'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

20 February 2020

                                   ਗੀਤ
ਇੰਸਾਨੀਅਤ ਤੋਂ ਦੂਰ ਵੇਖੋ
 ਇੰਸਾਨ ਹੁੰਦਾ ਜਾ ਰਿਹ ਏ
ਤਾਂਹੀਓਂ ਤਾਂ ਏਨਾ ਮੱਜਬੂਰ
 ਇੰਸਾਨ ਹੁੰਦਾ ਜਾ ਰਿਹਾ ਏ

ਜਦੋਂ ਖੂਨ ਦਾ ਇਕੋ ਹੀ ਰੰਗ ਹੈ
ਜਮੰਨ ਮਰਨ ਦਾ ਇਕੋ ਹੀ ਢੰਗ ਹੈ
ਫਿਰ ਮਜ੍ਹਬਾਂ ਦੇ ਨਾਂ ਤੇ ਰੌਲਾ ਪਵਾਕੇ
ਨਸਲਾਂ ਦੇ ਨਾਂ ਤੇ ਹੀ ਮਸਲੇ ਉਠਾਕੇ
                   ਆਦਮੀਂ ਹੀ ਤਾਂ ਆਦਮੀਂ ਨੂੰ ਖਾ ਰਿਹਾ ਏ---------
                   ਇੰਸਾਨੀਅਤ ਤੌਂ ਦੂਰ ਇਨਸਾਨ ਜਾ ਰਿਹਾ ਏ
ਮਾਂ ਤੇ ਸੱਭ ਦੀ ਹੀ ਇਕੋ ਜਿਹੀ ਮਾਂ ਹੁੰਦੀ ਏ
ਇਕੋ ਜਿਹੀ ਕੁਖ ਦੀ ਇਕੋ ਜਿਹੀ ਥਾਂ ਹੁੰਦੀ ਏ
ਫਿਰ ਗੋਰੇ ਤੇ ਕਾਲੇ ਦਾ ਐਵੇਂ ਮਸਲਾ ਉਠਾ ਕੇ 
ਪਰਾਂਤਾਂ ਜਮਾਤਾਂ ਤੇ ਜਾਤਾਂ ਦਾ ਰੌਲਾ ਪਵਾ ਕੇ
                 ਆਂਡੀ, ਗਵਾਂਡੀ ਹੀ ਲੜਦਾ ਜਾ ਰਿਹਾ ਏ
                 ਇੰਸਾਨੀਅਤ ਤੋਂ ਦੂਰ ਇੰਸਾਨ ਜਾ ਰਿਹਾ ਏ

ਇਕੋ ਹੀ ਮਾਲਿਕ ਦੇ ਭੇਜੇ ਹੋ ਸਾਰੇ
ਓਹਨੇ ਹੀ ਦਿਤੇ ਹਨ ਸਾਰੇ ਨਿਜ਼ਾਰੇ
ਫਿਰ ਇਹ ਤੇਰਾ ਇਹ ਮੇਰਾ ਬਣਾ ਕੇ
ਐਵੇਂ ਆਪਸ ਵਿਚ ਹੀ ਵੰਡਾਂ ਪਵਾ ਕੇ
                ਮਾਲਿਕ ਨੂੰ ਬਦਨਾਮ ਕੀਤਾ ਜਾ ਰਿਹਾ ਏ
                ਇੰਸਾਨੀਅਤ ਤੋਂ ਦੂਰ ਇੰਸਾਨ ਜਾ ਰਿਹਾ ਏ
               ਤਾਂਹੀਓਂ ਮੱਜਬੂਰ ਇੰਸਾਨ ਹੁੰਦਾ ਜਾ ਰਿਹਾ ਏ
                   
                                ਇੰਜ: ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ)      
                  

                    



No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ