'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 October 2013

ਅੱਲੜ ਪੁਕਾਰ


ਸੁਣ ਮਾਏ ਮੇਰੀਏ ਵੇਖ ਮੇਰੀ ਹਾਨਣਾ ਦਾ ਲੰਘ ਗਿਆ ਪੂਰ ਨੀ

ਜਿਵੇਂ ਢਿੱਡ ਰੋਟੀ ਮੰਗਦਾ,ਇਵੇਂ ਮਾਂਗ ਮੇਰੀ ਮੰਗਦੀ ਸੰਧੂਰ ਨੀ

ਅੱਗੇ ਸ਼ੀਸ਼ੇ ਦੇ ਖਲੋ ਕੇ, ਜਦੋਂ ਪਾਨੀ ਆਂ ਮੈਂ ਕਜਲੇ ਦੀ ਧਾਰ ।

ਕਦੀ ਕਰਦੀ ਹਾਂ ਗੁੱਤ, ਕਦੀ ਜੂੜਾ ਢਾਹਿ ਕਰਾਂ ਵਾਰ ਵਾਰ ।

ਬੁੱਤ ਜਿਹਾ ਬਣ ਜਾਂਦੀ,ਵੇਖ ਵੇਖ ਮੈਨੂੰ ਅੱਤ ਚੜਦਾ ਸਰੂਰ ਨੀ
                                ਸੁਣ ਮਾਏ ਮੇਰੀਏ ਨੀ...............

ਕਦੀ ਅੱਗ ਲੱਗ- ਲੱਗ ਜਾਏ, ਕਦੀ ਉਠ ਬੈਠਾਂ ਅੱਬੜ ਵਾਹੇ

ਲੱਗਦਾ ਏ ਬਾਰ ਬਾਰ ਮੈਨੂੰ, ਜਿਵੇਂ ਕੋਈ ਘੋੜੀ ਚੜੀ ਆਵੇ ।

ਦਿਲ ਵੱਜੇ ਮੇਰਾ ਧੱਕ ਧੱਕ, ਮੈਨੂੰ ਦੱਸ ਮੇਰਾ ਕੀ ਹੈ ਕਸੂਰ ਨੀ
  
                                 ਸੁਣ ਮਾਏ ਮੇਰੀਏ ਨੀ............   

ਗੁਡੀਆਂ ਪਟੋਲੇ ਮੈਨੂੰ ਉਕੇ, ਹੁਣ ਚੰਗੇ ਨਹੀਓਂ ਲੱਗਦੇ

ਭਾਬੀਆਂ ਦੇ ਸਭੇ ਗਹਿਣੇ , ਮੈਨੂੰ ਬਹੁਤ ਸੁਹਣੇ ਲਗਦੇ

 ਪਾ ਕੇ ਪੰਜੇਬਾਂ ਮੈਨੂੰ  ਵੇਖ , ਡਾਹਿ਼ਡਾ ਚੜ੍ਹਦਾ  ਫਤੂਰ ਨੀ

ਸੁਣ ਮਾਏ ਮੇਰੀਏ,ਵੇਖ ਮੇਰੀ ਹਾਨਣਾਂ ਦਾ ਲੰਗ ਗਿਆ ਪੂਰ ਨੀ

ਜਿਵੇਂ ਢਿਡ ਰੋਟੀ ਮੰਗਦਾ,ਇਵੇ ਮਾਂਗ ਮੇਰੀ ਮੰਗਦੀ ਸੰਧੂਰ ਨੀ

     ਇੰਜ: ਜੋਗਿੰਦਰ ਸਿੰਘ  ਥਿੰਦ
                 ( ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ