ਪੁਤਰਾਂ ਤੇ ਧੀਆਂ ਵਿਚ ਅੱਜ ਵੀ ਕਈ ਲੋਗ ਵਿਤਕਰਾ ਕਰਦੇ ਹਨ। ਉਹਨਾਂ ਹੀ ਲੋਗਾਂ ਨੂੰ ਸੰਬੋਧਨ ਕਰਕੇ ਇਹ ਗੀਤ ਲਿਖਿਆ ਹੈ ।( ਇਸ ਗੀਤ ਵਿਚ ਦੋ ਨਾਂ "ਅਰਜੋਈ" ਅਤੇ "ਨਜ਼ਮ" ਮੇਰੀਆਂ ਪੋਤਰੀਆਂ ਦੇ ਹਨ )
ਪੁੱਤਰਾਂ ਵਾਂਗ, ਪਾਲ ਇਹਨਾਂ ਨੂੰ
ਜ਼ਿੰਦਗੀ ਵਾਂਗ, ਸੰਭਾਲ ਇਹਨਾ ਨੂੰ
ਕੁੜੀਆਂ ਘਰ ਦੀ ਲਾਜ ਰਹੀਆਂ ਨੇ.
ਤੇ ਸਦੀਆਂ ਤੋਂ ਮਹਿਤਾਜ ਰਹੀਆਂ ਨੇ
ਵਾਧੂ ਜਾਣ, ਨਾ ਟਾਲ਼ ਇਹਨਾਂ ਨੂੰ ।
ਪੁੱਤਰਾਂ ਵਾਂਗ------ ਇਹ ਨਜ਼ਮਾਂ* ਤੇ ਅਰਜ਼ੋਈਆਂ* ਬਣ ਕੇ
ਸਾਡੀਆਂ ਇਹ ਦਿਲਜ਼ੋਈਆਂ ਬਣ ਕੇ
ਏਧਰ ਓਧਰ ਇਹ ਸੁੱਖਾਂ ਮੰਗਣ
ਕਿਸੇ ਘਰ, ਕਦੀ ਨਾ ਭੁੱਖਾਂ ਮੰਗਣ
ਸਮਝੋ ਕਿਉਂ ਜੰਜਾਲ ਇਹਨਾਂ ਨੂੰ ।
ਪੁੱਤਰਾਂ ਵਾਂਗ---------
ਜੁਲਮਾਂ ਨੂੰ ਮੁਢ ਤੋਂ ਝੱਲ ਰਹੀਆਂ ਨੇ
ਵਾਧੂ ਬਣ ਇਹ,ਪੱਲ ਰਹੀਆਂ ਨੇ ।
ਸਦੀਆਂ ਤੋਂ ਇਹ ਦੱਬ ਰਹੀਆਂ ਨੇ
ਕੋਈ ਮਸੀਹਾ, ਲੱਭ ਰਹੀਆਂ ਨੇ ।
ਬਣ ਮਸੀਹਾ ਉਠਾਲ ਇਹਨਾਂ ਨੂੰ
ਪੁੱਤਰਾਂ ਵਾਂਗ---------
ਹੁਣ ਨਾਲ ਸਤਾਰਿਆਂ ਗੱਲਾਂ ਹੋਈਆਂ
ਰਹਿਣ ਨਾਂ ਪਿਛੇ ਨਜ਼ਮਾਂ* ਤੇ ਅਰਜ਼ੋਈਆਂ*
ਜੇ ਹੰਬਲਾ ਮਾਰਨ ਤਾਂ ਦਿਓ ਦਿਲਾਸਾ
ਕਦੀ ਨਫਰਤ ਦਾ ਨਾ ਲਗੇ ਚਮਾਸਾ ।
"ਥਿੰਦ" ਉੁਭਾਰੋ ਗੀਤਾਂ ਨਾਲ ਇਹਨਾਂ ਨੂੰ
ਪੁਤਰਾਂ ਵਾਂਗ ,ਪਾਲ ਇਹਨਾਂ ਨੂੰ ।
ਜਿੰਦਗੀ ਵਾਂਗ, ਸੰਭਾਲ ਇਹਨਾਂ ਨੂੰ ।
ਜੋਗਿੰਦਰ ਸਿੰਘ 'ਥਿੰਦ'
(ਅਮ੍ਰਿਤਸਰ ਹਾਲ--ਸਿਡਨੀ)
ਪੁੱਤਰਾਂ ਵਾਂਗ, ਪਾਲ ਇਹਨਾਂ ਨੂੰ
ਜ਼ਿੰਦਗੀ ਵਾਂਗ, ਸੰਭਾਲ ਇਹਨਾ ਨੂੰ
ਕੁੜੀਆਂ ਘਰ ਦੀ ਲਾਜ ਰਹੀਆਂ ਨੇ.
ਤੇ ਸਦੀਆਂ ਤੋਂ ਮਹਿਤਾਜ ਰਹੀਆਂ ਨੇ
ਵਾਧੂ ਜਾਣ, ਨਾ ਟਾਲ਼ ਇਹਨਾਂ ਨੂੰ ।
ਪੁੱਤਰਾਂ ਵਾਂਗ------ ਇਹ ਨਜ਼ਮਾਂ* ਤੇ ਅਰਜ਼ੋਈਆਂ* ਬਣ ਕੇ
ਸਾਡੀਆਂ ਇਹ ਦਿਲਜ਼ੋਈਆਂ ਬਣ ਕੇ
ਏਧਰ ਓਧਰ ਇਹ ਸੁੱਖਾਂ ਮੰਗਣ
ਕਿਸੇ ਘਰ, ਕਦੀ ਨਾ ਭੁੱਖਾਂ ਮੰਗਣ
ਸਮਝੋ ਕਿਉਂ ਜੰਜਾਲ ਇਹਨਾਂ ਨੂੰ ।
ਪੁੱਤਰਾਂ ਵਾਂਗ---------
ਜੁਲਮਾਂ ਨੂੰ ਮੁਢ ਤੋਂ ਝੱਲ ਰਹੀਆਂ ਨੇ
ਵਾਧੂ ਬਣ ਇਹ,ਪੱਲ ਰਹੀਆਂ ਨੇ ।
ਸਦੀਆਂ ਤੋਂ ਇਹ ਦੱਬ ਰਹੀਆਂ ਨੇ
ਕੋਈ ਮਸੀਹਾ, ਲੱਭ ਰਹੀਆਂ ਨੇ ।
ਬਣ ਮਸੀਹਾ ਉਠਾਲ ਇਹਨਾਂ ਨੂੰ
ਪੁੱਤਰਾਂ ਵਾਂਗ---------
ਹੁਣ ਨਾਲ ਸਤਾਰਿਆਂ ਗੱਲਾਂ ਹੋਈਆਂ
ਰਹਿਣ ਨਾਂ ਪਿਛੇ ਨਜ਼ਮਾਂ* ਤੇ ਅਰਜ਼ੋਈਆਂ*
ਜੇ ਹੰਬਲਾ ਮਾਰਨ ਤਾਂ ਦਿਓ ਦਿਲਾਸਾ
ਕਦੀ ਨਫਰਤ ਦਾ ਨਾ ਲਗੇ ਚਮਾਸਾ ।
"ਥਿੰਦ" ਉੁਭਾਰੋ ਗੀਤਾਂ ਨਾਲ ਇਹਨਾਂ ਨੂੰ
ਪੁਤਰਾਂ ਵਾਂਗ ,ਪਾਲ ਇਹਨਾਂ ਨੂੰ ।
ਜਿੰਦਗੀ ਵਾਂਗ, ਸੰਭਾਲ ਇਹਨਾਂ ਨੂੰ ।
ਜੋਗਿੰਦਰ ਸਿੰਘ 'ਥਿੰਦ'
(ਅਮ੍ਰਿਤਸਰ ਹਾਲ--ਸਿਡਨੀ)
ਦਿਲ ਨੂੰ ਛੋਹੰਦੀ...ਬਹੁਤ ਹੀ ਵਧੀਆ ਸੁਨੇਹਾ ਦਿੰਦੀ ਨਜ਼ਮ।
ReplyDeleteਰੱਬ ਕਰ ਇਹ ਸੁਨੇਹਾ ਹਰ ਘਰ ਪਹੁੰਚੇ।
ਵਧੀਆ ਰਚਨਾ ਲਈ ਬਹੁਤ ਵਧਾਈ।