ਖੇੜਾ
ਸਾਡੇ ਘਰ ਇਕ ਫੁਲ ੲੇ ਖਿੜਿਅਾ
ਸਾਰਾ ਘਰ ਮਹਿਕਾਂ, ਨਾਲ ਭਰਿਆ
ਚਹਿਕਾਂ ਵੰਡੇ, ਮਹਿਕਾਂ
ਵੰਡੇ
ਕਈ ਤਰ੍ਹਾਂ ਦੀਆਂ
ਟਹਿਕਾਂ ਵੰਡੇ
ਬਿਨ ਬਲਾਏ, ਹਸਣਾ ਚਾਹਿਏ
ਏਦਾਂ ਸੱਭ ਨੂੰ ਨਾਚ
ਨਿਚਾਏ
ਹੱਸਦਾ ਹੱਸਦਾ ਕਿਲਕਾਂ
ਮਾਰੇ
ਉਛਲ ਪੈਂਦੇ ਨੇ ਘਰ
ਦੇ ਸਾਰੇ
ਇਕ ਦੂਜੇ ਨੂੰ ਵਾਜਾਂ
ਮਾਰਨ
ਆਉ ਵੇਖੋ ਸਾਰੇ ਇਹ ਨਿਜ਼ਾਰੇ
ਝੂਠ ਮੂਠ ਉਸ ਨਾਲ ਰੁਸ
ਜਾਵਨ
ਜਾ ਨਹੀਂ ਬੋਲਦੇ ਉਹਨੂੰ
ਦਰਸਾਵਨ
ਉਹ ਤਾਂ ਫਿਰ ਵੀ ਹਸਦਾ
ਜਾਵੇ
ਸਾਥੋਂ ਅੱਗੇ ਅੱਗੇ ਨਸਦਾ
ਜਾਵੇ
ਕਦੀ ਆਕੇ ਭਰੇ ਕਲ੍ਹਾਵੇ
ਲੱਥ ਥਿਕੇਵਾਂ ਸਾਰਾ ਜਾਵੇ
“ਥਿੰਦ” ਹਰ ਘਰ ਏਦਾਂ
ਖੁਸੀਆਂ ਵਸੱਣ
ਨਿਕੇ ਨਿਕੇ ਪੈਰੇਂ, ਹਸਦੇ
ਬਚੇ ਨਚਣ
ਇੰਜ: ਜੋਗਿੰਦਰ ਸਿੰਘ “ਥਿੰਦ”
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ