'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

13 November 2017


                   ਗੀਤ

ਪਿਪਲਾਂ ਦੀ ਛਾਂ, ਬੋਹੜਾਂ ਦੀ ਛਾਂ, ਮੈਂ ਅੱਜ ਵੀ ਯਾਦ ਕਰਾਂ
ਪਿੰਡ ਦੀਆਂ ਗਲੀਆਂ,ਸਾਹਾਂ ਵਿਚ ਰੱਲੀਆਂ ,ਲੱਭਦਾ ਫਿਰਾਂ
ਗੱਲੀ ਦੇ ਮੋੜ ਉਤੇ ਤੜ੍ਹ ਤੜ੍ਹ ਭੁਝਦੇ ਸੀ ਦਾਣੇ ਲੱਗਦੇ ਮਖਾਣੇ
ਭੱਠੀ ਵਾਲੀ ਚਾਚੀ ਦੇ ਸਰਹਾਣੇ, ਰੋਜ਼ ਬਹਿ ਚੱਬਦੇ ਸੀ ਦਾਣੇ
ਓਵੀ ਦਿਨ ਸੀ ਨਿਰਾਲੇ, ਪਿਆਰ ਨਾਲ ਚੁਮਦੀ ਸੀ ਮਾਂ------

ਕੁਕੜ ਦੀ ਬਾਂਗੇ ਉਠ,ਦੁਧ ਵਿਚ ਖੜਕਦੀ ਮਧਾਣੀ ਸੀ
ਮੱਖਣ ਦਾ ਪੇੜਾ ਕੱਡਦੇ, ਪੜ੍ਹੀ ਜਾਦੀ ਮਿਠੀ  ਬਾਣੀ ਸੀ
ਪੋਹਿ ਫੁਟਦਿਆਂ ਪੰਛੀ ਵੀ ਥਾਂ ਥਾਂ ਗੀਤ ਗਾਓੁਂਣ ਲੱਗ ਜਾਂਦੇ
ਗੁਰਦਿਵਾਰੇ ਸੰਖ ਤੇ ਮੰਦਰਾਂ 'ਚ ਟੱਲ ਖੜਕਾਓਂਣ ਲੱਗ ਜਾਦੇ
ਉਹਿ ਵੀ ਸਮਾਂ ਸੀ ਨਿਰੋਲ, ਬੜਾ ਸ਼ਾਂਤ ਹੁੰਦਾ ਸੀ ਗਰਾਂ----------

ਹੁਣ ਹਰ ਥਾਂ ਘਰ ਘਰ ਪੲੈ ਨੇ ਪਵਾੜੇ ਕੋਈ ਗੱਲ ਨਾ ਸਹਾਰੇ
ਐਸੀ ਵੱਗੀ ਏ ਵਾ, ਹਰ ਕੋਈ ਫੜੀ ਫਿਰਦਾ ਏ ਹੱਥ 'ਚ ਕੁਹਾੜੇ
ਨੱਸ਼ਾ ਖਾ ਗਿਆ ਜਵਾਨੀ ਤੇ ਮਾਂਪੇ ਪੲੈ ਨੇ ਕਰਲਾਓਂਦੇ ਵਿਚਾਰੇ
ਮੂਧੇ ਮੂਹਿ ਦੱਭੇ ਪੲੈ ਕਰਜ਼ਿਆਂ ਦੇ ਥੱਲੇ ਵਿਕੇ ਪੲੈ ਸਿਆੜ ਸਾਰੇ
ਨਾ ਪੈਂਦੀਆਂ ਮਧਾਣੀਆਂ,ਓ ਹਾਣੀਆਂ, ਨਾ ਕੋਈ ਫੜਦਾ ਏ ਬਾਂਹ--------

ਸ੍ਰੀ ਰਾਮ,ਕ੍ਰਿਸ਼ਨ ਮੁਰਾਰੀ ਜਾਂ ਬਾਬਾ ਨਾਨਕ ਹੁਣ ਫਿਰ ਆਓਂਣ
ਇਨਸਾਨ ਬਣੇ ਰਾਖਸ਼ਾਂ ਨੂੰ, ਆ ਸੱਚ ਦਾ ਫਿਰ ਸੱਬਕ ਪੜਾਓਂਣ
ਫਿਰ ਦੁਧੀਂ ਪੈਣ ਮਧਾਣੀਆਂ, ਪੋਹਿ ਫਟਾਲੇ ਪੰਛੀਂ ਗੀਤ ਗਾਓਂਣ
ਤੁਰਲੇ ਕੱਡਣ ਮੁਛ ਵੱਟ ਗੱਬਰੂ,ਹਰ ਪਿੰਡ ਰੱਲਕੇ ਛੰਝਾਂ ਪਾਓਂਣ
ਹਰ ਪਿੰਡ ਬਣੇ ਨਿਮੂਨਾ ਸਵਰਗ ਦਾ,"ਥਿੰਦ" ਲਵੇ ਜਨਮ ਨਵਾਂ
ਪਿਪਲਾਂ ਦੀ ਛਾਂ, ਬੋਹੜਾਂ ਦੀ ਛਾਂ, ਮੈਂ ਫਿਰ ਅੱਜ ਵੀ ਯਾਦ ਕਰਾਂ
ਪਿੰਡ ਦੀਆਂ ਗਲੀਆਂ,ਸਾਂਹਾਂ ਵਿਚ ਰਲੀਆਂ, ਮੈਂ ਲੱਭਦਾ ਫਿਰਾਂ

                                     ੲਿੰਜ: ਜੋਗਿੰਦਰ ਸਿੰਘ "ਥਿੰਦ"
                                                      ( ਸਿਡਨੀ )


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ