'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 August 2019

                 ਅਰਜ਼ੋਈ
ਅਚਨ ਚੇਤ ਕੱਲ ਮੇਰੇ ਕੋਲ
ਹਵਾ ਲਿਆਈ ਕੁਝ ਬੋਲ
ਕੰਨ ਸੂ ਜਿਹੀ ਸੀ ਹੋਈ
ਮੈਨੂੰ ਸੱਮਝ ਨਾ ਆਈ ਕੋਈ
ਟੁਟੇ ਫੁਟੇ ਬੋਲਾਂ ਨੂੰ ਮੈਂ
ਮੱਸਤਕ ਤੱਕ ਲਿਆ ਕੇ
ਏਧਰ ਓਧਰ ਕੁਝ ਘੁਮਾਕੇ
ਜਦੋਂ ਥੋੜਾ ਅੱਕਸ ਬਣਾਇਆ
ਉਹਿ ਬਣੀ ਅਰਜ਼ੋਈ  ।

ਥੋਹੜੀ ਹੋਰ ਜਦੋਂ ਮੈਂ
ਹਵਾ ਨਾਲ ਸੋਚ ਮਿਲਾਈ
ਸਰ ਸਰ ਕਰਦੀ
ਲੰਗ ਗਈ ਉਹ ਤਾਂ
ਮੇਰੇ ਲੂੰ ਲੂੰ ਵਿਚ ਸਮਾਈ  ।

ਅੱਜ ਤੱਕ ਮੈਂਨੂੰ ਤੂੰ ਨਾ ਜਾਣੇ
ਨਾ ਮੈਂ ਜਾਣਾਂ ਤੈਨੂੰ
ਪਰ ਜੁਗਾਂ ਜੁਗਾਂ ਤੋਂ ਤੂੰ
ਮੇਰਾ ਹੱਥ ਪਕੜ ਕੇ
ਮੈਨੂੰ ਪਾਰ ਲੱਗਾਇਆ
"ਥਿੰਦ" ਦੱਸ ਮੈਂ ਤੇਰੀ ਕੀ ਹੋਈ ।
               ਜੋਗਿੰਦਰ ਸਿੰਘ "ਥਿੰਦ"
                               (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ