'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

22 June 2013

ਮਨ ਮੰਦਰ

ਕੁਝ ਦਿਨ ਪਹਿਲਾਂ ਬਾਰਸ਼ਾਂ ਕਾਰਨ ਪਹਾੜਾਂ ਤੇ ਵਗਦੇ ਨਾਲਿਆਂ ਵਿਚ ਹੱੜ ਆ ਗਏ ਤੇ ਯਾਤਰਾ ਕਰਦੇ ਯਾਤਰੂ ਹੜਾਂ ਵਿਚ ਫਸ ਕੇ ਮੌਤ ਦੇ ਮੂੰਹ ਵਿੱਚ ਚਲੇ ਗਏ । ਹਾਇਕੁ ਕਲਮ ਇਓਂ  ਬੋਲ ਪਈ।


1-

ਢਿੱਗਾਂ ਡਿੱਗੀਆਂ                                 
ਰੁੜ੍ਹ ਗਏ ਬਹੁਤੇ
 ਚੱਲੇ ਤੈਰਨ । 

2-

ਉਦਾਸ ਬੈਠੇ 
ਅੱਥਰੂ ਵੱਗ ਸੁੱਕੇ 
ਬੇਬੱਸ ਲੋਕ ।

3-
ਪਹਾੜੀਂ ਦੌੜੇ
ਮਨ ਮੰਦਰ ਛੱਡ
ਖੱਟਿਆ ਏ ਕੀ ।

ਜੋਗਿੰਦਰ ਸਿੰਘ ਥਿੰਦ
    ( ਸਿਡਨੀ) 

1 comment:

  1. ਦੇਸ਼ 'ਚ ਵਾਪਰੇ ਦੁਖਾਂਤ ਨੂੰ ਹਾਇਕੁ ਕਾਵਿ ਵਿਧਾ 'ਚ ਪੇਸ਼ ਕੀਤਾ ਹੈ । ਹਰ ਹਾਇਕੁ ਘਟਨਾ ਨੂੰ ਦਰਸਾਉਂਦਾ ਹੈ । ਅਖੀਰਲਾ ਹਾਇਕੁ ਬੜਾ ਕੁਝ ਕਹਿ ਗਿਆ ਬੱਸ ਸਮਝਣ ਦੇ ਲੋੜ ਹੈ । ਹਾਇਕੁ ਕਲਮ ਨੂੰ ਵਧਾਈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ