ਗਜ਼ਲ 76/4
ਉਹ ਵੀ ਇਕ ਜ਼ਮਾਨਾਂ ਸੀ ਤੇ ਇਹ ਵੀ ਇਕ ਜ਼ਮਾਨਾਂ ਹੈ
ਨਾ ਉਸ ਨੇ ਆਣਾਂ ਹੈ ਅਤੇ ਨਾਂ ਇਸ ਨੇ ਕਦੀ ਜਾਣਾਂ ਹੈ
ਕਰ ਕੋਈ ਪੁਣ ਦਾ ਕੰਮ ਤਾਂ ਜੋ ਤੇਰਾ ਅਗ਼ਾ ਸੁਧਰ ਜਾਵੇ
ਧਰਮਰਾਜ ਵੇਖ ਕੇ ਕਵੇ ਸਦਕੇ ਤੇਰਾ ਏਥੇ ਹੁਣ ਆਣਾ ਹੈ
ਜੇਕਰ ਤੇਨੂੰ ਅਜੇ ਤੱਕ ਕੋਈ ਮੁਰਸ਼ਦ ਨਹੀਂ ਮਿਲ ਸੱਕਿਆ
ਵੇਖ ਅਜੇ ਵੀ ਹੈ ਬੜਾ ਮੌਕਾ ਕੋਈ ਨਾ ਕੋਈ ਲੱਭ ਜਾਣਾ ਹੈ
ਘੁਟ ਕੇ ਫੜੀਂ ਪੱਲਾ ਕਿਤੇ ਰਾਹ ਵਿਚ ਹੀ ਨਾ ਗਵਾਚ ਜਾਵੇ
ਹੋਰ ਕਿਸੇ ਨੇ ਇਸ ਤੋਂ ਸਵਾ ਤੇਰਾ ਸਾਥ ਕਦੀ ਨਾ ਦੇਣਾਂ ਹੈ
ਇਹ ਵੱਕਤ ਲੰਗ ਜਾਵੇਗਾ ਯਾਦ ਰਹਿ ਜਾਵੇਗੀ ਸੰਤਾਂ ਦੀ
ਜਿੰਦਗੀ ਦੀ ਯਾਦ ਰਹਿਣੀ ਤੇ ਹਰ ਵੇਲ ਨਾਲ ਹੀ ਜਣਾ ਹੈ
ਕੀ ਕਰਨਾ ਹੋਰ ਏਥੇ ਰੀਹਕੇ ਬੱਸ ਜੋ ਕਰਨਾ ਹੁਣੇ ਕਰ ਲਵੋ
"ਥਿੰਦ"ਜਾਂਦੇ ਜੀ ਕੁਝ ਤਾਂ ਲੈ ਚੱਲ ਬੱਸ ਯਾਦ ਹੀ ਰਹਿਣਾਂ ਹੈ
"ਇੰਜ ਜੋਗਿੰਦਰ ਸਿੰਘ "ਥਿੰਦ"
( ਅੰਮ੍ਰਿਤਸਰ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ