'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

23 February 2023

 ਗਜ਼ਲ                             75/4

ਰਾਤਾਂ ਦੀ ਨੀਂਦ ਉਡ ਗਈ ਤੇ ਦਿਨਾਂ ਦਾ ਚੈਣ ਮੁਕਿਆ

ਸਜਨਾਂ ਇਸ ਤੋਂ ਵੱਧ ਕੀ ਹੋਣਾ ਹਰ ਵੇਲੇ ਸਾਹ ਸੁਕਿਆ

ਕਦੀ ਝਾਤੀ ਤਾਂ ਮਾਰ ਆਕੇ ਤੇਰੇ ਵਿਛੋੜੇ ਕੀ ਹਾਲ ਕੀਤਾ

ਬਰੂਹਾਂ ਵੱਲ ਹਰ ਵੇਲੇ ਵੇਖਦਾ ਇਹ ਕਦੀ ਨਹੀਂ ਢੁਪਿਆ

ਤੇਰੇ ਤੇ ਵਰਤੇ ਤਾਂ ਤੈਂਂਨੂੰ ਪਤਾ ਲੱਗੇ ਕਿ ਕਿਵੇਂ ਹੈ ਵਰਤਦੀ

ਹੁਣ ਤਾਂ ਕੋਈ ਪੱਤਾ ਨਹੀਂ ਇਹ ਕਿਥੇ ਹੁਣੇ ਸਾਹ ਰੁਕਿਆ

ਬੇ-ਦਰਦ ਏਨਾਂ ਵੀ ਕੋਈ ਨਾ ਹੋਵੇ ਕਿ ਕੀਤੀਆਂ ਸੱਭ ਭੁਲੇ

ਤੇਰੇ ਵਯੋਗ ਵਿਚ ਵੇਖ ਹੁਣ ਹਰ ਤੁਬਕਾ ਖੂਨ ਦਾ ਮੁਕਿਆ

ਕਦੀ ਚਿਠੀ ਵੀ ਨਾ ਪਾਈ ਮੇਰਾ ਹਾਲ ਚਾਲ ਪੁਛਣ ਲਈ

ਹੁਣ ਤਾਂ ਬੱਸ ਖਤਮ ਕਹਾਨੀ,ਤੇ ਰੁਖ ਉਮਰ ਦਾ ਸੁਕਿਆ

ਬੇ-ਬੱਸੀ ਪਲੇ ਪੈ ਗਈ ਇਲਾਜ ਉਕਾ ਕੋਈ ਨਹੀਂ ਲੱਭਦਾ

"ਥਿੰਦ"ਹੁਣ ਤਾਂ ਜੇ ਤੂੰ ਬਹੁੜੇਂ ਤਾਂ ਉਲਾਂਭਾ ਸਾਰਾ ਮੁਕਿਆ

ਇੰਜ" ਜੋਗਿੰਦਰ ਸਿੰਘ "ਥਿੰਦ"

(ਅਮ੍ਰਿਤਸਰ)

  

ਕਦ

 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ