1
ਪਿੰਡੋਂ ਬਾਹਿਰ
ਤਕੀਏ ਵੱਸੇ ਪੀਰ
ਵੰ ਡਦਾ ਖੀਰ
2
ਕੰਨੀ ਮੁੰਦਰਾਂ
ਅੱਖਾਂ ਤੇ ਬੁਲ੍ਹ ਲਾਲ
ਖਿਲਰੇ ਵਾਲ
3
ਚੱਪਣੀ ਅੱਗ
ਉਤੇ ਹਿੰਘ ਤੁਖ੍ਹਾਵੇ
ਧੂਣੀਆਂ ਲਾਵੇ
4
ਚਾਟੀ ਤੇ ਰੱਖ
ਪੁੱਠੀ ਥਾਲੀ ਵਿਜਾਵੇ
ਮੰਤਰ ਗਾਵੇ
5
ਭੂਤਾਂ ਨੂੰ ਕੱਡੇ
ਡੋਲੀ ਖਿੱਡਾ ਖਿੱਡਾ ਕੇ
ਛਾਂਟੇ ਵੀ ਛੱਡੇ
6
ਕਈ ਤਰ੍ਹਾਂ ਦੀ
ਆ ਕਰਨ ਫਿ੍ਆਦ
ਦਿਨ ਤੇ ਰਾਤ
7
ਕੋਈ ਆਖੇ ਆ
ਉਤਰੇ ਨਾਂਹੀ ਤਾਪ
ਲੱਗਾ ਸਿਰਾਪ
8
ਜਾਂ ਕੋਈ ਮੰਗੇ
ਮੁੰਡਾ ਹੋਣ ਦਾ, ਉੱਪਾ
ਲੌ ਦੇਗ਼ ਚਿੜ੍ਹਾ
9
ਧਾਗੇ ਤਵੀਤ
ਟੂਣੇ ਕਰੇ ਕਰਾਵੇ
ਹੱਥ ਫੱੜਾਵੇ
10
ਵਿੱਚ ਚੌਰਾਹੇ
ਟੂਣਾ ਰੱਖ ਨਿਹਾਵੇ
ਤਾਂ ਫ਼ੱਲ ਪਾਵੇ
11
ਚੰਦ ਚਾਣਨੀ
ਅੱਧੀ ਰਾਤ ਜੋ ਆਵੇ
ਪੀਰ ਮਨਾਵੇ
12
ਮੰਨ ਮਰਜ਼ੀ
ਮੁਰਾਦ ਉਹ ਪਾਵੇ
ਖਾਲੀ ਨਾ ਜਾਵੇ
13
ਮੂਰੱਖ ਲੋਕੀਂ
ਤੇ ਅੰਧ-ਵਸ਼ਵਾਸੀ
ਪੀਰ ਮਨਾਣ
14
ਪੀਰ ਨੇ ਇੱਕ
ਪਿੰਡ ਦੀ 'ਲਾਜ*' ਉੜ੍ਹਾ
ਸੱਭ ਨੂੰ ਦਿੱਤੀ ਸੱਜ਼ਾ
ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ)
' ਲਾਜ *' = ਧੀ-ਭੈਣ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ