'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

05 December 2013

ਆਖਰੀ ਪੈੜ ( ਖੁਲ੍ਹੀ ਕਵਿਤਾ )

My Photo
ਅੱਜ ਖਲੋਤਾ, ਨਦੀ ਕਿਨਾਰੇ
ਤੱਕਾਂ ਜਿਧਰ, ਪਾਣੀ ਹੀ ਪਾਣੀ
ਉਚਾਈਓਂ ਲੱਥਦਾ ਸ਼ੋਰ ਮਚਾਵੇ
ਅੱਗੇ ਵਧਦਾ, ਸ਼਼ਾਤ ਹੀ ਸ਼ਾਤ
ਇਹ ਕਨਾਰਾ, ਉਹ ਕਨਾਰਾ
ਦੂਰ ਜਾਕੇ, ਮਿਲਦੇ ਦਿਸਣ
ਇਕ ਲੀਕ ਹੀ, ਬਸ ਚੱਮਕੇ
ਉਹ ਵੀ ਧੁੰਦਲੀ,ਥੱਕੀ ਚਲਕੇ
ਬੱਸ ਖਤਮ ਕਹਾਨੀ............

   ਇੰਜ: ਜੋਗਿੰਦਰ ਸਿੰਘ  ਥਿੰਦ
                     ( ਸਿਡਨੀ ) 

 

04 December 2013

ਮੇਰੀ ਹੱਡ-ਬੀਤੀ

ਅੱਜ ਤੋਂ ਲਗਭਗ 66 ਸਾਲ ਪਹਿਲਾਂ, ਭਾਵ 1947 ਦੇ ਅੱਧ ਦੇ ਲਾਗੇ ਇਹੋ ਜਿਹਾ ਝੱਖੜ ਹੁਣ ਦੇ ਚੜਦੇ ਤੇ ਲਹਿੰਦੇ ਪੰਜਾਬ ਦੇ ਵਾਸੀਆਂ ਤੇ ਝੁਲਿਆ,ਜਿਹੋ ਜਿਹਾ ਸਾਰੀ ਦੁਨੀਆਂ ਵਿਚ ਅੱਜ ਤੱਕ ਨਹੀ ਵਾਪਰਿਆ ਤੇ ਨਾ ਹੀ ਸ਼ਾਇਦ ਅੱਗੋਂ ਕਦੀ ਵਾਪਰੇ ।
ਦੁਣੀਆਂ ਦੇ ਨਕਸ਼ੇ ਤੇ ਕਈ ਨਵੇਂ ਮੁਲਕ ਹੋਂਦ ਵਿਚ ਆਏ ਤੇ ਆਉਂਦੇ ਰਹਿੰਗੇ । ਪਰ ਏਦਾਂ ਕਦੀ ਨਹੀਂ ਹੋਇਆ ਕਿ ਮੁਲਕ ਦੇ ਦੋ ਹੱਸੇ ਹੋਣ ਤੇ ਨਾਲ ਹੀ ਲੋਕਾਂ ਦੀ ਮੱਜ਼ਬ ਦੇ ਅਧਾਰ ਤੇ ਅੱਦਲਾ-ਬੱਦਲੀ ਹੋਈ ਹੋਵੇ । ਪਰ ਇਹ ਹੇਇਆ ।ਤੇ ਇਸ "ਹੋਣ" ਵਿਚ ਮੈਂ ਖੁਦ ਗਵਾਹ ਹਾਂ ।ਮੈਂ ਹੱਡ ਹੰਡਾਇਆ ਹੈ ।ਅੱਜ ਜਦੋਂ ਮੈਂ ਇਹ ਲੇਖ ਲਿਖਣ ਬਾਰੇ ਸੋਚਿਆ ਤਾਂ ਧੁੰਦਲੀਆਂ ਪੈ ਚੁਕੀਆਂ ਸਾਰੀਆਂ ਯਾਦਾਂ ਉਭਰ ਆਈਆਂ ਤੇ ਮੇਰੇ ਰੌਂਗਟੇ ਖੜੇ ਹੋ ਗਏ ।
ਦੂਸਰਾ ਵਿਸ਼ਵ ਯੁਧ ਅੱਜੇ ਖਤਮ ਹੀ ਹੋਇਆ ਸੀ ਤੇ ਇਸ ਵਿਚ ਹੋਈ ਤਿਬਾਹੀ ਦੇ ਦਾਗ ਲੋਕਾਂ ਦੇ ਦਿਲਾਂ ਤੌਂ ਨਹੀ ਸੀ ਜਾ ਰਹੇ ਕਿ ਇਕ ਹੋਰ ਨਾ ਭੁਲਣ ਵਾਲਾ ਘਲੂਘਾਰਾ ਹੌ ਵਾਪਰਿਆ। ਅਫਾਹਾਂ ਜ਼ੋਰਾਂ ਤੇ ਸੀ ਕਿ ਹਿੰਦੂ ਮੁਸਲਮਾਨਾਂ ਦੀ ਲੜਾਈ ਛਿੜ ਜਾਣੀ ਹੈ ।ਤੇ ਹਿੰਦੂ-ਸਿਖਾਂ ਦੇ ਪਿੰਡਾਂ ਤੇ ਮੁਸਲਮਾਨਾ ਨੇ ਹਮਲੇ ਕਰ ਦੇਨੇ ਨੇ।ਜਾਂ ਪਾਕਿਸਤਾਨ ਬਣ ਜਾਣਾਂ ਹੈ ਤੇ ਪਾਕਿਸਤਾਨ ਵਿਚ ਆਓਂਦੇ ਹਿੰਦੂ-ਸਿਖਾਂ ਦੇ ਪਿੰਡਾਂ ਤੇ ਹਮਲੇ ਹੋਣੇ ਹਣ।ਇਹਨਾਂ ਅਫਾਂਹਾਂ ਦੇ ਫਲ ਸਰੂਪ ਪਿੰਡਾਂ ਵਿਚ ਬੇ-ਚੈਨੀ ਫੈਲਣ ਲੱਗੀ ਤੇ ਪਿੰਡਾਂ ਦੇ ਘਬਰੂ ਆਪੋੋ ਅਪਣੇ ਘਰਾਂ ਵਿਚ ਬਰਛੇ,ਟਕੂਏ, ਤਲਵਾਰਾਂ,ਦਾਤਰ,ਕੁਹਾੜੇ ਆਦਿ ਅਕੱਠੇ ਕਰਨ ਲੱਗ ਪਏ । ਏਥੋਂ ਤੱਕ ਕਿ ਦੇਸੀ ਬੰਦੂਕਾਂ ਬਣਾਂ, ਗੱਡਿਆਂ ਤੇ ਫਿਟ ਕਰਕੇ ਬਰੂਦ ਤੇ ਕਾਚਰਾਂ ਮਲਾ, ਫੀਤਾ ਲਗਾ, ਫਾਇਰਿੰਗ ਕਰਨ ਦੇ ਅਭਿਆਸ ਕਰਨ ਲੱਗ ਪਐ।(ਚਲਦਾ)

03 December 2013

ਕਵਿਤਾ(ਹਾਇਕੁ ਸ਼ੈਲੀ)

     (1)
ਗੋਡੇ ਦੁਖਦੇ
ਖੂੰਡੀ ਦੇਵੇ ਆਸਰਾ
ਮੰਜ਼ਲ ਨੇੜੇ

    (2)
ਇਕ ਖਡੌਣਾ
ਛੱਪੜ ਵਿਚ ਡਿਗਾ
ਮਾਂ ਕੁਰਲਾਈ ।

   (3)
ਲਾਮੋਂ ਆਇਆ
ਚੁਬਾਰੇ ਮੰਜਾ ਡਿਠਾ
ਸੁਪਨਾ ਟੁੱਟਾ ।

    (4)
ਪੈਰੀਂ ਨਾ ਜੁਤੀ
ਨਾ ਮਿਲਦੀ ਸਵਾਰੀ
ਦੂਰ ਕਚੈਰੀ ।

     (5)
ਹੋਕਾ ਏ ਦੇਂਦਾ
ਵੰਗਾਂ ਲਾਲ, ਹਰੀਆਂ
ਦਿਲ ਮਸੋਸੇ ।

   (6)
ਤਾਰਾ ਚੜ੍ਹਿਆ
ਲੋਕਾਂ ਮੂੰਹ ਉੰਗਲਾਂ
ਕਰੋਪੀ ਆਊ ।

 ਇੰਜ: ਜੋਗਿੰਦਰ ਸਿੰਘ ਥਿੰਦ
                 (ਸਿਡਨੀ)