ਗਜ਼ਲ
ਜੇ ਤੂੰ ਬੜਾ ਸਿਆਣਾ ਬਣਦਾ ਬੰਦੇ ਤਾਂ ਲੇਖਾ ਕਰ ਗੁਨਾਂਹਾਂ ਦਾ
ਤੇਰਾ ਜੀਵਨ ਲਾਲੀ ਡੁਬਦੇ ਸੂਰਜ ਦੀ ਕੀ ਭਰੋਸਾ ਸਾਹਾਂ ਦਾ
ਭੋਲੇ ਭਾਲੇ ਭੋਲੀ ਸੂਰਤ ਵਾਲੇ ਬਗਲਾਂ ਵਿਚ ਛੁਰੀਆਂ ਰੱਖਣ
ਇਹਨਾਂ ਦਾ ਇੱਤਬਾਰ ਨਾ ਕਰਨਾ ਇਹ ਮਜ਼ਾ ਲੈਂਦੇ ਆਹਾਂ ਦਾ
ਅਪਣੇ ਹੀ ਬੱਲ ਬੋਤੇ ਤੂੰ ਇਸ ਭੱਵ ਸਾਗਰ ਨੂੰ ਤਰਨਾਂ ਸਜਨਾ
ਬਿਲਕੁਲ ਇਤਬਾਰ ਕਦੀ ਨਹੀ ਕਰਨਾ ਬਗਾਨੀਆਂ ਬਾਹਾਂ ਦਾ
ਸੁਪਨੇ ਵਿਚ ਵੀ ਕਿਸੇ ਮਜ਼ਲੂਮ ਨੂੰ ਐਵੇਂ ਦੁਖ ਕਦੀ ਨਾ ਦੇਵੀਂ
ਅਸਰ ਬੜਾ ਹੀ ਹੁੰਦਾ ਇਹਨਾਂ ਮਜ਼ਲੂਮਾਂ ਦੀਆਂ ਧਾਂਹਾਂ ਦਾ
ਜੇ ਤੂੰ ਪਾਰ ਉਤਾਰਾ ਕਰਨਾ ਜੀਵਨ 'ਚ ਆਏ ਤੂਫਾਨਾਂ ਅੰਦਰ
ਇਤਬਾਰ ਤਾਂ ਕਰਨਾਂ ਪੈਣਾ ਤੈਨੂੰ ਸਜਨਾਂ ਅਪਣੇ ਮਲਾਹਾਂ ਦਾ
ਲੋੋੋੋੋੜ ਵੇਲੇ ਕੰਧਾਂ ਕੋਲੋਂ ਵੀ ਪੁਛ ਲਵੋ ਸਿਆਨੇ ਇਹ ਕਹਿ ਗੈਏ ਨੇ
"ਥਿੰਦ" ਤੂੰ ਵੀ ਲਾਭ ਉਠਾ ਹੁਣ ਤਾਂ ਇਹਨਾਂ ਸੱਭ ਸਲਾਹਾਂ ਦਾ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ