'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

16 July 2014


ਗਜ਼ਲ

ਕੀ ਦਸੀਏ ਕਦੋਂ , ਯਾਦ ਕਰਦੇ ਰਹੇ ਹਾਂ
ਯਾਦ ਕਰ ਕਰ ਹੀ,ਸਾਹਿ ਭਰਦੇ ਰਹੇ ਹਾਂ

ਅੈਵੇਂ ਕਿਓਂ ਦੇਈਏ, ਇਲਜ਼ਾਮ ਨਸੀਬਾਂ ਨੂੰ
ਨਸੀਬ ਆਪ ਹੀ, ਅਪਣੇ ਘੜ੍ਹਦੇ ਰਹੇ ਹਾਂ

ਕੋਈ ਬਣਿਆ ਕਬਾਬ, ਸੀਖਾਂ ਤੇ ਚੜ੍ਹ ਕੇ
ਬੇ ਦਰਦ ਹਥਾਂ 'ਚ ਅੈਵੇਂ ਸੜ੍ਹਦੇ ਰਹੇ ਹਾਂ

ਆ ਨਾ ਜਾਏ ਸਿਰ ਤੇ,ਅਲਜ਼ਾਮਾਂ ਦਾ ਝੱਖੜ
ਝੱਟ ਉਠ ਦਰ ਘਰ ਦੇ ਬੰਦ ਕਰਦੇ ਰਹੇ ਹਾਂ

ਕਿਨੇ ਕੁ ਬਖਸ਼ੇ ਗਾ, ਕੋਈ ਗੁਨਾਂਹਿ ਆਖਰ
ਨਾ ਉਸ ਦੇ ਨਾ ਤੇਰੇ, ਹੀ ਦਰ ਦੇ ਰਹੇ ਹਾਂ 

ਸੱਚ ਤੇ ਰਬ ਵਿਚ, ਨਾ ਕੋਈ ਭੇਦ ਰੱਖਿਆ 
ਸੱਚ ਬੋਲ ਕੇ ਹਮੇਸ਼ਾਂ, ਸੂਲੀ ਚੜ੍ਹਦੇ ਰਹੇ ਹਾਂ

ਪਤਾ ਹੈ ਕਿ ਤੂੰ ਫਿਰ,ਮੁੜਕੇ ਨਹੀ ਆਓਣਾ
ਸਿਖਰੇ ਉਲਫਤ ਕਿ ਦੁਆ ਕਰਦੇ ਰਹੇ ਹਾਂ

'ਥਿੰਦ'ਤੇਰਾ ਵਜੂਦ, ਕਦੋਂ ਤੱਕ ਹੈ ਕਾਇਮ
ਅਸੀਂ ਤਾਂ ਸਵੇਰ ਤਕ, ਹੀ ਜਲਦੇ ਰਹੇ ਹਾਂ

     ਇੰਜ ਜੋਗਿੰਦਰ ਸਿੰਘ  ਥਿੰਦ
          (ਅੰਮ੍ਰਿਸਰ----ਸਿਡਨੀ )



10 July 2014

My Photo(ਅਪਣੇ ਬੇਟੇ ਸੰਦੀਪ ਸਿੰਘ ਦੀ ਦੋ ਸਾਲਾ ਬਰਸੀ ਤੇ)

ਯਾਦ ( ਸੇਦੋਕਾ)
     (1)
ਕਹਿੰਦਾ ਦਿਲ
ਬੇਵੱਸ ਤੁਸੀ ਸਾਰੇ
ਗਐ ਨਹੀ ਮੁੜਦੇ।

ਨਹੀ ਟੁੱਟਦੇ
ਆਂਦਰਾਂ ਦੇ ਰਿਸ਼ਤੇ
ਪੈਣ ਭੁਲੇਖੇ ਨਿਤ ।

     (2)
 ਹੌਸਲੇ ਦੇ ਦੇ
ਸੁਕੇ ਅਥਰੂ ਪੂੰਜਾਂ
ਮਾਸੂਮਾਂ ਦੇ ਮੂਹਾਂ ਤੋਂ

ਭਾਰੀ ਏ ਗੰਢ
ਚਲਦੇ ਤਾਂ ਰਹਿਨਾ
ਇਹੋ ਹੈ ਦਸਤੂਰ ।

   ਇੰਜ ਜੋਗਿੰਦਰ ਸਿੰਘ ਥਿੰਦ
       (ਅੰਮ੍ਰਿਤਸਰ---ਸ਼ਿਡਨੀ)