ਜਦੋਂ ਸ਼ਰਾਫ਼ਤ ਦੀ ਇੰਤਹਾ ਹੋ ਗਈ
ਸ਼ਰਾਫ਼ਤ ਵੀ ਇੱਕ ਗੁਨਾਹ ਹੋ ਗਈ
ਦਰਦਾਂ ਦਾ ਹੁਣ ਅਸਰ ਵੀ ਮੁੱਕਿਆ
ਜ਼ਖ਼ਮਾਂ ਨਾਲ ਜਿੰਦ, ਸੁਆਹ ਹੋ ਗਈ
ਬਚਾ ਲਵੋ, ਮਨੁੱਖਤਾ ਦੀ ਲਾਜ ਨੂੰ
ਰੁੱਲੋਗੇ ਥਾਂ ਥਾਂ ਜੇ ਇਹ ਹਵਾ ਹੋ ਗਈ
ਹੰਕਾਰ ਦਾ ਬੀ, ਜੋ ਬੋ ਰਹੇ ਨੇ ਅੱਜ
ਕੀ ਬਣੂ ਜਦ ਦੌਲਤ ਖ਼ਫਾ ਹੋ ਗਈ
'ਥਿੰਦ' ਗੁਲਾਮੀ ਲਾਹਨਤ ਕੌਮ ਲਈ
ਰੁਲੀਆਂ ਬਹੁਤ, ਜਦੋਂ ਖਤਾ ਹੋ ਗਈ
ਜੋਗਿੰਦਰ ਸਿੰਘ "ਥਿੰਦ"
( ਅੰਮ੍ਰਿਤਸਰ )
ਸ਼ਰਾਫ਼ਤ ਵੀ ਇੱਕ ਗੁਨਾਹ ਹੋ ਗਈ
ਦਰਦਾਂ ਦਾ ਹੁਣ ਅਸਰ ਵੀ ਮੁੱਕਿਆ
ਜ਼ਖ਼ਮਾਂ ਨਾਲ ਜਿੰਦ, ਸੁਆਹ ਹੋ ਗਈ
ਬਚਾ ਲਵੋ, ਮਨੁੱਖਤਾ ਦੀ ਲਾਜ ਨੂੰ
ਰੁੱਲੋਗੇ ਥਾਂ ਥਾਂ ਜੇ ਇਹ ਹਵਾ ਹੋ ਗਈ
ਹੰਕਾਰ ਦਾ ਬੀ, ਜੋ ਬੋ ਰਹੇ ਨੇ ਅੱਜ
ਕੀ ਬਣੂ ਜਦ ਦੌਲਤ ਖ਼ਫਾ ਹੋ ਗਈ
'ਥਿੰਦ' ਗੁਲਾਮੀ ਲਾਹਨਤ ਕੌਮ ਲਈ
ਰੁਲੀਆਂ ਬਹੁਤ, ਜਦੋਂ ਖਤਾ ਹੋ ਗਈ
ਜੋਗਿੰਦਰ ਸਿੰਘ "ਥਿੰਦ"
( ਅੰਮ੍ਰਿਤਸਰ )
ਦਰਦਾਂ ਦਾ ਹੁਣ ਅਸਰ ਵੀ ਮੁੱਕਿਆ
ReplyDeleteਜ਼ਖ਼ਮਾਂ ਨਾਲ ਜਿੰਦ, ਸੁਆਹ ਹੋ ਗਈ
ਆਪ ਦੇ ਅੰਦਰਲੇ ਦਰਦ ਨੂੰ ਬਿਆਨਦਾ ਹੈ ਇਹ ਸ਼ੇਅਰ !