ਤ ਸੁਟ ਦੇਵੇ ਵਿਰਸਾ ਪਾੜਕੇ
ਜੇ ਰੱਖਣਗੇ ਸਾਂਭਕੇ ਯਾਦਗਾਰ ਅਪਣੀ ਕਰਨਗੇ ਯਾਦ ਲੋਕੀਂ
ਪੜਨ ਅਪਣੀ ਕਹਾਣੀਆਂ ਮਾਣ ਹੋਸੀ ਯਾਰਾਂ ਦੇ ਕੰਮ ਸਾਰਕੇ
ਮਸਾਣਾਂ ਵਿਚ ਜਾ ਰੋਹਿਣ ਪੲੈ ਬਲਦੇ ਸਿਵਿਆਂ ਨੂੰ ਤੱਕ ਤੱਕ
ਯਾਦਾਂ ਪਲੇ ਬਣਕੇ ਪਰਤਦੇ ਕਰਣ ਵੀ ਕੀ ਸੱਬ ਕੁਝ ਹਾਰਕੇ
ਅਪਣੇ ਬੱਚਪਣ ਦੀਆਂ ਯਾਦਾਂ ਮੁੜ ਆਈਆਂ ਯਾਰ ਵੀ ਨਾਲ
ਵੇਖੋ ਕਿਵੇਂ ਸਮਾਂ ਨਿਕਲ ਜਾਂਦਾ ਹਰ ਇਕ ਬੰਦੇ ਨੂੰ ਲਿਤਾੜਕੇ
ਇਹ ਇਕ ਸਚਾਈ ਹੈ ਕਿ ਸਮਾਂ ਕਦੀ ਰੋਕਿਆਂ ਰੁਕਦਾ ਨਹੀਂ
"ਥਿੰਦ"ਸਾਂਭ ਸਮੇਂ ਨੂੰ ਜੇ ਸਾਂਭਿਆ ਜਾਂਦਾ ਸੱਭ ਕੰਮ ਵਸਾਰਕੇ
ਇੰਜ: ਜੋਗਿੰਦਰ ਸਿੰਘ "ਥਿੰਦ"
( ਅੰਮ੍ਰਿਤਸਰ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ