'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

06 October 2013

ਮਾਰ ਸੁਹਾਗਾ

(1)
ਤੜਕੇ ਉਠ
ਪਾ ਬਲਦਾਂ ਪੰਜਾਲੀ
ਕੱਢੇ ਸਿਆੜ |
     
(2)
ਪਾਉਂਦਾ ਬੀਜ
ਹੋਈ ਤਿਆਰ ਪੈਲੀ
ਮਾਰ ਸੁਹਾਗਾ |

 (3)
ਥੱਕੇ ਬਲਦ
ਪਿੰਡੇ ਦੇਵੇ ਥਾਪੀਆਂ 
ਪਾਵੇ ਗਤਾਵਾ | 


ਇੰ- ਜੋਗਿੰਦਰ ਸਿੰਘ ਥਿੰਦ
              ( ਸਿਡਨੀ)

1 comment:

  1. ਅੱਜ ਤੋਂ ਕਈ ਦਹਾਕੇ ਪਹਿਲਾਂ ਪੰਜਾਬ ਵਿੱਚ ਵਰਤੇ ਜਾਂਦੇ ਖੇਤੀ ਢੰਗਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਹਾਇਕੁ ਕਾਵਿ 'ਚ ਪਰੋਇਆ ਹੈ | ਥਿੰਦ ਅੰਕਲ ਜੀ ਵਧਾਈ ਦੇ ਪਾਤਰ ਹਨ |

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ