ਇੱਕ ਗੀਤ ਇੱਕ ਨਵੀਂ ਵਿਆਹੀ ਅੱਲੜ ਮੁਟਿਆਰ ਦੇ ਜਜ਼ ਬਾਤਾਂ ਨੂੰ ਪੇਸ਼ ਕਰਦਾ ਹੈ ,ਜਿਹਦਾ ਪਤੀ ਵਿਆਹ ਤੋਂ ਤਰੁੰਤ ਬਾਅਦ ਬਿਨਾ ਵੀਜ਼ਾ ਪ੍ਰਦੇਸ਼ ਚਲਾ ਜਾਂਦਾ ਹੈ ਤੇ ਕਈ ਸਾਲਾਂ ਪਿੱਛੋਂ ਜਦੋਂ ਪਰਤਦਾ ਹੈ,ਉਸ ਵੇਲੇ ਜੋ ਹਾਵ ਭਾਵ ,ਜਵਾਨੀ ਗਵਾ ਚੁੱਕੀ ਦੁੱਖੀ ਦੇ ਦਿਲ ਵਿੱਚ ਉਠਦੇ ਹਨ ,ਓਹਨਾ ਬਾਰੇ ਕੋਰੇ ਕਾਗਜ਼ ਤੇ ਨਿਮਾਣਾ ਜਿਹਾ ਯਤਨ ਕੀਤਾ ਹੈ ।ਉਮੀਦ ਹੈ ਪਾਰਖੂ ਇਸ ਨੂੰ ਜਰੂਰ ਵਾਚਣ ਦੀ ਖੇਚਲ ਕਰਨਗੇ ।
ਜਦੋਂ ਤਿੱਖੜ ਦੁਪਹਿਰ ਸੀ ਜੋਬਨ ਦੀ
ਜਦੋਂ ਲਹਿਰ ਬਹਿਰ ਸੀ ਜੋਬਨ ਦੀ
ਜਦੋਂ ਅੱਗ ਲੱਗੀ ਸੀ ਸਾਹਾਂ ਨੂੰ
ਜਦੋਂ ਪਹਿਣ ਕੜਲਾਂ ਬਾਹਾਂ ਨੂੰ
ਉਸ ਵੇਲੇ ਤੂੰ ਤੁਰ ਪ੍ਰਦੇਸ ਗਿਓਂ
ਲਾ ਮੈਨੂੰ ਡਾਢੀ ਠੇਸ ਗਿਓਂ।
ਜੱਦ ਪੈਰੀਂ ਝਾਂਜਰ ਫੱਬਦੀ ਸੀ ,
ਤੇ ਆਪ ਮੁਹਾਰੇ ਵੱਜਦੀ ਸੀ ,
ਗੁੱਤ ਸਪਣੀ ਬਣ -ਬਣ ਜਾਂਦੀ ਸੀ
ਲੱਕ ਨਾਲ ਵਿਲਾਵੇਂ ਖਾਂਦੀ ਸੀ
ਉਸ ਵੇਲੇ ਤੂੰ ਤੁਰ ਪ੍ਰਦੇਸ ਗਿਓਂ
ਲਾ ਮੈਨੂੰ ਡਾਢੀ ਠੇਸ ਗਿਓਂ ।
ਜੱਦ ਬੁਲਾਂ ਚੋਂ ਹਾਸੇ ਕਿਰਦੇ ਸੀ,
ਲਾਲ ਗੁਲਾਲ ਗੱਲਾਂ ਤੇ ਖਿੜਦੇ ਸੀ
ਜਦ ਲੀੜੇ ਫੱਟ ਫੱਟ ਜਾਂਦੇ ਸੀ
ਤੇ ਬੀੜ ਜੁਟ ਜੁਟ ਜਾਂਦੇ ਸੀ
ਉਸ ਵੇਲੇ ----------
ਜਦ ਫਬਦੀ ਮੈਨੂੰ ਗਾਨੀ ਸੀ
ਤੇ ਅੱਖ ਮੇਰੀ ਮਸਤਾਨੀ ਸੀ
ਤੂੰ ਹੀਰੇ ਹੀਰੇ ਕਰਦਾ ਸੀ
ਜੱਗ ਪਾਣੀ ਮੇਰਾ ਭਰਦਾ ਸੀ
ਉਸ ਵੇਲੇ ------------
ਜਦ ਲੂੰ- ਲੂੰ ਮੇਰਾ ਮੱਚਦਾ ਸੀ
ਤੇ ਅੰਗ-ਅੰਗ ਮੇਰਾ ਨੱਚਦਾ ਸੀ
ਜਦ ਮਹਿਕ ਸੀ ਇੱਤਰ ਪਸੀਨੇ ਦੀ
ਜਦ ਟਹਿਕ ਸੀ ਮੇਰੇ ਸੀਨੇ ਦੀ
ਉਸ ਵੇਲੇ ------------
ਹੁਣ ਕਿਹੜੇ ਵੇਲੇ ਆ ਵੜਿਉਂ
ਤੂੰ ਸੱਖਣੇ ਵਿਹੜੇ ਆ ਵੜਿਉਂ
ਹੁਣ ਝਾਂਜਰ ਮੈਨੂੰ ਫ਼ਬਦੀ ਨਹੀਂ
ਵਜਾਈ ਵੀ ਇਹ ਵੱਜਦੀ ਨਹੀਂ
ਕਿਹੜੇ ਵੇਲੇ ਆ ਵੜਿਓਂ
ਸਖਣੇ ------------
ਹੁਣ ਤੁੱਟੀਆਂ -ਤੁੱਟੀਆਂ ਸਾਹਾਂ ਨੇ
ਤੇ ਸੁੱਕੀਆਂ- ਸੁੱਕੀਆਂ ਬਾਹਾਂ ਨੇ
ਹੁਣ ਲੀਰੋ ਲੀਰ ਸਭ ਲੀੜੇ ਨੇ
ਵੇਖ ਲੈ ਤੁੱਟੇ ਸਾਰੇ ਬੀੜੇ ਨੇ
ਕਿਹੜੇ ਵੇਲੇ -------------
ਬੁੱਲਾਂ 'ਤੇ ਸਿਕਰੀ ਜਮਦੀ ਏ
ਅੱਖਾਂ 'ਚ ਕਹਾਣੀ ਗਮ ਦੀ ਏ
ਤੂੰ ਪੈਸੇ ਬਹੁਤ ਕਮਾ ਆਉਣੋ
ਪਰ ਜੋਬਨ ਲੇਖੇ ਲਾ ਆਓਂ
ਕਿਹੜੇ ਵੇਲੇ----------
ਆ ਫਿਰ ਵੀ ਤੂੰ ਮੇਰਾ ਆਪਣਾ ਏਂ
ਮੇਰੇ ਭਰ ਜੋਬਨ ਦਾ ਸੁਪਨਾ ਏਂ
ਜੋ ਬੀਤ ਗਈ ਸੋ ਬੀਤ ਗਈ
ਉਸ ਨੂੰ ਜਦ ਵੀ ਕਰਨਾ ਕੀ
ਮੈਂ ਵਿਹੜੇ ਲੇਪ ਲਗਾਵਾਂਗੀ
ਰੱਜ ਤੇਰੇ ਸ਼ਗਨ ਮਨਾਵਾਂਗੀ
ਮੈਂ ਆਂਡ -ਗੁਆਂਢ ਬੁਲਾਵਾਂਗੀ
ਬਿਲੱਕੁਲ ਕੋਰਾ ਝੱਗਾ ਪਾਵਾਂਗੀ
ਆ ਗੱਲ ਵਿੱਚ ਬਾਹਾਂ ਪਾ ਲਈਏ
ਜੋ ਬਚਿਆ ਉਹ ਹੀ ਹੰਢਾ ਲਈਏ
"ਥਿੰਦ "ਇਸ ਸੁਹਾਣੇ ਮੇਲਾਂ ਦਾ
ਫਿਰ ਇੱਕ ਗੀਤ ਬਣਾ ਲਈਏ !
ਜੋਗਿੰਦਰ ਸਿੰਘ ਥਿੰਦ
ਜਦੋਂ ਲਹਿਰ ਬਹਿਰ ਸੀ ਜੋਬਨ ਦੀ
ਜਦੋਂ ਅੱਗ ਲੱਗੀ ਸੀ ਸਾਹਾਂ ਨੂੰ
ਜਦੋਂ ਪਹਿਣ ਕੜਲਾਂ ਬਾਹਾਂ ਨੂੰ
ਉਸ ਵੇਲੇ ਤੂੰ ਤੁਰ ਪ੍ਰਦੇਸ ਗਿਓਂ
ਲਾ ਮੈਨੂੰ ਡਾਢੀ ਠੇਸ ਗਿਓਂ।
ਜੱਦ ਪੈਰੀਂ ਝਾਂਜਰ ਫੱਬਦੀ ਸੀ ,
ਤੇ ਆਪ ਮੁਹਾਰੇ ਵੱਜਦੀ ਸੀ ,
ਗੁੱਤ ਸਪਣੀ ਬਣ -ਬਣ ਜਾਂਦੀ ਸੀ
ਲੱਕ ਨਾਲ ਵਿਲਾਵੇਂ ਖਾਂਦੀ ਸੀ
ਉਸ ਵੇਲੇ ਤੂੰ ਤੁਰ ਪ੍ਰਦੇਸ ਗਿਓਂ
ਲਾ ਮੈਨੂੰ ਡਾਢੀ ਠੇਸ ਗਿਓਂ ।
ਜੱਦ ਬੁਲਾਂ ਚੋਂ ਹਾਸੇ ਕਿਰਦੇ ਸੀ,
ਲਾਲ ਗੁਲਾਲ ਗੱਲਾਂ ਤੇ ਖਿੜਦੇ ਸੀ
ਜਦ ਲੀੜੇ ਫੱਟ ਫੱਟ ਜਾਂਦੇ ਸੀ
ਤੇ ਬੀੜ ਜੁਟ ਜੁਟ ਜਾਂਦੇ ਸੀ
ਉਸ ਵੇਲੇ ----------
ਜਦ ਫਬਦੀ ਮੈਨੂੰ ਗਾਨੀ ਸੀ
ਤੇ ਅੱਖ ਮੇਰੀ ਮਸਤਾਨੀ ਸੀ
ਤੂੰ ਹੀਰੇ ਹੀਰੇ ਕਰਦਾ ਸੀ
ਜੱਗ ਪਾਣੀ ਮੇਰਾ ਭਰਦਾ ਸੀ
ਉਸ ਵੇਲੇ ------------
ਜਦ ਲੂੰ- ਲੂੰ ਮੇਰਾ ਮੱਚਦਾ ਸੀ
ਤੇ ਅੰਗ-ਅੰਗ ਮੇਰਾ ਨੱਚਦਾ ਸੀ
ਜਦ ਮਹਿਕ ਸੀ ਇੱਤਰ ਪਸੀਨੇ ਦੀ
ਜਦ ਟਹਿਕ ਸੀ ਮੇਰੇ ਸੀਨੇ ਦੀ
ਉਸ ਵੇਲੇ ------------
ਹੁਣ ਕਿਹੜੇ ਵੇਲੇ ਆ ਵੜਿਉਂ
ਤੂੰ ਸੱਖਣੇ ਵਿਹੜੇ ਆ ਵੜਿਉਂ
ਹੁਣ ਝਾਂਜਰ ਮੈਨੂੰ ਫ਼ਬਦੀ ਨਹੀਂ
ਵਜਾਈ ਵੀ ਇਹ ਵੱਜਦੀ ਨਹੀਂ
ਕਿਹੜੇ ਵੇਲੇ ਆ ਵੜਿਓਂ
ਸਖਣੇ ------------
ਹੁਣ ਤੁੱਟੀਆਂ -ਤੁੱਟੀਆਂ ਸਾਹਾਂ ਨੇ
ਤੇ ਸੁੱਕੀਆਂ- ਸੁੱਕੀਆਂ ਬਾਹਾਂ ਨੇ
ਹੁਣ ਲੀਰੋ ਲੀਰ ਸਭ ਲੀੜੇ ਨੇ
ਵੇਖ ਲੈ ਤੁੱਟੇ ਸਾਰੇ ਬੀੜੇ ਨੇ
ਕਿਹੜੇ ਵੇਲੇ -------------
ਬੁੱਲਾਂ 'ਤੇ ਸਿਕਰੀ ਜਮਦੀ ਏ
ਅੱਖਾਂ 'ਚ ਕਹਾਣੀ ਗਮ ਦੀ ਏ
ਤੂੰ ਪੈਸੇ ਬਹੁਤ ਕਮਾ ਆਉਣੋ
ਪਰ ਜੋਬਨ ਲੇਖੇ ਲਾ ਆਓਂ
ਕਿਹੜੇ ਵੇਲੇ----------
ਆ ਫਿਰ ਵੀ ਤੂੰ ਮੇਰਾ ਆਪਣਾ ਏਂ
ਮੇਰੇ ਭਰ ਜੋਬਨ ਦਾ ਸੁਪਨਾ ਏਂ
ਜੋ ਬੀਤ ਗਈ ਸੋ ਬੀਤ ਗਈ
ਉਸ ਨੂੰ ਜਦ ਵੀ ਕਰਨਾ ਕੀ
ਮੈਂ ਵਿਹੜੇ ਲੇਪ ਲਗਾਵਾਂਗੀ
ਰੱਜ ਤੇਰੇ ਸ਼ਗਨ ਮਨਾਵਾਂਗੀ
ਮੈਂ ਆਂਡ -ਗੁਆਂਢ ਬੁਲਾਵਾਂਗੀ
ਬਿਲੱਕੁਲ ਕੋਰਾ ਝੱਗਾ ਪਾਵਾਂਗੀ
ਆ ਗੱਲ ਵਿੱਚ ਬਾਹਾਂ ਪਾ ਲਈਏ
ਜੋ ਬਚਿਆ ਉਹ ਹੀ ਹੰਢਾ ਲਈਏ
"ਥਿੰਦ "ਇਸ ਸੁਹਾਣੇ ਮੇਲਾਂ ਦਾ
ਫਿਰ ਇੱਕ ਗੀਤ ਬਣਾ ਲਈਏ !
ਜੋਗਿੰਦਰ ਸਿੰਘ ਥਿੰਦ
ਖੂਬਸੂਰਤ ਗੀਤ !
ReplyDeleteਅੱਲੜ ਮੁਟਿਆਰ ਦੇ ਜਜ਼ਬਾਤਾਂ ਨੂੰ ਬਹੁਤ ਹੀ ਬਾਰੀਕੀ ਨਾਲ ਸ਼ਬਦਾਂ 'ਚ ਪਰੋਇਆ ਗਿਆ ਹੈ ।