ਮੇਰੀ ਆਪ ਬੀਤੀ ਗੱਲ ਹੈ। ਇਕ ਦਿਨ ਧਰਮ-ਪਤਨੀ ਜੀ ਰੁੱਸ ਗਈ। ਉਸ ਨੂੰ ਮਨਾਉਣ ਲਈ ਜਦੋਂ ਸਾਰੇ ਟਸ਼ਨ ਕਿਸੇ ਕੰਮ ਨਾ ਆਏ ਤਾਂ ਇਹ ਗੀਤ ਲਿਖਣਾ ਪਿਆ ।
ਮੈਂ ਤਾਂ ਇੱਕ ਬਟਾ ਚਾਰ, ਤੇਰੇ ਬਗੈਰ ।
ਮੈਨੂੰ ਖਾਣ ਪਵੈ ਗੁਲਜ਼ਾਰ,ਤੇਰੇ ਬਗੈਰ ।
ਝੂਠੇ ਹਾਸੇ ਮੂੰਹ 'ਤੇ ਵੇਖੋ, ਲੱਖ ਲਿਆਂਦੇ ।
ਮੈਨੂੰ ਜੀਵਨ ਦਿਸੇ ਬੇਕਾਰ ਤੇਰੇ ਬਗੈਰ ।
ਰਿਸ-ਰਿਸ ਮਸਾਂ ਸਾਨੂੰ ਸ਼ਾਮਾਂ ਆਈਆਂ।
ਮੈਨੂੰ ਰਾਤਾਂ ਬਣਨ ਪਹਾੜ,ਤੇਰੇ ਬਗੈਰ ।
ਗੈਰਾਂ ਤੁਹਮੱਤ ਲਾਕੇ, ਫਰਜ਼ ਨਿਭਾਇਆ
ਮੇਰਾ ਕੌਣ ਕਰੇ ਇਤਬਾਰ, ਤੇਰੇ ਬਗੈਰ ।
ਲੋਕਾਂ ਭਾਣੇ ਮੈਨੂੰ ਕੋਈ , ਛਾਇਆ* ਹੋਈ ।
ਇੱਕ ਸੌ ਤਿੰਨ ਚੜ੍ਹੇ ਬੁਖਾਰ, ਤੇਰੇ ਬਗੈਰ ।
ਅਸੀਂ ਤਾਂ ਨਾਢੂ ਖਾਂ ਅਖਵਾਉਂਦੇ ਫਿਰਦੇ ।
ਮੈਨੂੰ ਰਾਈ ਵੀ ਦਿਸੇ ਪਹਾੜ,ਤੇਰੇ ਬਗੈਰ ।
ਅਪਣਾ ਹੁੰਦਾ ਤਾਂ ਫਿਰ ਏਦਾਂ ਕੌਣ ਕਰੇਂਦਾ ।
ਥਿੰਦ,ਵਿਕਿਆ ਸਰੇ ਬਜ਼ਾਰ, ਤੇਰੇ ਬਗੈਰ । .
ਜੋਗਿੰਦਰ ਸਿੰਘ ਥਿੰਦ
ਛਾਇਆ= ਭੂਤ ਪਰੇਤ
ਪਤੀ-ਪਤਨੀ ਦੀ ਹਲਕੀ ਨੋਕ-ਝੋਕ ਦੌਰਾਨ ਇੱਕ ਦਾ ਰੁੱਸਣਾ ਤੇ ਦੂਜੇ ਦਾ ਮਨਾਉਣਾ.....ਇਸੇ ਤਰਾਂ ਜ਼ਿੰਦਗੀ ਦੀ ਗੱਡੀ ਚੱਲਦੀ ਰਹਿੰਦੀ ਹੈ।
ReplyDeleteਬੜੇ ਹੀ ਹਲਕੇ-ਫੁਲਕੇ ਅੰਦਾਜ਼ 'ਚ ਆਪਾ ਪ੍ਰਗਟਾਇਆ ਗਿਆ ਹੈ ਇਸ ਕਵਿਤਾ 'ਚ।
ਉਂਝ ਤਾਂ ਅਸੀਂ ਨਾਢੂ ਖਾਂ ਅਖਵਾਉਂਦੇ ਫਿਰਦੇ ।
ਮੈਨੂੰ ਰਾਈ ਵੀ, ਦਿਸੇ ਪਹਾੜ,ਤੇਰੇ ਬਗੈਰ ।
ਵਧੀਆ ਲਿਖਤ ਪੜ੍ਹਵਾਉਣ ਲਈ ਸ਼ੁਕਰੀਆ।
ਹਰਦੀਪ