1.
ਖੂਹ ਦੀ ਲੱਜ
ਮਹਿੰਦੀ-ਹੱਥ ਭੌਣੀ
ਲੰਬੀ ਕਹਾਣੀ ।
2.
ਮਟਕੇ ਪਾਣੀ
ਵੱਜੇ ਝਾਂਜਰ ਚੂੜਾ
ਯਾਦ ਸਤਾਵੇ ।
3.
ਜਾ ਦੱਸ ਕਾਵਾਂ
ਚੂਰੀ ਕੁੱਟ ਕੇ ਪਾਵਾਂ
ਲਾਮ ਤੋਂ ਆ ਜਾ ।
ਜੋਗਿੰਦਰ ਸਿੰਘ ਥਿੰਦ
( ਅੰਮ੍ਰਿਤਸਰ ---ਸਿਡਨੀ)
ਫੁੱਲਾਂ ਵਾਂਗੂ ਖਿੜ ਖਿੜ, ਬੇਗਰਜ਼ ਮਹਿਕ ਖਲਾਰ ਛੱਡੋ ! ਨੇਕੀ ਕਰੋ ਭੁੱਲ ਜਾਵੋ, ਪਿਆਰ ਮਿਨਾਰ ਉਸਾਰ ਛੱਡੋ ! ਓਏ ਦਰਦਾਂ ਵੰਡਾਉਣ ਵਾਲਿਆ ਇੱਕ ਚੀਸ ਤਾਂ ਕਲੇਜੇ ਰਹਿ ਗਈ | ਆਸਾਂ ਦੀ ਲਾਟ 'ਦਿਲ -ਜਲੀ' ਗਮ ਖਾਰ ਬਣ ਅੰਦਰ ਲਹਿ ਗਈ । 'ਥਿੰਦ' ਆਪਣੀ ਹੀ ਅੱਗ ਸੇਕ ਤੂੰ ਭਾਵੇਂ ਭੁੱਬਲ ਹੀ ਬਾਕੀ ਰਹਿ ਗਈ।thindkamboj1939@gmail.com
ਮਾਹੀ ਦੀ ਉਡੀਕ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਹਾਇਕੁ ਕਾਵਿ 'ਚ ਪਰੋ ਕੇ ਪੇਸ਼ ਕੀਤਾ ਹੈ ।
ReplyDeleteਵਧੀਆ ਲਿਖਤ ਸਾਂਝੀ ਕਰਨ ਲਈ ਸ਼ੁਕਰੀਆ ।