ਗਜ਼ਲ
ਖੌਰੇ ਕਿਦਾਂ ਹਨੇਰੇ
ਨਾਪੇ ਹੋਣਗੇ, ਉਡੀਕਦੇ ਸਜਰੀ ਸਵੇਰ ਨੂੰ
ਹੌਸਲੇ ਦੀ ਸਿਖਰ ਪਤਾ
ਸੀ, ਖਤਮ ਕਹਾਣੀ ਥੋਹੜੀ ਦੇਰ ਨੂੰ
ਬੰਦਗੀ ਦਾ ਸਿਲਾ ਨਾ ਮਿਲਾ, ਛਾਇਦ ਗੁਨਾਹਿ ਭਾਰੇ ਹੋ ਗਏ
ਵਾ ਵਿਰੋਲਿਆਂ ‘ਚ ਫੱਸੇ ਰਹੇ, ਨਾ ਸਮਝੇ ਕਿਸਮੱਤ ਦੇ ਗੇੜ ਨੂੰ
ਤੇਰਾ ਵਜੂਦ ਦੱਸ ਕੀ ਹੈ ਬੰਦੇ, ਹਮੇਛਾਂ ਤਾਂਘਾਂ ‘ਚ ਡੁਬਾ ਰਿਹਾ
ਹੁਣ ਕਿਓਂ ਝੂਰਦਾ ਪਿਆ ਏਂ, ਵੇਖ ਵੇਖ ਖਾਲੀ ਪਈ ਮੰਡੇਰ ਨੂੰ
ਤੇਰੇ ਹੀ ਕੀਤੇ ਕਿਸੇ ਪੁਣ ਨੇ, ਆਖਰ ਵੇਖੀਂ ਤੇਰੀ ਬਾਂਹ ਫੜਨੀ
ਕਿਨਾਂ ਕੁ ਚਿਰ ਦੌੜੇਂਗਾ ਤੂੰ, ਇਸ ਥਾਂ ਪਾਪਾਂ ਦੀ ਚੁਕੀ ਚੰਗੇਰ ਨੂੰ
“ਥਿੰਦ”ਤੇਰੇ ਹੀ ਦਿਲ ਨੇ ਤੈਨੂੰ,ਆਖਰ ਇਕ ਦਿਨ ਦੱਗਾ ਦੇਣਾ
ਸੱਭੇ ਰੱਲ ਛੇਤੀ ਛੇਤੀ ਤੁਰਨਗੇ,ਲੈਕੇ ਤੇਰੇ ਇਸ ਬੇਜਾਣ ਢੇਰ ਨੂੰ
ਇੰਜ: ਜੋਗਿੰਦਰ
ਸਿੰਘ “ਥਿੰਦ “
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ